ਕੌਂਸਲਰਾਂ ਵਲੋਂ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਲਾਇਆ ਧਰਨਾ ਤੀਸਰੇ ਦਿਨ ਜਾਰੀ
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਇਕ ਕਰੋੜ ਰੁਪਏ ਦੀ ਕਮਿਊਨਿਟੀ ਹਾਲ ਧਨੌਲਾ ਲਈ ਆਈ ਗਰਾਂਟ ਵਾਪਸ ਮੁੜ ਜਾਣ ਦੇ ਰੋਸ ਵਜੋਂ ਮੰਡੀ ਦੇ 8 ਕੌਂਸਲਰਾਂ ਵਲੋਂ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਲਾਇਆ ਗਿਆ ਧਰਨਾ ਤੀਸਰੇ ਦਿਨ ਵਿਚ ਪੁੱਜ ਗਿਆ । ਧਰਨੇ ’ਚ ਸ਼ਾਮਿਲ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ, ਸਾਹਿਬ ਸੋਢੀ, ਰਣਜੀਤ ਕੌਰ, ਸਤਨਾਮ ਸਿੰਘ ਫ਼ਤਿਹ, ਬਿੱਲੂ ਖ਼ਾਨ, ਮਨੀਸ਼ ਕੁਮਾਰ, ਬੂਟਾ ਸਿੰਘ ਢਿੱਲੋਂ ਅਤੇ ਵਿੱਕੀ ਮੋਬਾਈਲਾਂ ਵਾਲੇ ਨੇ ਇਕਸੁਰ ਹੁੰਦਿਆਂ ਆਖਿਆ ਕਿ ਜਦ ਤੱਕ ਇਕ ਕਰੋੜ ਰੁਪਏ ਦੀ ਗਰਾਂਟ ਵਾਪਸ ਧਨੌਲੇ ਲਈ ਨਹੀਂ ਦਿੱਤੀ ਜਾਂਦੀ ਅਤੇ ਇੱਥੇ ਕਮਿਊਨਿਟੀ ਹਾਲ ਉਸਾਰੇ ਜਾਣ ਲਈ ਰਸਤਾ ਪੱਧਰਾ ਨਹੀਂ ਕੀਤਾ ਜਾਂਦਾ, ਤਦ ਤੱਕ ਹੜਤਾਲ ਵਾਪਸ ਨਹੀਂ ਲਈ ਜਾਵੇਗੀ।
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਇਕ ਕਰੋੜ ਰੁਪਏ ਦੀ ਕਮਿਊਨਿਟੀ ਹਾਲ ਧਨੌਲਾ ਲਈ ਆਈ ਗਰਾਂਟ ਵਾਪਸ ਮੁੜ ਜਾਣ ਦੇ ਰੋਸ ਵਜੋਂ ਮੰਡੀ ਦੇ 8 ਕੌਂਸਲਰਾਂ ਵਲੋਂ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਲਾਇਆ ਗਿਆ ਧਰਨਾ ਤੀਸਰੇ ਦਿਨ ਵਿਚ ਪੁੱਜ ਗਿਆ । ਧਰਨੇ ’ਚ ਸ਼ਾਮਿਲ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ, ਸਾਹਿਬ ਸੋਢੀ, ਰਣਜੀਤ ਕੌਰ, ਸਤਨਾਮ ਸਿੰਘ ਫ਼ਤਿਹ, ਬਿੱਲੂ ਖ਼ਾਨ, ਮਨੀਸ਼ ਕੁਮਾਰ, ਬੂਟਾ ਸਿੰਘ ਢਿੱਲੋਂ ਅਤੇ ਵਿੱਕੀ ਮੋਬਾਈਲਾਂ ਵਾਲੇ ਨੇ ਇਕਸੁਰ ਹੁੰਦਿਆਂ ਆਖਿਆ ਕਿ ਜਦ ਤੱਕ ਇਕ ਕਰੋੜ ਰੁਪਏ ਦੀ ਗਰਾਂਟ ਵਾਪਸ ਧਨੌਲੇ ਲਈ ਨਹੀਂ ਦਿੱਤੀ ਜਾਂਦੀ ਅਤੇ ਇੱਥੇ ਕਮਿਊਨਿਟੀ ਹਾਲ ਉਸਾਰੇ ਜਾਣ ਲਈ ਰਸਤਾ ਪੱਧਰਾ ਨਹੀਂ ਕੀਤਾ ਜਾਂਦਾ, ਤਦ ਤੱਕ ਹੜਤਾਲ ਵਾਪਸ ਨਹੀਂ ਲਈ ਜਾਵੇਗੀ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਆਖਿਆ ਕਿ ਜੇ ਅੱਜ ਸ਼ਾਮ ਤੱਕ ਸੱਤਾਧਾਰੀ ਧਿਰ ਦੇ ਨੁਮਾਇੰਦੇ ਜਾਂ ਡਿਪਟੀ ਕਮਿਸ਼ਨਰ ਸਮਾਂ ਨਿਸ਼ਚਿਤ ਕਰ ਕੇ ਇਹ ਨਹੀਂ ਦੱਸ ਦਿੰਦੇ ਕਿ ਗਰਾਂਟ ਕਿੰਨੇ ਸਮੇਂ ਵਿਚ ਵਾਪਸ ਭੇਜੀ ਜਾਵੇਗੀ ਤਾਂ 22 ਅਕਤੂਬਰ ਨੂੰ ਉਹ ਪਾਣੀ ਵਾਲੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਗੇ। ਸੁਖਵਿੰਦਰ ਸਿੰਘ ਮੁੰਦਰੀ ਨੇ ਆਖਿਆ ਕਿ ਜੇ ਸਰਕਾਰ ਨੇ ਤੁਰੰਤ ਨਿਰਣਾ ਨਾ ਲਿਆ ਤਾਂ ਸੱਤਾਧਾਰੀ ਧਿਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੱਤਾਧਾਰੀ ਧਿਰ ਵਲੋਂ ਵਿਤਕਰਾ ਰੱਖ ਕੇ ਧਰਨੇ ’ਚ ਸ਼ਾਮਿਲ ਕੌਂਸਲਰਾਂ ਦੇ ਕੰਮ ਰੋਕ ਰੱਖੇ ਹਨ ਤੇ ਜਾਣ ਬੁੱਝ ਕੇ ਮੰਡੀਆਂ ਅੰਦਰ ਗੰਦਗੀ ਫੈਲਾਈ ਜਾ ਰਹੀ ਹੈ ।