ਪਿੰਡ ਝਲੂਰ ਵਿਖੇ ਮਿੱਟੀ ਫਾਊਂਡੇਸ਼ਨ ਵਲੋਂ ਐਨਕ ਵੰਡ ਕੈਂਪ ਲਗਾਇਆ
ਬਰਨਾਲਾ, 6 ਅਕਤੂਬਰ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਪਿੰਡ ਝੱਲੂਰ ਦੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਵਿਖੇ ਸੰਤ ਵਿਦਿਆਨੰਦ ਦੀ ਬਰਸੀ ਮੌਕੇ ਮੁਫ਼ਤ ਐਨਕ ਵੰਡ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ: ਹੇਮ ਰਾਜ ਗਰਗ ਦੀ ਅਗਵਾਈ ਵਿਚ ਲਗਾਇਆ ਗਿਆ। ਸੰਤ ਅਮ੍ਰਿਤਾਨੰਦ ਅਤੇ ਸਵਾਮੀ ਅਨੰਤਾਨੰਦ ਨੇ ਮਿੱਟੀ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਬਰਨਾਲਾ, 6 ਅਕਤੂਬਰ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਪਿੰਡ ਝੱਲੂਰ ਦੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਵਿਖੇ ਸੰਤ ਵਿਦਿਆਨੰਦ ਦੀ ਬਰਸੀ ਮੌਕੇ ਮੁਫ਼ਤ ਐਨਕ ਵੰਡ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ: ਹੇਮ ਰਾਜ ਗਰਗ ਦੀ ਅਗਵਾਈ ਵਿਚ ਲਗਾਇਆ ਗਿਆ। ਸੰਤ ਅਮ੍ਰਿਤਾਨੰਦ ਅਤੇ ਸਵਾਮੀ ਅਨੰਤਾਨੰਦ ਨੇ ਮਿੱਟੀ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ: ਰਾਜ ਕੁਮਾਰ, ਡਾ: ਕਰਮਜੀਤ ਸਿੰਘ ਅਤੇ ਡਾ: ਸੁਰੇਸ਼ ਰਾਣੀ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਕਰੀਬ 800 ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਬਲਬੀਰ ਸਿੰਘ ਜੱਗਲ (ਚੇਅਰਮੈਨ), ਸੁਰੇਸ਼ ਕੁਮਾਰ ਰਿਟਾਇਰਡ ਮੈਨੇਜਰ (ਖ਼ਜ਼ਾਨਚੀ), ਗੋਰਾ ਸੰਧੂ, ਗਗਨ ਕੁਮਾਰ, ਤੇਜਿੰਦਰ ਪਿੰਟੂ, ਅਵਤਾਰ ਸਿੰਘ, ਐਡਵੋਕੇਟ ਸ਼ਿਵ ਕੁਮਾਰ, ਲਵਪ੍ਰੀਤ ਕੌਰ, ਸ਼ੀਲਾ ਰਾਣੀ, ਸੁਸ਼ੀਲ ਕੁਮਾਰ ਕੱਲੀ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਡਾ: ਅਭਿਸ਼ੇਕ ਸ਼ਰਮਾ, ਰਾਜਦੀਪ ਸਿੰਘ, ਪ੍ਰੋ: ਵਿਜੈ ਕੁਮਾਰ (ਪ੍ਰੈੱਸ ਸਕੱਤਰ), ਪੂਜਣ ਬਾਂਸਲ, ਅਭੈ ਗਰਗ, ਸ਼ਸ਼ੀ ਭਦੌੜ, ਲੀਲਾ ਸੰਧੂ ਪੱਤੀ, ਹਰਪਾਲ ਸਿੰਘ ਵਿਰਕ, ਜੀਤ ਸਿੰਘ ਵੜੈਚ ਆਦਿ ਹਾਜ਼ਰ ਸਨ।