ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਸਫਲਤਾਪੂਰਵਕ ਆਪਰੇਸ਼ਨ ਹੋਏ
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਪਿੰਡ ਦੇ ਸਮਾਜ ਸੇਵਾ ਨੂੰ ਸਮਰਪਿਤ ਆੜ੍ਹਤੀਆ ਪਰਿਵਾਰ ਕਰਤਾਰ ਸਿੰਘ ਚੂੰਘਾ, ਚੰਦ ਸਿੰਘ ਚੂੰਘਾ ਅਤੇ ਨਿਧਾਨ ਸਿੰਘ ਚੂੰਘਾ ਦੇ ਪਰਿਵਾਰ ਵਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਸਦਕਾ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ ਸੀ। ਜਿਸ ਦੌਰਾਨ ਪ੍ਰਮੁੱਖ ਸਿਹਤ ਸੰਸਥਾ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ (ਆਦੇਸ਼ ਹਸਪਤਾਲ), ਭੁੱਚੋ ਖ਼ੁਰਦ ਨਾਲ ਸਬੰਧਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ: ਰਾਜਵਿੰਦਰ ਕੌਰ ਭੱਠਲ, ਡਾ: ਰਿਤੇਸ ਸਿੰਗਲਾ, ਡਾ: ਪ੍ਰਿਯੰਕਾ ਗੁਪਤਾ, ਡਾ: ਪ੍ਰਿਯੰਕਾ ਦਹੀਆ, ਡਾ: ਪੰਕੂ ਸਿੰਗਲਾ , ਡਾ: ਨਵਰੀਤ, ਡਾ: ਮਹਿਕ ਸਿੰਗਲਾ, ਡਾ: ਸਿਵਾਂਗੀ ਗਰਗ, ਡਾ: ਸਾਇਲਾ ਕੰਬੋਜ, ਡਾ: ਅਮਿਤੇਸਰ ਸਿੰਘ ਸਿੱਧੂ ਅਤੇ ਡਾ: ਰਵਨੀਤ ਰਾਏ ਦੀ ਟੀਮ ਵਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 25 ਮਰੀਜ਼ਾਂ ਦੇ ਜਿੱਥੇ ਆਧੁਨਿਕ ਮਸ਼ੀਨਾਂ ਰਾਹੀਂ ਉਨ੍ਹਾਂ ਦੀਆਂ ਅੱਖਾਂ ਦੇ ਸਫਲ ਅਪਰੇਸ਼ਨ ਕੀਤੇ ਗਏ ਅਤੇ ਵਧੀਆ ਕੁਆਲਿਟੀ ਦੇ ਲੈਂਜ ਪਾਏ ਗਏ।
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਪਿੰਡ ਦੇ ਸਮਾਜ ਸੇਵਾ ਨੂੰ ਸਮਰਪਿਤ ਆੜ੍ਹਤੀਆ ਪਰਿਵਾਰ ਕਰਤਾਰ ਸਿੰਘ ਚੂੰਘਾ, ਚੰਦ ਸਿੰਘ ਚੂੰਘਾ ਅਤੇ ਨਿਧਾਨ ਸਿੰਘ ਚੂੰਘਾ ਦੇ ਪਰਿਵਾਰ ਵਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਸਦਕਾ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ ਸੀ। ਜਿਸ ਦੌਰਾਨ ਪ੍ਰਮੁੱਖ ਸਿਹਤ ਸੰਸਥਾ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ (ਆਦੇਸ਼ ਹਸਪਤਾਲ), ਭੁੱਚੋ ਖ਼ੁਰਦ ਨਾਲ ਸਬੰਧਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ: ਰਾਜਵਿੰਦਰ ਕੌਰ ਭੱਠਲ, ਡਾ: ਰਿਤੇਸ ਸਿੰਗਲਾ, ਡਾ: ਪ੍ਰਿਯੰਕਾ ਗੁਪਤਾ, ਡਾ: ਪ੍ਰਿਯੰਕਾ ਦਹੀਆ, ਡਾ: ਪੰਕੂ ਸਿੰਗਲਾ , ਡਾ: ਨਵਰੀਤ, ਡਾ: ਮਹਿਕ ਸਿੰਗਲਾ, ਡਾ: ਸਿਵਾਂਗੀ ਗਰਗ, ਡਾ: ਸਾਇਲਾ ਕੰਬੋਜ, ਡਾ: ਅਮਿਤੇਸਰ ਸਿੰਘ ਸਿੱਧੂ ਅਤੇ ਡਾ: ਰਵਨੀਤ ਰਾਏ ਦੀ ਟੀਮ ਵਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 25 ਮਰੀਜ਼ਾਂ ਦੇ ਜਿੱਥੇ ਆਧੁਨਿਕ ਮਸ਼ੀਨਾਂ ਰਾਹੀਂ ਉਨ੍ਹਾਂ ਦੀਆਂ ਅੱਖਾਂ ਦੇ ਸਫਲ ਅਪਰੇਸ਼ਨ ਕੀਤੇ ਗਏ ਅਤੇ ਵਧੀਆ ਕੁਆਲਿਟੀ ਦੇ ਲੈਂਜ ਪਾਏ ਗਏ। ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ਾਂ ਦੇ ਰਹਿਣ, ਖਾਣ-ਪੀਣ ਅਤੇ ਦਵਾਈਆਂ ਦਾ ਪ੍ਰਬੰਧ ਵੀ ਮੁਫ਼ਤ ਕੀਤਾ ਗਿਆ ਸੀ। ਅਪਰੇਸ਼ਨ ਤੋਂ ਬਾਅਦ ਮਰੀਜ਼ਾਂ ਦੀਆਂ ਅੱਖਾਂ ਦੀ ਪੱਟੀ ਖੋਲ੍ਹਣ ਮੌਕੇ ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇਖਣ ਨੂੰ ਮਿਲੀ। ਪਿੰਡ ਚੂੰਘਾਂ ਦੇ ਵਸਨੀਕਾਂ ਜਥੇਦਾਰ ਬਲਦੇਵ ਸਿੰਘ ਚੁੰਘਾ, ਸਾਬਕਾ ਸਰਪੰਚ ਰਣਜੀਤ ਸਿੰਘ, ਸਮਾਜ ਸੇਵੀ ਜਰਨੈਲ ਸਿੰਘ ਚੂੰਘਾ ਯੂ.ਐਸ.ਏ, ਕਰਨੈਲ ਸਿੰਘ ਆੜ੍ਹਤੀਆ, ਜੀਤ ਸਿੰਘ ਆੜ੍ਹਤੀਆ, ਮੇਜਰ ਸਿੰਘ ਆੜ੍ਹਤੀਆ, ਬਿੱਕਰ ਸਿੰਘ ਆੜ੍ਹਤੀਆ, ਅਮਰਜੀਤ ਸਿੰਘ ਆੜ੍ਹਤੀਆ ਅਤੇ ਮੱਖਣ ਸਿੰਘ ਅਲਕੜਾ ਨੇ ਆਦੇਸ਼ ਹਸਪਤਾਲ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।