28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਕਾਲੀ ਆਗੂਆਂ ਤੇ ਵਰਕਰਾਂ ਨੇ ਘਰ-ਘਰ ਜਾ ਕੇ ਮੈਨੀਫੈਸਟੋ ਸੁਝਾਅ ਫਾਰਮ ਭਰੇ

ਰੂੜੇਕੇ ਕਲਾਂ 28 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਮੈਨੀਫੈਸਟੋ ਸਬੰਧੀ ਪੰਜਾਬ ਵਾਸੀਆਂ ਤੋਂ ਸੁਝਾਅ ਪ੍ਰਾਪਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਧੌਲਾ, ਸੇਵਾ ਮੁਕਤ ਅਧਿਆਪਕ ਬਲਦੇਵ ਸਿੰਘ ਧੌਲਾ ਵਲੋਂ ਘਰ ਘਰ ਜਾ ਕੇ ਪਿੰਡ ਵਾਸੀਆਂ ਦੇ ਫਾਰਮ ਭਰੇ ਗਏ ਅਤੇ ਅਕਾਲੀ ਦਲ ਚੋਣ ਮੈਨੀਫੈਸਟੋ ਲਈ ਪਿੰਡ ਵਾਸੀਆਂ ਦੇ ਸੁਝਾਅ ਫਾਰਮਾਂ ਵਿਚ ਦਰਜ ਕੀਤੇ ਗਏ। ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਧੌਲਾ ਤੇ ਮਾਸਟਰ ਬਲਦੇਵ ਸਿੰਘ ਧੌਲਾ ਨੇ ਕਿਹਾ ਕਿ ਪਿੰਡਾਂ ਦੇ ਵਸਨੀਕ ਤੇ ਮੱਧ ਵਰਗੀ ਪਰਿਵਾਰ ਅਕਾਲੀ ਦਲ ਦੀ ਪਿਛਲੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਆਟਾ ਦਾਲ ਸਕੀਮ, ਪੈਨਸ਼ਨ ਸਕੀਮਾਂ, ਸਗਨ ਸਕੀਮ, ਓ.

Ad Position 21
No active advertisement
ਅਜੀਤ ਡੈਸਕ 29-10-2026
ਰੂੜੇਕੇ ਕਲਾਂ 28 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਮੈਨੀਫੈਸਟੋ ਸਬੰਧੀ ਪੰਜਾਬ ਵਾਸੀਆਂ ਤੋਂ ਸੁਝਾਅ ਪ੍ਰਾਪਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਧੌਲਾ, ਸੇਵਾ ਮੁਕਤ ਅਧਿਆਪਕ ਬਲਦੇਵ ਸਿੰਘ ਧੌਲਾ ਵਲੋਂ ਘਰ ਘਰ ਜਾ ਕੇ ਪਿੰਡ ਵਾਸੀਆਂ ਦੇ ਫਾਰਮ ਭਰੇ ਗਏ ਅਤੇ ਅਕਾਲੀ ਦਲ ਚੋਣ ਮੈਨੀਫੈਸਟੋ ਲਈ ਪਿੰਡ ਵਾਸੀਆਂ ਦੇ ਸੁਝਾਅ ਫਾਰਮਾਂ ਵਿਚ ਦਰਜ ਕੀਤੇ ਗਏ। ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਧੌਲਾ ਤੇ ਮਾਸਟਰ ਬਲਦੇਵ ਸਿੰਘ ਧੌਲਾ ਨੇ ਕਿਹਾ ਕਿ ਪਿੰਡਾਂ ਦੇ ਵਸਨੀਕ ਤੇ ਮੱਧ ਵਰਗੀ ਪਰਿਵਾਰ ਅਕਾਲੀ ਦਲ ਦੀ ਪਿਛਲੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਆਟਾ ਦਾਲ ਸਕੀਮ, ਪੈਨਸ਼ਨ ਸਕੀਮਾਂ, ਸਗਨ ਸਕੀਮ, ਓ.ਵਾਈ.ਟੀ ਮੋਟਰ ਟਿਊਬਵੈਲ ਕੁਨੈਕਸ਼ਨ, ਪਿੰਡਾਂ ਵਿਚ ਅਨਾਜ ਮੰਡੀਆਂ, ਸਰਕਾਰੀ ਸਕੂਲ , ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲ, ਵਿਦਿਆਰਥੀਆਂ ਨੂੰ ਵਜ਼ੀਫ਼ੇ, ਮੁੱਖ ਮਾਰਗਾਂ ਦਾ ਨਿਰਮਾਣ ਆਦਿ ਨੂੰ ਯਾਦ ਕਰਕੇ ਭਵਿੱਖ ਵਿਚ ਅਕਾਲੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਵੱਡੀ ਗਿਣਤੀ ਪਿੰਡ ਵਾਸੀ ਅਕਾਲੀ ਦਲ ਦੀ ਮੁਹਿੰਮ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਅਕਾਲੀ ਵਰਕਰ ਅਹੁਦੇਦਾਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਲ ਖੁਰਦ ਦੀ ਹੈੱਡ ਟੀਚਰ ਸਤਵੀਰ ਕੌਰ ਮਾਸਟਰ ਕਾਡਰ ’ਚ ਪ੍ਰਮੋਟ ਚੰਨਣਵਾਲ ਸਕੂਲ ’ ਚ ਹਿੰਦੀ ਮਿਸਟਰੈੱਸ ਵਜੋਂ ਸੰਭਾਲਿਆ... ਅਗਲੀ ਖ਼ਬਰ ਖ਼ਰੀਦ ਕੇਂਦਰਾਂ ’ਚ ਕਿਸਾਨ ਤੇ ਮਜ਼ਦੂਰ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ-ਬਾਠ
Ad Position 24