ਵਿਧਾਇਕ ਪੰਡੋਰੀ ਨੇ ਹਲਕਾ ਮਹਿਲ ਕਲਾਂ ਦਾ ਵਿਕਾਸ ਨਹੀਂ ਵਿਨਾਸ਼ ਕੀਤਾ-ਕਮਲਜੀਤ ਚੱਕ
ਸ਼ੇਰਪੁਰ 21 ਅਕਤੂਬਰ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਪਿਛਲੇ 10 ਸਾਲ ਤੋਂ ਪ੍ਰਤੀਨਿਧਤਾ ਕਰਨ ਤੋਂ ਬਾਅਦ ਵੀ ਹਲਕਾ ਮਹਿਲ ਕਲਾਂ ਨੂੰ ਵਿਕਾਸ ਦੀ ਥਾਂ ਵਿਨਾਸ਼ ਵੱਲ ਤੋਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਗੱਲਬਾਤ ਕਰਦਿਆਂ ਕੀਤਾ।
ਸ਼ੇਰਪੁਰ 21 ਅਕਤੂਬਰ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਪਿਛਲੇ 10 ਸਾਲ ਤੋਂ ਪ੍ਰਤੀਨਿਧਤਾ ਕਰਨ ਤੋਂ ਬਾਅਦ ਵੀ ਹਲਕਾ ਮਹਿਲ ਕਲਾਂ ਨੂੰ ਵਿਕਾਸ ਦੀ ਥਾਂ ਵਿਨਾਸ਼ ਵੱਲ ਤੋਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਟੇਜਾਂ ਤੋਂ ਬੋਲਦੀ ਰਹੀ ਹੈ ਕਿ ਗਲੀਆਂ ਤੇ ਨਾਲੀਆਂ ਨੂੰ ਪੱਕਾ ਕਰਨਾ, ਉੱਚਾ ਕਰਨਾ ਵਿਕਾਸ ਨਹੀਂ ਹੁੰਦਾ, ਸਗੋਂ ਵਿਕਾਸ ਸੂਬੇ ਦੀ ਸਿਹਤ,ਸਿੱਖਿਆ ਤੇ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਵਧੀਆ ਤੇ ਖੁਸ਼ਹਾਲ ਕਰਨਾ ਹੁੰਦਾ ਹੈ, ਪਰੰਤੂ ਵਿਧਾਇਕ ਕਸਬਾ ਸ਼ੇਰਪੁਰ ਅਤੇ ਮਹਿਲ ਕਲਾਂ ਦੇ ਹਸਪਤਾਲਾਂ ਦੇ ਬਾਰੇ ਗੱਲ ਕਰਨ ਜਿੱਥੇ ਕੋਈ ਐਮਰਜੈਂਸੀ ਸਹੂਲਤ ਨਹੀਂ ਹੈ ਤੇ ਚਿੱਟਾ ਹਾਥੀ ਸਾਬਤ ਹੋ ਚੁੱਕੇ ਹਨ, ਇਨ੍ਹਾਂ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ,ਕੋਈ ਐਬੂਲੈਂਸ ਨਹੀਂ , ਸਕੂਲਾਂ ਵਿਚ ਮੁਖੀਆਂ, ਲੈਕਚਰਾਰਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਚਿੱਟੇ ਦੀ ਘਰ ਘਰ ਡਿਲਿਵਰੀ ਦਾ ਦੋਸ਼ੀ ਕੌਣ ਹੈ ?