28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੰਪਿਊਟਰ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 28 ਅਕਤੂਬਰ (ਅਸ਼ੋਕ ਭਾਰਤੀ)- ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਆਗੂ ਪਰਦੀਪ ਕੁਮਾਰ ਤੇ ਸਿਕੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਡੀ.

Ad Position 21
No active advertisement
ਅਜੀਤ ਡੈਸਕ 29-10-2026
ਬਰਨਾਲਾ, 28 ਅਕਤੂਬਰ (ਅਸ਼ੋਕ ਭਾਰਤੀ)- ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਆਗੂ ਪਰਦੀਪ ਕੁਮਾਰ ਤੇ ਸਿਕੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਡੀ.ਸੀ ਦਫਤਰ ਦੇ ਬਾਹਰ ਪਿਛਲੇ 38 ਦਿਨ ਤੋਂ ਪੱਕੇ ਧਰਨੇ ’ਤੇ ਬੈਠੇ ਕੰਪਿਊਟਰ ਅਧਿਆਪਕਾਂ ਦੀ ਅਜੇ ਵੀ ਪੰਜਾਬ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਹੈ ਜਿਸ ਕਰ ਕੇ ਮਜਬੂਰਨ ਜਥੇਬੰਦੀ ਦੇ ਆਗੂਆਂ ਨੇ ਆਰ-ਪਾਰ ਦੀ ਜੰਗ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 30 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ 1 ਨਵੰਬਰ ਨੂੰ ਸੰਗਰੂਰ ਵਿੱਤ ਮੰਤਰੀ ਦੀ ਰਿਹਾਇਸ ਤੋਂ ਲੈ ਸੀ.ਐਮ ਦੀ ਰਿਹਾਇਸ਼ ਤੱਕ ਵਿਸਾਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਫਿਰ ਸੀ.ਐਮ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਦਿਨ-ਰਾਤ ਦਾ ਪੱਕਾ ਮੋਰਚਾ ਉਥੇ ਹੀ ਚਲਾਇਆ ਜਾਵੇਗਾ, ਜਿਸ ਵਿਚ ਸਮੁੱਚੇ ਪੰਜਾਬ ਵਿਚੋਂ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਨੇ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਗਾਤਾਰ ਹੋ ਰਹੀ ਅਣਦੇਖੀ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜੇ ਵੀ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇਵੇਗੀ ਤਾਂ 1 ਨਵੰਬਰ ਦੀ ਰੈਲੀ ਵਿਚ ਬਰਨਾਲਾ ਜਿਲ੍ਹੇ ਵੱਲੋਂ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਣਗੇ ਅਤੇ 8 ਨਵੰਬਰ ਦੀਵਾਲੀ ਦੇ ਮੌਕੇ ਤੱਕ ਧੂਰੀ ਸੀ.ਐਮ ਦੇ ਹਲਕੇ, ਦਿੜ੍ਹਬਾ ਵਿੱਤ ਮੰਤਰੀ ਦੇ ਹਲਕੇ ਤੇ ਸੁਨਾਮ ਪੰਜਾਬ ਪ੍ਰਧਾਨ ਦੇ ਹਲਕੇ ਅਤੇ ਸਿੱਖਿਆ ਮੰਤਰੀ ਦੇ ਗੰਭੀਰਪੁਰ ਹਲਕੇ ਵਿਚ ਲੜੀਵਾਰ ਐਕਸ਼ਨ ਉਲੀਕੇ ਜਾਣਗੇ ਤੇ ਸਿੱਖਿਆ ਮੰਤਰੀ ਦੇ 15 ਸਤੰਬਰ 2022 ਦੀ ਦੀਵਾਲੀ ਦਾ ਤੋਹਫਾ ਜੋ ਕਿ ਅੱਜ ਤੱਕ ਅਧੂਰਾ ਹੈ, ਲੈ ਕੇ ਹੀ ਸੰਘਰਸ਼ ਨੂੰ ਵਿਰਾਮ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੀ ਚੜ੍ਹਤ ਦੇਖ ਕੇ ਵਿਰੋਧੀਆਂ ਦੀ ਨੀਂਦ ਉੱਡੀ-ਸੋਨਾ ਢਿੱਲੋਂ ਤੇ ਇਕਬਾਲ ਢਿੱਲੋਂ ਅਗਲੀ ਖ਼ਬਰ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਉੱਠਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ- ਆਗੂ
Ad Position 24