28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੀਟੂ ਦੀ 3 ਨਵੰਬਰ ਦੀ ਧੂਰੀ ਰੈਲੀ ’ਚ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰ ਲੈਣਗੇ ਹਿੱਸਾ

ਮਹਿਲ ਕਲਾਂ, 28 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਨੇੜਲੇ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰ ਸੀਟੂ ਦੇ ਸੱਦੇ ’ਤੇ 3 ਨਵੰਬਰ ਨੂੰ ਸਵੇਰੇ 11 ਵਜੇ ਧੂਰੀ ਦੀ ਦਾਣਾ ਮੰਡੀ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ। ਇਹ ਅਹਿਮ ਫ਼ੈਸਲਾ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਯੂਨੀਅਨ ਆਗੂਆਂ ਸਾਥੀ ਬਲਵੀਰ ਸਿੰਘ, ਚੇਤ ਰਾਮ, ਕੇਵਲ ਸਿੰਘ ਅਤੇ ਕਰਮਜੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਮਹਿਲ ਕਲਾਂ, 28 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਨੇੜਲੇ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰ ਸੀਟੂ ਦੇ ਸੱਦੇ ’ਤੇ 3 ਨਵੰਬਰ ਨੂੰ ਸਵੇਰੇ 11 ਵਜੇ ਧੂਰੀ ਦੀ ਦਾਣਾ ਮੰਡੀ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ। ਇਹ ਅਹਿਮ ਫ਼ੈਸਲਾ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਯੂਨੀਅਨ ਆਗੂਆਂ ਸਾਥੀ ਬਲਵੀਰ ਸਿੰਘ, ਚੇਤ ਰਾਮ, ਕੇਵਲ ਸਿੰਘ ਅਤੇ ਕਰਮਜੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਫਰਵਾਹੀ ਅਤੇ ਸੂਬਾਈ ਆਗੂ ਮਾਨ ਸਿੰਘ ਗੁਰਮ ਨੇ ਦੱਸਿਆ ਕਿ ਇਹ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਹਲਕੇ ਧੂਰੀ ਵਿਖੇ ਚੋਣਾਂ ਸਮੇਂ ਦਿੱਤੀਆਂ ਗਰੰਟੀਆਂ ਯਾਦ ਕਰਵਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਰੈਲੀ ਵਿਚ ਪੰਜਾਬ ਭਰ ਤੋਂ ਨਰੇਗਾ, ਭੱਠਾ, ਉਸਾਰੀ ਕਾਮੇ, ਮਿਡ-ਡੇ-ਮੀਲ, ਆਸ਼ਾ, ਆਂਗਣਵਾੜੀ ਵਰਕਰ, ਗ੍ਰਾਮ ਰੁਜ਼ਗਾਰ ਸੇਵਕ, ਟਰਾਂਸਪੋਰਟ, ਪੇਂਡੂ ਚੌਕੀਦਾਰ, ਸਫ਼ਾਈ ਅਤੇ ਮੰਡੀ ਕਾਮੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਹੱਲ ਕਰਨ ਤੋਂ ਭੱਜ ਰਹੀ ਹੈ। ਇਸ ਮੌਕੇ ਪਰਮਜੀਤ ਕੌਰ, ਅਮਨਦੀਪ ਕੌਰ, ਨਛੱਤਰ ਸਿੰਘ, ਕਰਮਜੀਤ ਕੌਰ, ਹਰਜੀਤ ਕੌਰ, ਰਣਜੀਤ ਕੌਰ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਉੱਠਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ- ਆਗੂ ਅਗਲੀ ਖ਼ਬਰ ਬੱਸਾਂ ਨਾ ਰੋਕਣ ਅਤੇ ਪ੍ਰਾਈਵੇਟ ਬੱਸ ਚਾਲਕਾਂ ਦੀ ਬਦਸਲੂਕੀ ਖ਼ਿਲਾਫ਼ ਪਿੰਡ ਚੀਮਾ ਦੀਆਂ ਔਰਤਾਂ ਵਲੋਂ ਨਾਅਰੇਬਾਜ਼ੀ
Ad Position 24