16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆੜ੍ਹਤੀਆਂ ਵਲੋਂ ਸਬਜ਼ੀ ਮੰਡੀ ਵਿਖੇ ਧਰਨਾ ਲਾ ਕੇ ਮਾਰਕੀਟ ਕਮੇਟੀ ਖਿਲਾਫ਼ ਰੋਸ ਪ੍ਰਦਰਸ਼ਨ

ਬਰਨਾਲਾ, 14 ਸਤੰਬਰ (ਨਰਿੰਦਰ ਅਰੋੜਾ)-ਅਨਾਜ ਮੰਡੀ ਬਰਨਾਲਾ ਵਿਖੇ ਸਬਜ਼ੀ ਮੰਡੀ ਵਿਚ ਬਣੇ ਨਵੇਂ ਸ਼ੈੱਡਾਂ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਆੜ੍ਹਤੀਆਂ ਵਿਚ ਟਕਰਾਅ ਵਧ ਗਿਆ ਹੈ । ਜਿਸ ਨੂੰ ਲੈ ਕੇ ਨਵੀਂ ਸਬਜ਼ੀ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਇਆ ਗਿਆ ਹੈ।

Ad Position 21
repet_subhas-goyals [Copy P29]
ਮਾਮਲਾ ਨਵੇਂ ਬਣੇ ਸ਼ੈੱਡਾਂ ਦੇ ਫੜ੍ਹਾਂ ਦੀ ਵੰਡ ਦਾ 15-09-2026
ਬਰਨਾਲਾ, 14 ਸਤੰਬਰ (ਨਰਿੰਦਰ ਅਰੋੜਾ)-ਅਨਾਜ ਮੰਡੀ ਬਰਨਾਲਾ ਵਿਖੇ ਸਬਜ਼ੀ ਮੰਡੀ ਵਿਚ ਬਣੇ ਨਵੇਂ ਸ਼ੈੱਡਾਂ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਆੜ੍ਹਤੀਆਂ ਵਿਚ ਟਕਰਾਅ ਵਧ ਗਿਆ ਹੈ । ਜਿਸ ਨੂੰ ਲੈ ਕੇ ਨਵੀਂ ਸਬਜ਼ੀ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਇਆ ਗਿਆ ਹੈ। ਐਸੋਸੀਏਸ਼ਨ ਦੇ ਆਗੂ ਪਵਨ ਕੁਮਾਰ, ਹਰਭਜਨ ਸਿੰਘ ਅਤੇ ਧਰਨੇ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਅਕਾਲੀ ਦਲ (ਵਾਰਿਸ ਪੰਜਾਬ ਦੇ) ਗੁਰਦੀਪ ਸਿੰਘ ਬਾਠ ਆਦਿ ਨੇ ਕਿਹਾ ਕਿ ਨਵੇਂ ਬਣੇ ਫੜ੍ਹਾਂ ਦੀ ਵੰਡ ਪਾਰਦਰਸ਼ੀ ਤਰੀਕੇ ਨਾਲ ਨਹੀਂ ਕੀਤੀ ਗਈ। ਮਾਰਕੀਟ ਕਮੇਟੀ ਵਲੋਂ ਆੜ੍ਹਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਮਾਰਕੀਟ ਕਮੇਟੀ ਵਲੋਂ ਆਪਣੇ ਭਰਾ ਅਤੇ ਕਈ ਕੌਂਸਲਰਾਂ ਦੇ ਲਾਇਸੰਸ ਬਣਾ ਕੇ ਮੂਹਰੇ ਜਗ੍ਹਾ ਦਿੱਤੀ ਜਾ ਰਹੀ ਹੈ। ਅਸੀਂ ਪਿਛਲੇ 15-20 ਸਾਲਾਂ ਤੋਂ ਰੇੜ੍ਹੀਆਂ ਫੜ੍ਹੀਆਂ ਲਾ ਕੇ ਧੁੱਪ ਹਨੇਰੀ ਮੀਂਹ ਵਿਚ ਕੰਮ ਕੀਤਾ ਹੈ ਅਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ । ਆੜ੍ਹਤੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਦੋਂ ਇਸ ਮਾਮਲੇ ਸਬੰਧੀ ਚੇਅਰਮੈਨ ਮਾਰਕੀਟ ਕਮੇਟੀ ਜਸਵਿੰਦਰ ਸਿੰਘ ਸੰਘੇੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੇਂ ਬਣੇਂ ਫੜ੍ਹਾਂ ਦੀ ਵੰਡ ਸੈਕਟਰੀ ਪੱਧਰ ’ਤੇ ਹੁੰਦੀ ਹੈ ਅਤੇ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਇਹ ਵੰਡ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਨਵੇਂ ਫੜ੍ਹਾਂ ਵਾਸਤੇ ਅਰਜ਼ੀਆਂ 20 ਜੁਲਾਈ ਤੋਂ ਪਹਿਲਾਂ ਮੰਗੀਆਂ ਗਈਆਂ ਸਨ ਅਤੇ ਮੈਂ ਸਤੰਬਰ ਮਹੀਨੇ ਵਿਚ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਕੀ ਚੇਅਰਮੈਨ ਦੇ ਭਰਾ ਨੂੰ ਕਿਰਤ ਕਰਨ ਦਾ ਅਧਿਕਾਰ ਨਹੀਂ ਹੈ । ਮੇਰੇ ਭਰਾ ਵਲੋਂ ਵੀ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਰੂਲ ਐਂਡ ਰੈਗੂਲੇਸ਼ਨ ਮੁਤਾਬਿਕ ਫੜ੍ਹ ਦੀ ਅਰਜ਼ੀ ਦਿੱਤੀ ਗਈ ਸੀ। ਜਿਸ ਤਹਿਤ ਉਸ ਨੂੰ 100 ਸੁਕੇਅਰ ਫੁੱਟ ਦਾ ਬਕਸਾ ਦਿੱਤਾ ਗਿਆ ਹੈ। ਲਾਇਸੰਸ ਕੋਈ ਵੀ ਅਪਲਾਈ ਕਰ ਸਕਦਾ ਹੈ। ਚਾਹੇ ਉਹ ਵਿਧਾਇਕ ਹੋਵੇ ਚਾਹੇ ਕੌਂਸਲਰ। ਇਸ ਮਾਮਲੇ ਸਬੰਧੀ ਮਾਰਕੀਟ ਦੇ ਸਕੱਤਰ ਜਸਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਕੁ ਆੜ੍ਹਤੀਆਂ ਵਲੋਂ ਜੋ ਇਲਜਾਮ ਲਾਏ ਜਾ ਰਹੇ, ਬੇਬੁਨਿਆਦ ਹਨ। ਅਸੀਂ ਕਾਨੂੰਨ ਅਤੇ ਨਿਯਮਾਂ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕੀਤਾ। ਬਲਕਿ ਬੀਤੇ ਕੱਲ੍ਹ ਕੁੱਝ ਆੜ੍ਹਤੀਆਂ ਵਲੋਂ ਸਾਡੇ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕੀਤੀ ਗਈ ਜਿਸ ਤਹਿਤ ਸਾਡੇ ਵਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਬੈਠ ਕੇ ਹੁੰਦਾ ਹੈ ਜੇ ਉਨ੍ਹਾਂ ਨੂੰ ਲੱਗਦਾ ਹੈ ਵੀ ਅਸੀਂ ਧੱਕਾ ਕੀਤਾ ਹੈ ਤਾਂ ਸਾਡੇ ਨਾਲ ਗੱਲ ਕਰ ਸਕਦੇ ਹਨ। ਇਸ ਮੌਕੇ ਅਸ਼ਵਨੀ ਮਦਾਨ, ਰਾਜੀਵ ਕੁਮਾਰ, ਹਰਜਿੰਦਰ ਢਿੱਲਵਾਂ, ਸੁਖਵਿੰਦਰ ਢਿੱਲਵਾਂ, ਹਰਜੀਤ ਸਿੰਘ ਖ਼ਿਆਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਪਵਿੱਤਰ ਲਾਲੀ, ਗੁਰਪ੍ਰੀਤ ਗੋਪੀ, ਹਰਮਨਦੀਪ ਰਾਏਸਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਗੈਰ-ਵਿੱਦਿਅਕ ਡਿਊਟੀਆਂ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ ਅਗਲੀ ਖ਼ਬਰ ਛੱਪੜ ਦਾ ਨਵੀਨੀਕਰਨ ਅਧਵਾਟੇ ਲਟਕਣ ਕਾਰਨ ਪਿੰਡ ਵਾਸੀਆਂ ’ਚ ਰੋਸ ਵਿਰੋਧੀਆਂ ਨੇ ਬਣਾਇਆ ਬਿਨਾਂ ਵਜ੍ਹਾ ਤੋਂ ਮੁੱਦਾ- ਸਰਪੰਚ
Ad Position 24