06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਇੰਡੀਆ ਗਠਜੋੜ ਵਲੋਂ ਮੁੱਖ ਚੋਣ ਕਮਿਸ਼ਨਰ ਅਤੇ ਮੋਦੀ ਸਰਕਾਰ ਦੇ 9 ਨੂੰ ਫੂਕੇ ਜਾਣਗੇ ਪੁਤਲੇ

ਬਰਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਇੰਡੀਆ ਗਠਜੋੜ ਨਾਲ ਸਬੰਧਤ ਪਾਰਟੀਆਂ ਦੀ ਸਾਂਝੀ ਮੀਟਿੰਗ ਬਾਬਾ ਅਰਜਨ ਸਿੰਘ ਭਦੌੜ ਯਾਦਗਾਰ ਭਵਨ ਬਰਨਾਲਾ ਵਿਖੇ ਕਾਮਰੇਡ ਚੰਦ ਸਿੰਘ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀ.

Ad Position 21
No active advertisement
ਵਾਈ.ਐਸ ਪਬਲਿਕ ਸਕੂਲ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸਟਾਫ਼। ਅਜੀਤ ਤਸਵੀਰ 07-10-2026
ਬਰਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਇੰਡੀਆ ਗਠਜੋੜ ਨਾਲ ਸਬੰਧਤ ਪਾਰਟੀਆਂ ਦੀ ਸਾਂਝੀ ਮੀਟਿੰਗ ਬਾਬਾ ਅਰਜਨ ਸਿੰਘ ਭਦੌੜ ਯਾਦਗਾਰ ਭਵਨ ਬਰਨਾਲਾ ਵਿਖੇ ਕਾਮਰੇਡ ਚੰਦ ਸਿੰਘ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ, ਸੀ.ਆਈ.ਐਮ. ਦੇ ਸਾਥੀ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਗੈਰਕਾਨੂੰਨੀ ਤਰੀਕੇ ਨਾਲ ਐਸ.ਆਈ.ਆਰ. ਤਹਿਤ ਕਰੋੜਾਂ ਲੋਕਾਂ ਨੂੰ ਵੋਟ ਹੱਕਾਂ ਦੇ ਅਧਿਕਾਰ ਤੋਂ ਲਾਂਭੇ ਕੀਤਾ ਗਿਆ ਹੈ ਅਤੇ ਲੋਕਤੰਤਰ ਦਾ ਦਿਨ ਦਿਹਾੜੇ ਘਾਣ ਕੀਤਾ ਗਿਆ ਹੈ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਸ਼ ਵਿਚ ਮਨੂੰ ਸਿਮਰਤੀ ਨੂੰ ਰੋਕਣਾ, ਗਲਤ ਐਸ.ਆਈ.ਆਰ. ਰੱਦ ਕਰਨਾ, ਈ.ਵੀ.ਐਮ .ਨੂੰ ਰੋਕਣਾ ਆਦਿ ਮੰਗਾਂ ਸਬੰਧੀ ਮਿਤੀ 9 ਅਕਤੂਬਰ ਨੂੰ ਬਰਨਾਲਾ ਵਿਖੇ ਸੈਂਕੜੇ ਲੋਕਾਂ ਦਾ ਇਕੱਠ ਕਰ ਕੇ ਡੀ.ਸੀ. ਦਫ਼ਤਰ ਰੈਲੀ ਕਰਨ ਉਪਰੰਤ ਮੋਦੀ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਜੰਤਰ ਮੰਤਰ ਦਿੱਲੀ ਉਤੇ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਹਜ਼ਾਰਾਂ ਅੰਦੋਲਨਕਾਰੀਆਂ ਨੂੰ ਪੁਲਿਸ ਵਲੋਂ ਵਾਰ ਵਾਰ ਗ੍ਰਿਫਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ। ਮੀਟਿੰਗ ਵਿਚ ਜਗਰਾਜ ਰਾਮਾ, ਮੁਕੰਦ ਸਿੰਘ, ਐਡਵੋਕੇਟ ਹਾਕਮ ਸਿੰਘ ਭੁੱਲਰ, ਨਿਰਮਲ ਸਿੰਘ ਪੰਡੋਰੀ, ਧਰਮਾ ਸਿੰਘ ,ਉਤਮ ਕੁਮਾਰ ਅਤੇ ਨੌਜਵਾਨ ਆਗੂ ਸੁਮਨ ਕੁਮਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਦਾ ਦੂਜੇ ਦਿਨ ਵੀ ਘਿਰਾਓ ਕਰ ਕੇ ਨਾਅਰੇਬਾਜ਼ੀ
Ad Position 24