ਬਿਰਧ ਆਸ਼ਰਮ ਵਿਖੇ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ
ਯੂਨੀਵਰਸਿਟੀ ਕਾਲਜ ਢਿਲਵਾਂ ਦੇ ਵਿਦਿਆਰਥੀਆਂ ਨੇ ਦਿੱਤੀਆਂ ਸ਼ਾਨਦਾਰ ਪੇਸ਼ਕਾਰੀਆਂ
ਬਰਨਾਲਾ, 6 ਅਕਤੂਬਰ (ਨਰਿੰਦਰ ਅਰੋੜਾ)-ਜਿੱਥੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਵਿਭਾਗ ਵਲੋਂ ਬਰਨਾਲਾ ਵਿਚ ਮਿਲਾਵਟਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਬੀਤੀ ਦੇਰ ਸ਼ਾਮ ਫੂਡ ਵਿਭਾਗ ਵਲੋਂ ਦਾਣਾ ਮੰਡੀ ਰੋਡ ਬਰਨਾਲਾ ਵਿਖੇ ਸਥਿਤ ਪ੍ਰੇਮ ਅੱਖਾਂ ਦੇ ਹਸਪਤਾਲ ਦੇ ਨੇੜੇ ਮਿਲਾਵਟੀ ਤੇਲ ਤਿਆਰ ਕਰਨ ਵਾਲੀ ਥਾਂ ’ਤੇ ਛਾਪੇਮਾਰੀ ਕਰ ਕੇ 1100 ਲੀਟਰ ਦੇ ਕਰੀਬ ਸ਼ੱਕੀ ਮਿਲਾਵਟੀ ਸਰ੍ਹੋਂ ਦਾ ਤੇਲ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਰਨਾਲਾ, 6 ਅਕਤੂਬਰ (ਨਰਿੰਦਰ ਅਰੋੜਾ)-ਜਿੱਥੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਵਿਭਾਗ ਵਲੋਂ ਬਰਨਾਲਾ ਵਿਚ ਮਿਲਾਵਟਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਬੀਤੀ ਦੇਰ ਸ਼ਾਮ ਫੂਡ ਵਿਭਾਗ ਵਲੋਂ ਦਾਣਾ ਮੰਡੀ ਰੋਡ ਬਰਨਾਲਾ ਵਿਖੇ ਸਥਿਤ ਪ੍ਰੇਮ ਅੱਖਾਂ ਦੇ ਹਸਪਤਾਲ ਦੇ ਨੇੜੇ ਮਿਲਾਵਟੀ ਤੇਲ ਤਿਆਰ ਕਰਨ ਵਾਲੀ ਥਾਂ ’ਤੇ ਛਾਪੇਮਾਰੀ ਕਰ ਕੇ 1100 ਲੀਟਰ ਦੇ ਕਰੀਬ ਸ਼ੱਕੀ ਮਿਲਾਵਟੀ ਸਰ੍ਹੋਂ ਦਾ ਤੇਲ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐਫ .ਐਸ.ਓ ਬਰਨਾਲਾ ਸ: ਚਰਨਜੀਤ ਸਿੰਘ ਨੇ ਦੱਸਿਆ ਕਿ ਮਿਲਾਵਟੀ ਤੇਲ ਸਬੰਧੀ ਕਈ ਸ਼ਿਕਾਇਤਾਂ ਆ ਰਹੀਆਂ ਸਨ ਜਿਨ੍ਹਾਂ ਤਹਿਤ ਕਾਰਵਾਈ ਕਰਦਿਆਂ ਗੋਬਿੰਦ ਕਾਲੋਨੀ ਗਲੀ ਨੰਬਰ 2 ਵਿਖੇ ਇਕ ਘਰ ਵਿਚ ਫੈਕਟਰੀ ਨੁਮਾ ਇਕ ਜਗ੍ਹਾ ਬਣਾਈ ਹੋਈ ਸੀ। ਉਸ ਦੇ ਵਿਚ ਤੇਲ ਦੀ ਪੈਕਿੰਗ ਦਾ ਕੰਮ ਕੀਤਾ ਜਾ ਰਿਹਾ ਸੀ। ਪੀ.ਬੀ.ਬੀ. ਬਰਾਂਡ ਦੇ ਨਾਂਅ ’ਤੇ ਇਹ ਸਾਰਾ ਤੇਲ ਮਾਰਕੀਟ ਵਿਚ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਦੇਖਿਆ ਕਿ ਉਸ ਜਗ੍ਹਾ ’ਤੇ ਵੈਜੀਟੇਬਲ ਆਈਲ, ਮਾਸਟਰਡ ਆਇਲ, ਸ਼ੱਕੀ ਸੀ। ਜੋ ਰੈਪਰ ਲੱਗੇ ਹੋਏ ਸਨ। ਉਸ ’ਤੇ ਪਤਾ ਵੀ ਗਲਤ ਸੀ। ਉਸ ਜਗ੍ਹਾ ’ਤੇ ਵੱਡੇ-ਵੱਡੇ ਤਿੰਨ 1000 ਲੀਟਰ ਦੇ ਟੈਂਕ ਪਏ ਸਨ। ਇਕ ਟੈਂਕ ਵਿਚ 600 ਲੀਟਰ ਦੇ ਕਰੀਬ ਮਸਟਰਡ ਆਈਲ ਸੀ, ਦੂਸਰੇ ਵਿਚ ਵੈਜੀਟੇਬਲ ਆਇਲ ਜੋ ਕਿ ਬਿਲਕੁਲ ਚਿੱਟੇ ਰੰਗ (ਟਰਾਂਸਪਰੈਂਟ) ਦੀ ਤਰ੍ਹਾਂ ਜਾਪ ਰਿਹਾ ਸੀ ਅਤੇ ਤੀਸਰਾ ਟੈਂਕ ਖਾਲੀ ਸੀ। ਜਿਸ ਤੋਂ ਮਿਲਾਵਟਖੋਰੀ ਹੋਣ ਸਬੰਧੀ ਪਤਾ ਲੱਗਦਾ ਹੈ। ਇਸ ਦਾ ਸੈਂਪਲ ਭਰ ਲਿਆ ਗਿਆ ਹੈ ਜੋ ਕਿ ਟੈਸਟਿੰਗ ਲਈ ਖਰੜ ਲੈਬੋਰਟਰੀ ਵਿਖੇ ਟੈਸਟ ਲਈ ਭੇਜਿਆ ਜਾਵੇਗਾ। ਬਾਕੀ ਸਾਰਾ ਮਟੀਰੀਅਲ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਕੋਈ ਮਿਲਾਵਟਖੋਰੀ ਕਰੇਗਾ ਜਾਂ ਗਲਤ ਸਮਾਨ ਵੇਚੇਗਾ ਉਸ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।