28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਹਿਲ ਖੁਰਦ ਦੀ ਹੈੱਡ ਟੀਚਰ ਸਤਵੀਰ ਕੌਰ ਮਾਸਟਰ ਕਾਡਰ ’ਚ ਪ੍ਰਮੋਟ ਚੰਨਣਵਾਲ ਸਕੂਲ ’ ਚ ਹਿੰਦੀ ਮਿਸਟਰੈੱਸ ਵਜੋਂ ਸੰਭਾਲਿਆ ਅਹੁਦਾ

ਮਹਿਲ ਕਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਤਰੱਕੀਆਂ ਤਹਿਤ, ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖੁਰਦ ਵਿਖੇ ਬਤੌਰ ਹੈੱਡ ਟੀਚਰ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਤਵੀਰ ਕੌਰ ਨੇ ਮਾਸਟਰ ਕਾਡਰ ਵਿਚ ਪ੍ਰਮੋਟ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਹਿੰਦੀ ਮਿਸਟਰੈੱਸ ਵਜੋਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ’ਤੇ ਸਕੂਲ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

Ad Position 21
No active advertisement
ਮਹਿਲ ਖ਼ੁਰਦ ਵਿਖੇ ਸ੍ਰੀਮਤੀ ਸਤਵੀਰ ਕੌਰ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮੂਹ ਸਟਾਫ਼ ਮੈਂਬਰ। ਤਸਵੀਰ : ਗੁਰਪ੍ਰੀਤ ਸਿੰਘ ਅਣਖੀ 29-10-2026
ਮਹਿਲ ਕਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਤਰੱਕੀਆਂ ਤਹਿਤ, ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖੁਰਦ ਵਿਖੇ ਬਤੌਰ ਹੈੱਡ ਟੀਚਰ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਤਵੀਰ ਕੌਰ ਨੇ ਮਾਸਟਰ ਕਾਡਰ ਵਿਚ ਪ੍ਰਮੋਟ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਹਿੰਦੀ ਮਿਸਟਰੈੱਸ ਵਜੋਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ’ਤੇ ਸਕੂਲ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਲਾਕੇ ਦੇ ਮੁਹਤਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ, ਰੀਡਰ ਗੁਰਦੀਪ ਸਿੰਘ ਛੀਨੀਵਾਲ, ਤਹਿਸੀਲਦਾਰ ਸੁਖਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਸ ਜਤਾਈ ਕਿ ਸਤਵੀਰ ਕੌਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪਹਿਲਾਂ ਵਾਂਗ ਹੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ । ਇਸ ਸਮੇਂ ਪਟਵਾਰੀ ਹਰਦੇਵ ਸਿੰਘ, ਸੀ.ਐਚ.ਟੀ. ਸਿੰਦਰ ਕੌਰ, ਜਗਰਾਜ ਸਿੰਘ ਭੱਠਲ, ਸਰਪੰਚ ਹਰਪਾਲ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ਿੰਦਰ ਸਿੰਘ, ਗੁਰੀ ਔਲਖ, ਅਧਿਆਪਕ ਸੁਖਵਿੰਦਰ ਸਿੰਘ, ਪਰਵੀਨ ਕੁਮਾਰ, ਪ੍ਰਿਯੰਕਾ, ਮਮਤਾ ਰਾਣੀ, ਪਰਦੀਪ ਕੌਰ, ਅਵਨੀਤ ਕੌਰ, ਐਸ.ਐਮ.ਸੀ. ਚੇਅਰਮੈਨ ਜਗਸੀਰ ਸਿੰਘ ਤੇ ਕਮੇਟੀ ਮੈਂਬਰ, ਆਂਗਨਵਾੜੀ ਸਟਾਫ਼, ਮਿਡ-ਡੇ-ਮੀਲ ਵਰਕਰ, ਸਫ਼ਾਈ ਕਰਮਚਾਰੀ ਅਤੇ ਸਰਕਾਰੀ ਹਾਈ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ। ਇਸ ਮੌਕੇ ਪਤਵੰਤਿਆਂ ਅਤੇ ਸਮੂਹ ਸਟਾਫ਼ ਵਲੋਂ ਸਤਵੀਰ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਵੂਫਰ ਫਨ ਜੋਏ’ ਦਾ ਅਨੰਦ ਮਾਣਿਆ ਅਗਲੀ ਖ਼ਬਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਘਰ-ਘਰ ਜਾ ਕੇ ਮੈਨੀਫੈਸਟੋ ਸੁਝਾਅ ਫਾਰਮ ਭਰੇ
Ad Position 24