ਗੁਰੂ ਰਵਿਦਾਸ ਧਰਮਸ਼ਾਲਾ ਜੋਧਪੁਰ ਵਿਖੇ 8 ਲੱਖ ਦੀ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ
ਰੂੜੇਕੇ ਕਲਾਂ, 6 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਪਿਛਲੇ ਕਈ ਮਹੀਨਿਆਂ ਤੋਂ ਪਏ ਵੱਡੇ ਟੋਇਆਂ ਕਾਰਨ ਹੋ ਰਹੇ ਸੜਕ ਹਾਦਸਿਆਂ ’ਚ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਰਜਨਾਂ ਵਾਰ ਇਲਾਕਾ ਨਿਵਾਸੀਆਂ ਵਲੋਂ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੂੰ ਮੁੱਖ ਮਾਰਗ ’ਤੇ ਬਣੇ ਵੱਡੇ ਟੋਇਆ ਅਤੇ ਮਾਰਗ ਦੀਆਂ ਵਰਮਾ ’ਤੇ ਫੈਲੀ ਗੰਦਗੀ ਦੇ ਢੇਰਾਂ ਤੋਂ ਰਾਹਤ ਨਹੀਂ ਮਿਲ ਰਹੀ ਹੈ।
ਰੂੜੇਕੇ ਕਲਾਂ, 6 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਪਿਛਲੇ ਕਈ ਮਹੀਨਿਆਂ ਤੋਂ ਪਏ ਵੱਡੇ ਟੋਇਆਂ ਕਾਰਨ ਹੋ ਰਹੇ ਸੜਕ ਹਾਦਸਿਆਂ ’ਚ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਰਜਨਾਂ ਵਾਰ ਇਲਾਕਾ ਨਿਵਾਸੀਆਂ ਵਲੋਂ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੂੰ ਮੁੱਖ ਮਾਰਗ ’ਤੇ ਬਣੇ ਵੱਡੇ ਟੋਇਆ ਅਤੇ ਮਾਰਗ ਦੀਆਂ ਵਰਮਾ ’ਤੇ ਫੈਲੀ ਗੰਦਗੀ ਦੇ ਢੇਰਾਂ ਤੋਂ ਰਾਹਤ ਨਹੀਂ ਮਿਲ ਰਹੀ ਹੈ। ਨੈਸ਼ਨਲ ਹਾਈਵੇ ਵਿਭਾਗ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਮੁੱਖ ਮਾਰਗ ’ਤੇ ਬਣੇ ਹਾਦਸਿਆਂ ਨੂੰ ਸੱਦਾ ਦੇ ਰਹੇ ਵੱਡੇ ਟੋਏ ਦਿਖਾਉਂਦੇ ਹੋਏ ਇਲਾਕੇ ਦੇ ਸਮਾਜ ਸੇਵੀ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਜ਼ਿਲ੍ਹਾ ਆਗੂ ਮਾਸਟਰ ਜਗਮੇਲ ਸਿੰਘ ਪੱਖੋ ਕਲਾਂ, ਕਾਂਗਰਸੀ ਆਗੂ ਬਲਦੇਵ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨ, ਜਸਪਾਲ ਸਿੰਘ, ਰਘਵੀਰ ਸਿੰਘ, ਕ੍ਰਿਸ਼ਨ ਕੁਮਾਰ, ਰਵਿੰਦਰ ਸਿੰਘ, ਹਰਬੰਸ ਸਿੰਘ ਮਿਸਤਰੀ ਆਦਿ ਨੌਜਵਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਲੈ ਕੇ ਬਰਨਾਲਾ ਮਾਨਸਾ ਮੁੱਖ ਮਾਰਗ ਦੇ ਵਿਚ ਵੱਡੇ ਟੋਏ ਬਣੇ ਹੋਏ ਹਨ। ਜਿਸ ਕਰਕੇ ਸੜਕ ਹਾਦਸੇ ਹੋ ਰਹੇ ਹਨ। ਸੜਕ ਹਾਦਸਿਆਂ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਦਾ ਜਾਨੀ ਨੁਕਸਾਨ ਅਤੇ ਵੱਡੀ ਪੱਧਰ ‘ਤੇ ਵਹੀਕਲਾਂ ਦਾ ਨੁਕਸਾਨ ਹੋ ਰਿਹਾ ਹੈ। ਮਾਰਗ ਦੀਆਂ ਵਰਮਾ ’ਤੇ ਗੰਦਗੀ ਦੇ ਲੱਗੇ ਵੱਡੇ ਢੇਰਾਂ ਵਿਚੋਂ 24 ਘੰਟੇ ਫੈਲ ਰਹੀ ਗੰਦੀ ਬਦਬੂ ਦਾ ਰਾਹਗੀਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਕਤ ਮਾਰਗ ਰਾਹੀਂ ਮਾਨਸਾ ਤੋਂ ਬਰਨਾਲਾ ਆਉਣਾ ਸੀ ਤਾਂ ਜਲਦਬਾਜ਼ੀ ਵਿਚ ਕੁੱਝ ਵੱਡੇ ਟੋਏ ਦਾ ਬੰਦ ਕਰ ਦਿੱਤੇ ਜੋ ਬਾਕੀ ਰਹਿ ਗਏ ਉਹ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਦੇ ਉਡੀਕ ਕਰ ਰਹੇ ਹਨ। ਇਲਾਕਾ ਨਿਵਾਸੀਆਂ ਨੇ ਮਾਰਗ ਦੇ ਵਿਚ ਬਣੇ ਵੱਡੇ ਟੋਇਆਂ ਅਤੇ ਮਾਰਗ ਦੀਆਂ ਵਰਮਾ ’ਤੇ ਲੱਗੇ ਗੰਦਗੀ ਦੇ ਢੇਰਾਂ ਸਬੰਧੀ ਦਰਜਨਾਂ ਵਾਰ ਨੈਸ਼ਨਲ ਹਾਈਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ ਸੀ। ਪ੍ਰੰਤੂ ਨੈਸ਼ਨਲ ਹਾਈਵੇ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਕਿਸੇ ਵੱਡੇ ਸੜਕ ਹਾਦਸੇ ਦੀ ਉਡੀਕ ਕਰ ਰਹੇ ਹਨ। ਮਾਰਗ ਦੇ ਵਿਚ ਬਣੇ ਵੱਡੇ ਟੋਇਆਂ ਨੂੰ ਬੰਦ ਕਰਨ ਅਤੇ ਮਾਰਗ ਦੀਆਂ ਵਰਮਾ ’ਤੇ ਫੈਲੀ ਗੰਦਗੀ ਦੀ ਸਫ਼ਾਈ ਕਰਨ ਲਈ ਸਬੰਧਿਤ ਵਿਭਾਗ ਵਲੋਂ ਕੋਈ ਯਤਨ ਨਹੀਂ ਕੀਤੇ ਗਏ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮਾਰਗ ਦੀਆਂ ਵਰਮਾ ਦੀ ਸਫ਼ਾਈ ਅਤੇ ਮੁੱਖ ਮਾਰਗ ਦੇ ਰੱਖ ਰਖਾਅ ਦਾ ਨੈਸ਼ਨਲ ਹਾਈਵੇ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਠੇਕਾ ਦਿੱਤਾ ਜਾਂਦਾ ਹੈ। ਪ੍ਰੰਤੂ ਮਾਰਗ ਦਾ ਰੱਖ ਰਖਾਅ ’ਤੇ ਮਾਰਗ ਦੀਆਂ ਸਾਈਡਾਂ ਦੀ ਸਫ਼ਾਈ ਕਾਗ਼ਜ਼ਾਂ ਵਿਚ ਤਾਂ ਪੂਰੀ ਹੋ ਰਹੀ ਹੋਵੇਗੀ ਪ੍ਰੰਤੂ ਜ਼ਮੀਨੀ ਪੱਧਰ ’ਤੇ ਮਾਰਗ ਦੇ ਟੋਇਆਂ ਅਤੇ ਮਾਰਗ ਦੀਆਂ ਸਾਈਡਾਂ ਵਰਮਾ ਦੀ ਫੈਲੀ ਗੰਦਗੀ ਕਾਰਨ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਕਹਿਣਾ ਹੈ ਨੈਸ਼ਨਲ ਹਾਈਵੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਵਿਭਾਗ ਦੇ ਚੀਫ਼ ਇੰਜੀਨੀਅਰ ਅਰਸ਼ਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾ ਹੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਸੀ। ਉਹ ਦਿੱਲੀ ਹਨ ਵਾਪਸ ਆ ਕੇ ਦੁਬਾਰਾ ਫੇਰ ਇਸ ਸਬੰਧੀ ਰਿਪੋਰਟ ਲੈਣਗੇ। ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਦੇ ਐਕਸੀਅਨ ਨਵਦੀਪ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਕ ਹਫ਼ਤੇ ਦੇ ਵਿਚ ਰਹਿੰਦੇ ਟੋਏ ਬੰਦ ਕੀਤੇ ਜਾਣਗੇ ਅਤੇ ਮਾਰਗ ਦੀਆਂ ਸਾਈਡਾਂ ਵਰਮਾ ਦੀ ਸਫ਼ਾਈ ਕਰਵਾਈ ਜਾਵੇਗੀ।