ਫ਼ਤਿਹ ਗਰੁੱਪ ਵਿਖੇ ਵਿਰਾਸਤੀ ਮਹਾਂਕੁੰਭ ਸਿਖ਼ਰਾਂ ’ਤੇ ਮਲਵਈ ਗਿੱਧੇ ਤੇ ਲੋਕ-ਧੁੰਨਾਂ ਸੰਗ ਝੂੰਮਿਆ ਕੈਂਪਸ
ਤਪਾ ਮੰਡੀ, 6 ਅਕਤੂਬਰ (ਵਿਜੇ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਚੱਲ ਰਿਹਾ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲਾ ਆਪਣੇ ਤੀਜੇ ਅਤੇ ਚੌਥੇ ਦਿਨ ਪੂਰੇ ਜਾਹੋ-ਜਲਾਲ ਨਾਲ ਕਲਾਤਮਕ ਸਿਖ਼ਰਾਂ ਵੱਲ ਵਧਿਆ। ਵੱਖ-ਵੱਖ ਕਾਲਜਾਂ ਤੋਂ ਪੁੱਜੇ ਪ੍ਰਤੀਭਾਗੀਆਂ ਨੇ ਆਪਣੀ ਮੌਲਿਕ ਸਿਰਜਣਾਤਮਿਕਤਾ ਅਤੇ ਪੰਜਾਬ ਦੇ ਅਮੀਰ ਲੋਕ-ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਮੁੱਚੇ ਕੈਂਪਸ ਨੂੰ ਪੰਜਾਬੀਅਤ ਦੇ ਰੰਗ ਵਿਚ ਰੰਗ ਦਿੱਤਾ।
ਫ਼
ਫ਼ਤਿਹ ਕਾਲਜ ਵਿਖੇ ਹੋਏ ਸਮਾਗਮ ਦੀ ਤਸਵੀਰ। ਅਜੀਤ ਤਸਵੀਰ
07-10-2026
ਤਪਾ ਮੰਡੀ, 6 ਅਕਤੂਬਰ (ਵਿਜੇ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਚੱਲ ਰਿਹਾ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲਾ ਆਪਣੇ ਤੀਜੇ ਅਤੇ ਚੌਥੇ ਦਿਨ ਪੂਰੇ ਜਾਹੋ-ਜਲਾਲ ਨਾਲ ਕਲਾਤਮਕ ਸਿਖ਼ਰਾਂ ਵੱਲ ਵਧਿਆ। ਵੱਖ-ਵੱਖ ਕਾਲਜਾਂ ਤੋਂ ਪੁੱਜੇ ਪ੍ਰਤੀਭਾਗੀਆਂ ਨੇ ਆਪਣੀ ਮੌਲਿਕ ਸਿਰਜਣਾਤਮਿਕਤਾ ਅਤੇ ਪੰਜਾਬ ਦੇ ਅਮੀਰ ਲੋਕ-ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਮੁੱਚੇ ਕੈਂਪਸ ਨੂੰ ਪੰਜਾਬੀਅਤ ਦੇ ਰੰਗ ਵਿਚ ਰੰਗ ਦਿੱਤਾ।ਇਸ ਸਭਿਆਚਾਰਕ ਮਹਾਂਉਤਸਵ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਚੌਥੇ ਦਿਨ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਕੁਲਵਿੰਦਰ ਸਿੰਘ ਭੁੱਲਰ ਅਤੇ ਉੱਘੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਕੇ ਨੌਜਵਾਨ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਐੱਸ.ਐੱਸ. ਚੱਠਾ, ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਭੀਮ ਇੰਦਰ ਸਿੰਘ, ਐਮ.ਡੀ. ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ ਸਮੇਤ ਖੇਤਰ ਦੇ ਪ੍ਰਮੁੱਖ ਪਤਵੰਤੇ ਸੱਜਣ ਹਾਜ਼ਰ ਰਹੇ। ਮੰਚਾਂ ’ਤੇ ਲੋਕ-ਕਲਾਵਾਂ ਦਾ ਦਿਲਕਸ਼ ਪ੍ਰਦਰ ਸ਼ਨ ਮੇਲੇ ਦੌਰਾਨ ਚਾਰ ਵੱਖ-ਵੱਖ ਮੰਚਾਂ ’ਤੇ ਪਰੰਪਰਾਗਤ ਲੋਕ ਨਾਚ ਸੰਮੀ ਅਤੇ ਮਲਵਈ ਗਿੱਧੇ ਦੀਆਂ ਜੁਸ਼ੀਲੀਆਂ ਬੋਲੀਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਵਿਦਿਆਰਥੀਆਂ ਨੇ ਗਰੁੱਪ ਕੋਰੀਓਗ੍ਰਾਫ਼ੀ, ਗਰੁੱਪ ਕੱਵਾਲੀ, ਲੋਕ ਗੀਤ, ਮਿਮਿਕਰੀ ਅਤੇ ਨਾਟਕਾਂ ਰਾਹੀਂ ਸਮਾਜਿਕ ਸਰੋਕਾਰਾਂ ਨੂੰ ਛੂੰਹਦੇ ਸੰਜੀਦਾ ਸੁਨੇਹੇ ਦਿੱਤੇ। ਇਸੇ ਤਰ੍ਹਾਂ ਫੋਕ ਆਰਕੈਸਟਰਾ, ਲੋਕ ਸਾਜ਼ਾਂ ਦੀਆਂ ਧੁਨਾਂ, ਵਾਦ-ਵਿਵਾਦ, ਭਾਸ਼ਣ ਕਲਾ, ਭੰਡ ਅਤੇ ਨੁੱਕੜ ਨਾਟਕਾਂ ਰਾਹੀਂ ਨੌਜਵਾਨਾਂ ਨੇ ਆਪਣੀ ਬੌਧਿਕ ਤੇ ਕਲਾਤਮਕ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਰੰਗੋਲੀ, ਪੋਸਟਰ ਮੇਕਿੰਗ, ਮਹਿੰਦੀ, ਕਲੇਅ ਮਾਡਲਿੰਗ ਅਤੇ ਫ਼ੋਟੋਗਰਾਫ਼ੀ ਮੁਕਾਬਲਿਆਂ ਵਿਚ ਵੀ ਵਿਦਿਆਰਥੀਆਂ ਦੀ ਸਿਰਜਣਾਤਮਿਕ ਕਲਾ ਦੀ ਵਿਲੱਖਣ ਛਾਪ ਦੇਖਣ ਨੂੰ ਮਿਲੀ। ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਅੰਦਰਲੀ ਕਲਾ ਨੂੰ ਨਿਖਾਰਨ ਦਾ ਸਭ ਤੋਂ ਉੱਤਮ ਜ਼ਰੀਆ ਹਨ, ਜੋ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਵਿਰਸੇ, ਪੰਜਾਬੀ ਸਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਜੋੜਦੇ ਹਨ। ਚੌਥੇ ਦਿਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਅਣਥੱਕ ਮਿਹਨਤ, ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਜ਼ਿੰਦਗੀ ਦੇ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਬਘੇਲ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਸੋਨੀਆ ਅਤੇ ਪ੍ਰੋ. ਨਵਜੀਤ ਕੌਰ ਵੱਲੋਂ ਸੁਚੱਜੇ, ਦਿਲਕਸ਼ ਅਤੇ ਸਾਹਿਤਕ ਅੰਦਾਜ਼ ਵਿਚ ਨਿਭਾਈ ਗਈ। ਤੀਜੇ ਅਤੇ ਚੌਥੇ ਦਿਨ ਫ਼ਤਿਹ ਗਰੁੱਪ ਦਾ ਸਮੁੱਚਾ ਵਾਤਾਵਰਨ ਲੋਕ-ਸਾਜ਼ਾਂ ਦੀਆਂ ਤਰੰਗਾਂ, ਦਰਸ਼ਕਾਂ ਦੀਆਂ ਤਾੜੀਆਂ ਅਤੇ ਨੌਜਵਾਨੀ ਦੇ ਅਥਾਹ ਉਤਸ਼ਾਹ ਨਾਲ ਲਗਾਤਾਰ ਮਹਿਕਦਾ ਰਿਹਾ ।