ਛੱਪੜ ਦਾ ਨਵੀਨੀਕਰਨ ਅਧਵਾਟੇ ਲਟਕਣ ਕਾਰਨ ਪਿੰਡ ਵਾਸੀਆਂ ’ਚ ਰੋਸ
ਵਿਰੋਧੀਆਂ ਨੇ ਬਣਾਇਆ ਬਿਨਾਂ ਵਜ੍ਹਾ ਤੋਂ ਮੁੱਦਾ- ਸਰਪੰਚ
ਮਹਿਲ ਕਲਾਂ, 14 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਛਾਪਾ ਵਿਖੇ ਪਹਾੜੀਆਂ ਵਾਲੇ ਛੱਪੜ ਨੂੰ ਪੱਕਾ ਕਰਨ ਦਾ ਕੰਮ ਅੱਧ ਵਿਚਕਾਰੇ ਲਟਕਣ ਕਾਰਨ ਆਲੇ-ਦੁਆਲੇ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਥਾਨਕ ਲੋਕਾਂ ’ਚ ਰੋਸ ਹੈ। ਇਸ ਮੌਕੇ ਹਰਜਿੰਦਰ ਸਿੰਘ ਫੀਡ ਵਾਲੇ, ਪੰਚ ਸੁਖਦੀਪ ਕੌਰ, ਕੁਲਦੀਪ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ ਬਾੜੇ ਵਾਲੇ, ਨਿਰਮਲ ਸਿੰਘ ਮਹਿਰਾ, ਨਿਰਮਲ ਸਿੰਘ ਖਾਲਸਾ ਨੇ ਦੱਸਿਆ ਕਿ ਪਹਾੜੀਆਂ ਵਾਲੇ ਛੱਪੜ ਕਿਨਾਰੇ ਲੱਗਦੇ ਘਰਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ, ਕਿਉਂਕਿ ਛੱਪੜ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਪਾਣੀ ਦਾ ਸਹੀ ਨਿਕਾਸ ਨਹੀਂ ਹੈ।
ਪ
ਪਿੰਡ ਛਾਪਾ ਵਿਖੇ ਆਪਣੇ ਘਰ ’ਚ ਇਕੱਠਾ ਹੋਇਆ ਗੰਦਾ ਪਾਣੀ ਦਿਖਾਉਂਦਾ ਹੋਇਆ ਬਲਵਿੰਦਰ ਸਿੰਘ। ਤਸਵੀਰ : ਗੁਰਪ੍ਰੀਤ ਸਿੰਘ ਅਣਖੀ
15-09-2026
ਮਹਿਲ ਕਲਾਂ, 14 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਛਾਪਾ ਵਿਖੇ ਪਹਾੜੀਆਂ ਵਾਲੇ ਛੱਪੜ ਨੂੰ ਪੱਕਾ ਕਰਨ ਦਾ ਕੰਮ ਅੱਧ ਵਿਚਕਾਰੇ ਲਟਕਣ ਕਾਰਨ ਆਲੇ-ਦੁਆਲੇ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਥਾਨਕ ਲੋਕਾਂ ’ਚ ਰੋਸ ਹੈ। ਇਸ ਮੌਕੇ ਹਰਜਿੰਦਰ ਸਿੰਘ ਫੀਡ ਵਾਲੇ, ਪੰਚ ਸੁਖਦੀਪ ਕੌਰ, ਕੁਲਦੀਪ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ ਬਾੜੇ ਵਾਲੇ, ਨਿਰਮਲ ਸਿੰਘ ਮਹਿਰਾ, ਨਿਰਮਲ ਸਿੰਘ ਖਾਲਸਾ ਨੇ ਦੱਸਿਆ ਕਿ ਪਹਾੜੀਆਂ ਵਾਲੇ ਛੱਪੜ ਕਿਨਾਰੇ ਲੱਗਦੇ ਘਰਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ, ਕਿਉਂਕਿ ਛੱਪੜ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਪਾਣੀ ਦਾ ਸਹੀ ਨਿਕਾਸ ਨਹੀਂ ਹੈ। ਇੱਥੇ ਰਹਿੰਦੇ ਬਲਵਿੰਦਰ ਸਿੰਘ ਨੇ ਆਪਣੇ ਘਰ ’ਚ ਖੜ੍ਹਾ ਗੰਦਾ ਪਾਣੀ ਦਿਖਾਉਂਦਿਆਂ ਕਿਹਾ ਕਿ ਇਸ ਪਾਣੀ ਖੜਨ ਕਾਰਨ ਉਸ ਦੇ ਪਰਿਵਾਰਕ ਜੀਅ ਬਿਮਾਰ ਹੋ ਚੁੱਕੇ ਹਨ। ਛੱਪੜ ’ਚੋਂ ਪਾਣੀ ਰੋਕਣ ਲਈ ਇੱਥੋਂ ਰਸਤੇ ਨੂੰ ਇਕ ਪਾਸੇ ਤੋਂ ਪੁੱਟ ਗਿਆ ਹੈ, ਜਿਸ ਰਾਹਗੀਰਾਂ ਅਤੇ ਪਿੰਡ ਵਾਸੀਆਂ ਦਾ ਰਸਤੇ ਤੋਂ ਲੰਘਣਾ ਮੁਹਾਲ ਹੋ ਗਿਆ ਹੈ। ਇਸ ਮਸਲੇ ਦੇ ਹੱਲ ਲਈ ਉਹ ਕਈ ਵਾਰ ਸਰਪੰਚ ਕੋਲ ਪਹੁੰਚ ਕਰ ਚੁੱਕੇ ਹਨ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਵਿੱਢਣਗੇ। ਇਸ ਮੌਕੇ ਬਲਵਿੰਦਰ ਸਿੰਘ, ਬੰਤ ਸਿੰਘ ਗ੍ਰੰਥੀ, ਦਰਸ਼ਨ ਸਿੰਘ ਮਿਸਤਰੀ, ਪ੍ਰਦੀਪ ਕੁਮਾਰ, ਹਰਦੀਪ ਸਿੰਘ, ਪ੍ਰਕਾਸ਼ ਕੌਰ, ਮਲਕੀਤ ਸਿੰਘ, ਅਮਰ ਸਿੰਘ, ਭਰਪੂਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਦੋਸ਼ਾਂ ਨੂੰ ਨਕਾਰਦਿਆਂ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੱਡੀ ਸਮੱਸਿਆ ਨਹੀਂ ਹੈ, ਸਗੋਂ ਕੁੱਝ ਵਿਰੋਧੀ ਲੋਕਾਂ ਵਲੋਂ ਬਿਨਾਂ ਵਜ੍ਹਾ ਇਸ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ ਕਿਉਂਕਿ ਕੁੱਝ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਸਰਪੰਚ ਨੇ ਸਪਸ਼ਟ ਕੀਤਾ ਕਿ ਇਸ ਵਿਕਾਸ ਕਾਰਜ ਲਈ ਸਿਰਫ਼ 5 ਲੱਖ ਰੁਪਏ ਦੀ ਸਰਕਾਰੀ ਗਰਾਂਟ ਆਈ ਸੀ, ਜਦਕਿ ਡੇਢ ਲੱਖ ਦੇ ਕਰੀਬ ਰਕਮ ਉਹ ਆਪਣੇ ਕੋਲੋਂ ਖ਼ਰਚ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਿਤ ਜੇ.ਈ. ਵੱਲੋਂ ਕੰਮ ਵਿਚ ਲੋੜੀਂਦਾ ਸਹਿਯੋਗ ਨਾ ਦਿੱਤੇ ਜਾਣ ਕਾਰਨ ਪ੍ਰੋਜੈਕਟ ਵਿਚ ਦੇਰੀ ਹੋਈ ਹੈ, ਪਰ ਬਹੁਤ ਜਲਦ ਬਾਕੀ ਰਹਿੰਦੇ ਕੰਮ ਨੂੰ ਨੇਪਰੇ ਚਾੜ੍ਹ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਡੇਰਾ ਸਮਾਧਾਂ ਦੇ ਪ੍ਰਧਾਨ ਜਸਵੰਤ ਸਿੰਘ, ਖ਼ਜ਼ਾਨਚੀ ਬਲਵੰਤ ਸਿੰਘ, ਜਗਜੀਤ ਸਿੰਘ ਅਤੇ ਪੰਚ ਬਹਾਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।