ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀ ਵਧਾਈ ਚਿੰਤਾ
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਅੰਦਰ ਚੱਲੀਆਂ ਠੰਢੀਆਂ ਹਵਾਵਾਂ ਤੇ ਮੌਸਮ ਦੇ ਬਦਲਦੇ ਮਿਜ਼ਾਜ ਨੇ ਕਿਸਾਨਾਂ ਨੂੰ ਚਿੰਤਾ ਦੇ ਆਲਮ ਵਿਚ ਪਾ ਕੇ ਰੱਖ ਦਿੱਤਾ, ਕਿਉਂਕਿ ਅੱਜ ਸਵੇਰੇ ਹੋਈ ਬਾਰਸ਼ ਨਾਲ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਪਰ ਕਿਸਾਨਾਂ ਤੇ ਆੜ੍ਹਤੀਆਂ ਦੀ ਚਿੰਤਾ ਵਧ ਗਈ ਹੈ। ਬਾਰਿਸ਼ ਦੌਰਾਨ ਭਾਵੇਂ ਕਿਸਾਨਾਂ ਨੇ ਮੰਡੀਆਂ ਅੰਦਰ ਖੁੱਲ੍ਹੇ ’ਚ ਪਏ ਝੋਨੇ ਨੂੰ ਤਰਪਾਲਾਂ ਨਾਲ ਢੱਕ ਦਿੱਤਾ, ਪਰ ਫਿਰ ਵੀ ਤੇਜ਼ ਹਵਾ ਕਾਰਨ ਮੀਂਹ ਦੀ ਬੁਛਾੜ ਨੇ ਨਾਲ ਝੋਨੇ ਦੀ ਢੇਰੀਆਂ ਭਿੱਜ ਗਈਆਂ ।
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਅੰਦਰ ਚੱਲੀਆਂ ਠੰਢੀਆਂ ਹਵਾਵਾਂ ਤੇ ਮੌਸਮ ਦੇ ਬਦਲਦੇ ਮਿਜ਼ਾਜ ਨੇ ਕਿਸਾਨਾਂ ਨੂੰ ਚਿੰਤਾ ਦੇ ਆਲਮ ਵਿਚ ਪਾ ਕੇ ਰੱਖ ਦਿੱਤਾ, ਕਿਉਂਕਿ ਅੱਜ ਸਵੇਰੇ ਹੋਈ ਬਾਰਸ਼ ਨਾਲ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਪਰ ਕਿਸਾਨਾਂ ਤੇ ਆੜ੍ਹਤੀਆਂ ਦੀ ਚਿੰਤਾ ਵਧ ਗਈ ਹੈ। ਬਾਰਿਸ਼ ਦੌਰਾਨ ਭਾਵੇਂ ਕਿਸਾਨਾਂ ਨੇ ਮੰਡੀਆਂ ਅੰਦਰ ਖੁੱਲ੍ਹੇ ’ਚ ਪਏ ਝੋਨੇ ਨੂੰ ਤਰਪਾਲਾਂ ਨਾਲ ਢੱਕ ਦਿੱਤਾ, ਪਰ ਫਿਰ ਵੀ ਤੇਜ਼ ਹਵਾ ਕਾਰਨ ਮੀਂਹ ਦੀ ਬੁਛਾੜ ਨੇ ਨਾਲ ਝੋਨੇ ਦੀ ਢੇਰੀਆਂ ਭਿੱਜ ਗਈਆਂ । ਕਈ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਫ਼ਸਲ ਦੀ ਤੁਲਾਈ ਤੇ ਵਿੱਕਰੀ ਦੀ ਉਡੀਕ ਕਰ ਰਹੇ ਹਨ, ਪਰ ਚੱਲੀ ਤੇਜ਼ ਹਵਾ ਤੇ ਬਾਰਿਸ਼ ਕਾਰਨ ਅਨਾਜ ਗਿੱਲਾ ਹੋਣ ਨਾਲ ਹੁਣ ਨੁਕਸਾਨ ਦਾ ਖ਼ਤਰਾ ਬਣ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਰੀਬ 4-4 ਦਿਨਾਂ ਤੋਂ ਉਹ ਅਨਾਜ ਮੰਡੀ ਤਪਾ ’ਚ ਬੈਠੇ ਹਨ, ਪਰ ਹਾਲੇ ਖਰੀਦ ਨਹੀਂ ਹੋਈ। ਪ੍ਰੰਤੂ ਝੋਨੇ ਵਿਚ ਪਹਿਲਾਂ ਹੀ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿਚ ਬੋਲੀ ਨਹੀਂ ਹੋ ਰਹੀ, ਜਦਕਿ ਹੁਣ ਬਾਰਿਸ਼ ਪੈਣ ਕਾਰਨ ਝੋਨੇ ’ਚ ਨਮੀ ਦੀ ਮਾਤਰਾ ਹੋਰ ਵਧਣ ਦੇ ਆਸਾਰ ਹੋ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤਾਂ ਵਿਚ ਖੜੀ ਕਿਸਾਨਾਂ ਦੀ ਫ਼ਸਲ ਲਈ ਇਹ ਮੀਂਹ ਨੁਕਸਾਨ ਦਾਇਕ ਸਾਬਤ ਹੋਵੇਗਾ, ਕਿਉਂਕਿ ਝੋਨੇ ਦੀ ਫ਼ਸਲ ਲਗਭਗ ਪੱਕ ਹੀ ਚੁੱਕੀ ਹੈ, ਜਦ ਕਿ ਤੇਜ਼ ਹਵਾ ਨਾਲ ਝੋਨਾ ਪੂਰੀ ਤਰ੍ਹਾਂ ਜ਼ਮੀਨ ’ਤੇ ਵਿਛ ਜਾਵੇਗਾ। ਜਿਸ ਕਾਰਨ ਝੋਨੇ ਦਾ ਝਾੜ ਘਟੇਗਾ ਅਤੇ ਇਸ ਦੀ ਮਾਰ ਕਿਸਾਨ ਨੂੰ ਝੱਲਣੀ ਪਵੇਗੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਵੱਡੇ ਖ਼ਰਚੇ ਦੇ ਨਾਲ ਦਿਨ-ਰਾਤ ਦੀ ਮਿਹਨਤ ਕਰ ਕੇ ਕਣਕ ਦੀ ਫ਼ਸਲ ਦੀ ਪਾਲਣਾ-ਪੋਸ਼ਣਾ ਕੀਤੀ ਹੈ, ਪਰ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਹੈ, ਹਰ ਵਾਰ ਪੱਕ ਕੇ ਤਿਆਰ ਹੋਈਆਂ ਫ਼ਸਲਾਂ ਉਪਰ ਕੁਦਰਤ ਦੀ ਕਰੋਪੀ ਦਾ ਕਹਿਰ ਵਰਤ ਜਾਂਦਾ ਹੈ ।