21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਜਾਬੀ ਸੱਭਿਆਚਾਰ ਦੀ ਵਿਲੱਖਣ ਝਲਕ ਬਿਖੇਰ ਗਿਆ 25ਵਾਂ ਦੁਸਹਿਰਾ ਮੇਲਾ

ਅਮਰਗੜ੍ਹ, 21 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਗਰਾਊਂਡ ‘ਚ 25ਵੇਂ ਦੁਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਉੱਘੇ ਤੇ ਉੱਭਰਦੇ ਗਾਇਕਾਂ ਤੋਂ ਇਲਾਵਾ ਰਾਜਨੀਤਿਕ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਦੂਰੋਂ ਨੇੜਿਓਂ ਆਏ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 22-10-2026
ਅਮਰਗੜ੍ਹ, 21 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਗਰਾਊਂਡ ‘ਚ 25ਵੇਂ ਦੁਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਉੱਘੇ ਤੇ ਉੱਭਰਦੇ ਗਾਇਕਾਂ ਤੋਂ ਇਲਾਵਾ ਰਾਜਨੀਤਿਕ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਦੂਰੋਂ ਨੇੜਿਓਂ ਆਏ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਹੀਰਾ-ਜੱਗੀ ਭਰਾਵਾਂ ਵਲੋਂ ਕਰਵਾਏ ਮੇਲੇ ਦੀ ਸ਼ੁਰੂਆਤ ਗੁਰਮੀਤ ਸਿੰਘ ਪੀ.ਪੀ.ਐਸ, ਕਮਾਡੈਂਟ ਕਪੂਰਥਲਾ, ਐਸ.ਪੀ. ਰਮਨਦੀਪ ਸਿੰਘ ਭੁੱਲਰ, ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਰਟੌਲ ਤਰਨਤਾਰਨ, ਸਾਗਰ ਸਿੰਘ, ਹੀਰਾ ਸਿੰਘ ਅਮਰਗੜ੍ਹ, ਜੱਗੀ ਸਿੰਘ ਅਮਰਗੜ੍ਹ, ਹਰਵਿਜੇ ਸਿੰਘ ਹੀਰੋ, ਜੌਲੀ ਸਿੱਧੂ, ਨਿਰਮਲ ਸਿੰਘ ਅਤੇ ਅਬਜਿੰਦਰ ਸੰਘਾ ਵਲੋਂ ਸਾਂਝੇ ਤੌਰ ’ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਮੇਲੇ ‘ਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ,ਹਰਿਆਣਾ ਤੋਂ ਦਿਗਵਿਜੇ ਸਿੰਘ ਚੌਟਾਲਾ, ਗੇਜਾ ਰਾਮ ਵਾਲਮੀਕਿ, ਪੰਜਾਬੀ ਕਲਾਕਾਰ ਅਤੇ ਭਾਜਪਾ ਆਗੂ ਹੌਬੀ ਧਾਲੀਵਾਲ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਜਨਰਲ ਸਕੱਤਰ ਰਾਸ਼ੀ ਅਗਰਵਾਲ, ਗੌਰਵ ਅਰੋੜਾ, ਪੰਜਾਬ ਯੁਵਾ ਮੋਰਚਾ ਦੇ ਅਨੁਜ ਖੋਸਲਾ, ਸ਼ਮਸ਼ੇਰ ਸਿੰਘ ਗੁੱਡੂ, ਜਸਵਿੰਦਰ ਰਿੱਖੀ ਧੂਰੀ ਅਤੇ ਹੰਮੀ ਸੇਖੋਂ ਕੈਨੇਡਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਮੇਲੇ ‘ਚ ਪੰਜਾਬੀ ਗਾਇਕ ਪ੍ਰਦੀਪ ਸਰਾਂ, ਗਗਨ ਕੋਕਰੀ, ਸਾਰੰਗ ਸਿਕੰਦਰ, ਵੀਤ ਬਲਜੀਤ, ਇੰਦਰ ਚਹਿਲ, ਪ੍ਰਿੰਸ ਨਰੂਲਾ, ਦਿਲਪ੍ਰੀਤ ਢਿੱਲੋਂ, ਧੂਤਾ, ਸੁਲਤਾਨ ਅਤੇ ਹਾਰਬੀ ਸੰਘਾ ਵੱਲੋਂ ਆਪਣੀ ਕਲਾਕਾਰੀ ਨਾਲ ਖੂਬ ਰੰਗ ਬੰਨ੍ਹਿਆ। ਹੀਰਾ ਜੱਗੀ ਭਰਾਵਾਂ ਵਲੋਂ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਨਜੀਤ ਸਿੰਘ ਐਮ.ਡੀ. ਦਸਮੇਸ਼ ਮਕੈਨੀਕਲ ਅਮਰਗੜ੍ਹ, ਚੇਅਰਮੈਨ ਹਰਪ੍ਰੀਤ ਸਿੰਘ ਮਾਰਕੀਟ ਕਮੇਟੀ ਅਮਰਗੜ੍ਹ, ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਲੀਗਲ ਵਿੰਗ ਦੇ ਸੂਬਾ ਸਕੱਤਰ ਆਪ ਆਗੂ ਨਿਸਾਰ ਚੌਧਰੀ,ਆੜ੍ਹਤੀਆ ਐਸੋਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ,ਗੁਰਵੀਰ ਸਿੰਘ ਸੋਹੀ, ਜਸਵਿੰਦਰ ਸਿੰਘ ਜੱਸੀ, ਨਵਦੀਪ ਸਿੰਘ ਸੰਘਾ ਮੋਗਾ, ਸੈਮੀ ਲੁਧਿਆਣਾ, ਐਸਡੀਐਮ ਸਵਾਤੀ ਟਿਵਾਣਾ, ਰਿਚੀ ਮਲਕੀਤ ਕੰਬਾਈਨ, ਐਸਪੀ ਰਾਜਵਿੰਦਰ ਸਿੰਘ, ਮਨਪ੍ਰੀਤ ਸਿੰਘ ਕਰਤਾਰ ਕੰਬਾਈਨ, ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਡੀ.ਐਸ.ਪੀ ਸੰਜੀਵ ਕਪੂਰ, ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ, ਰਣਦੀਪ ਦਿਓਲ, ਇੰਸਪੈਕਟਰ ਨਵਦੀਪ ਕੌਰ ਚਹਿਲ, ਸੁੱਖੀ ਗਿੱਲ ਹੈੱਡਮਾਸਟਰ, ਕਰਮਵੀਰ ਸਿੰਘ, ਰਜਿੰਦਰ ਸਿੰਘ ਹੈਪੀ ਅਮਰਗੜ੍ਹ ਅਤੇ ਕੇ.ਪੀ. ਹਨੂੰਮਾਨਗੜ੍ਹ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਾਲਾਸਰ ਧਾਮ ਲਈ ਰਾਸ਼ਨ ਭੇਜਿਆ ਅਗਲੀ ਖ਼ਬਰ ਪੁਲਿਸ ਵਲੋਂ ਪਿੰਡਾਂ ਅੰਦਰ ਸੁੰਨੀਆਂ ਪਈਆਂ ਖੰਡਰ ਇਮਾਰਤਾਂ ਦੀ ਸਾਂਭ-ਸੰਭਾਲ ਦਾ ਕੰਮ ਤੇਜ਼ੀ ਨਾਲ ਸ਼ੁਰੂ
Ad Position 24