ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਭਦੌੜ, 13 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸੁਨੀਤ ਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਬਲਿਕ ਸਟੇਡੀਅਮ ਭਦੌੜ ਵਿਖੇ ਚੱਲ ਰਹੀ 70ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ 3 ਰੋਜ਼ਾ ਅਥਲੈਟਿਕ ਮੀਟ ਦੇ ਦੂਜੇ ਦਿਨ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਦੂਜੇ ਦਿਨ ਕਰਵਾਏ ਗਏ ਮੁਕਾਬਲਿਆਂ ਵਿਚੋਂ ਅੰਡਰ 14 ਸਾਲ (ਲੜਕੀਆਂ) ਦੇ 200 ਮੀਟਰ ਦੌੜ ਵਿਚ ਨਿਮਰਤ ਕੌਰ ਸ.
ਜ਼
ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
14-10-2026
ਭਦੌੜ, 13 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸੁਨੀਤ ਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਬਲਿਕ ਸਟੇਡੀਅਮ ਭਦੌੜ ਵਿਖੇ ਚੱਲ ਰਹੀ 70ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ 3 ਰੋਜ਼ਾ ਅਥਲੈਟਿਕ ਮੀਟ ਦੇ ਦੂਜੇ ਦਿਨ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਦੂਜੇ ਦਿਨ ਕਰਵਾਏ ਗਏ ਮੁਕਾਬਲਿਆਂ ਵਿਚੋਂ ਅੰਡਰ 14 ਸਾਲ (ਲੜਕੀਆਂ) ਦੇ 200 ਮੀਟਰ ਦੌੜ ਵਿਚ ਨਿਮਰਤ ਕੌਰ ਸ.ਸ.ਸ.ਸ ਹਮੀਦੀ, ਰੁਪਿੰਦਰ ਕੌਰ ਐਸ.ਜੀ.ਐਨ ਦੀਵਾਨਾ ਤੇ ਸੁਖਮਨ ਕੌਰ ਸ.ਸ.ਸ.ਸ (ਕੰਨਿਆ) ਤਪਾ, 200 ਮੀਟਰ ਲੜਕਿਆਂ ਵਿਚ ਗੁਰਪਾਲ ਸਿੰਘ ਜੀ.ਐਸ. ਸਕੂਲ ਧੌਲਾ, ਮਨਜੋਤ ਸਿੰਘ ਬਰਾਡਵੇਅ ਸਕੂਲ ਮਨਾਲ ਤੇ ਏਕਮ ਸਿੰਘ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ, ਅੰਡਰ 17 (ਲੜਕੀਆਂ) ਦੇ 200 ਮੀਟਰ ਦੌੜ ਵਿਚ ਸਿਮਰਨਜੀਤ ਕੌਰ ਸ.ਸ.ਸ.ਸ (ਕੰ) ਤਪਾ, ਬਲਪ੍ਰੀਤ ਕੌਰ ਅਕਾਲ ਅਕੈਡਮੀ ਭਦੌੜ ਤੇ ਗਗਨਦੀਪ ਕੌਰ ਸ.ਸ.ਸ.ਸ ਹਮੀਦੀ, 200 ਮੀਟਰ (ਲੜਕਿਆਂ) ਵਿਚ ਖੁਸ਼ਪ੍ਰੀਤ ਸਿੰਘ ਸ.ਸ.ਸ.ਸ ਪੱਖੋ ਕਲਾਂ, ਪ੍ਰਭਵੀਰ ਸਿੰਘ ਸ.ਸ.ਸ.ਸ ਪੱਖੋ ਕਲਾਂ ਤੇ ਸਤਨਾਮ ਸਿੰਘ ਸ.ਹ.ਸ ਠੁੱਲੇਵਾਲ, ਅੰਡਰ 19 ਸਾਲ (ਲੜਕੀਆਂ) ਦੇ 200 ਮੀਟਰ ਦੌੜ ਵਿਚ ਅਮਨਜੋਤ ਕੌਰ ਸ.ਸ.ਸ.ਸ ਭਦੌੜ, ਪਵਨਪ੍ਰੀਤ ਕੌਰ ਸ.ਸ.ਸ.ਸ ਹਮੀਦੀ ਤੇ ਕਿਰਨਵੀਰ ਕੌਰ ਸ.ਸ.ਸ.ਸ ਸੇਖਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਕੋਚ ਬਖ਼ਸ਼ੀਸ਼ ਸਿੰਘ ਧਾਲੀਵਾਲ, ਜਗਸੀਰ ਕੁਮਾਰ ਗੱਗੀ, ਰਾਜੂ ਜੈਨ, ਰਾਜਦੀਪ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਜਸਪਿੰਦਰ ਕੌਰ, ਨਿਰਮਲ ਸਿੰਘ, ਪਰਵਿੰਦਰ ਕੌਰ, ਦਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਰਾਜ ਕੌਰ, ਹਰਭਜਨ ਸਿੰਘ, ਪਰਮਜੀਤ ਕੌਰ, ਸੁਖਦੀਪ ਸਿੰਘ, ਜਗਜੀਤ ਕੌਰ, ਅਮਨਦੀਪ ਕੌਰ, ਸਵਿਤਾ ਰਾਣੀ, ਤੀਸਤਿੰਦਰ ਕੌਰ, ਗੁਰਦੀਪ ਸਿੰਘ, ਅਰਚਨਾ ਕਮਲਦੀਪ ਸ਼ਰਮਾ, ਅਰਸ਼ਦੀਪ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਦਲਜੀਤ ਸਿੰਘ, ਦਿਨੇਸ਼ ਕੁਮਾਰ, ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।