29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਦੌੜ ਵਿਖੇ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ

ਭਦੌੜ, 29 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਜੈਦ ਮਾਰਕੀਟ ਭਦੌੜ ਵਿਖੇ ਵਿਜੀਲੈਂਸ ਬਿਊਰੋ ਬਰਨਾਲਾ ਵਲੋਂ ਜਾਗਰੂਕਤਾ ਸੈਮੀਨਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਰਨਲ ਕੌਂਸਲ ਮੈਂਬਰ ਜਸਵੀਰ ਸਿੰਘ ਧੰਮੀ, ਅਗਾਂਹਵਧੂ ਆਗੂ ਭਾਈ ਉਕਾਂਰ ਸਿੰਘ ਬਰਾੜ, ‘ਆਪ’ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਮੈਡਮ ਜਸਵੰਤ ਕੌਰ, ਡਾ: ਦੀਪਕ ਸਿੰਗਲਾ, ਲੈਕਚਰਾਰ ਨੀਲੂ ਖ਼ਾਨ ਅਤੇ ਸਾਹਿਤਕਾਰ ਜਸਵੰਤ ਸਿੰਘ ਬੋਪਾਰਾਏ ਨੇ ਕਿਹਾ ਕਿ ਸਮਾਜ ਵਿਚ ਭ੍ਰਿਸ਼ਟਾਚਾਰ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ।

Ad Position 21
No active advertisement
ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਜਸਵੀਰ ਸਿੰਘ ਧੰਮੀ ਤੇ ਰਜਿੰਦਰ ਗਰਗ ਵਿਜੀਲੈਂਸ ਇੰਸ: ਗੁਰਮੇਲ ਸਿੰਘ ਦਾ ਸਨਮਾਨ ਕਰਨ ਸਮੇਂ। ਤਸਵੀਰ : ਰਜਿੰਦਰ ਬੱਤਾ 30-10-2026
ਭਦੌੜ, 29 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਜੈਦ ਮਾਰਕੀਟ ਭਦੌੜ ਵਿਖੇ ਵਿਜੀਲੈਂਸ ਬਿਊਰੋ ਬਰਨਾਲਾ ਵਲੋਂ ਜਾਗਰੂਕਤਾ ਸੈਮੀਨਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਰਨਲ ਕੌਂਸਲ ਮੈਂਬਰ ਜਸਵੀਰ ਸਿੰਘ ਧੰਮੀ, ਅਗਾਂਹਵਧੂ ਆਗੂ ਭਾਈ ਉਕਾਂਰ ਸਿੰਘ ਬਰਾੜ, ‘ਆਪ’ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਮੈਡਮ ਜਸਵੰਤ ਕੌਰ, ਡਾ: ਦੀਪਕ ਸਿੰਗਲਾ, ਲੈਕਚਰਾਰ ਨੀਲੂ ਖ਼ਾਨ ਅਤੇ ਸਾਹਿਤਕਾਰ ਜਸਵੰਤ ਸਿੰਘ ਬੋਪਾਰਾਏ ਨੇ ਕਿਹਾ ਕਿ ਸਮਾਜ ਵਿਚ ਭ੍ਰਿਸ਼ਟਾਚਾਰ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਲੋਕਾਂ ਵਿਚ ਰਿਸ਼ਵਤ ਦੇ ਕੇ ਕੰਮ ਕਰਵਾਉਣ ਦੀ ਪ੍ਰਵਿਰਤੀ ਵਧਣ ਕਾਰਨ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਦੌੜ ਦੇ ਵੱਖ-ਵੱਖ ਦਫ਼ਤਰਾਂ ਵਿਚ ਵੀ ਰਿਸ਼ਵਤਖ਼ੋਰੀ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਰ ਕੇ ਇਸ ਗ਼ਲਤ ਪ੍ਰਥਾਵਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਸਰਕਾਰੀ ਕੰਮ ਕਰਨ ਬਦਲੇ ਗੈਰ-ਕਾਨੂੰਨੀ ਤੌਰ ’ਤੇ ਪੈਸੇ ਦੀ ਮੰਗ ਕਰਦਾ ਹੈ ਤਾਂ ਚੁੱਪ ਰਹਿਣ ਦੀ ਬਜਾਏ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ। ਵਿਜੀਲੈਂਸ ਵਿਭਾਗ ਬਰਨਾਲਾ ਦੇ ਇੰਸ: ਗੁਰਮੇਲ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ, ਉਨ੍ਹਾਂ ਹੈਰਾਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਭਦੌੜ ਇਲਾਕੇ ਵਿਚ ਭ੍ਰਿਸ਼ਟਾਚਾਰ ਸਬੰਧੀ ਗੰਭੀਰ ਚਿੰਤਾਵਾਂ ਤਾਂ ਸਾਹਮਣੇ ਆਉਂਦੀਆਂ ਹਨ ਪਰ ਅਚੰਭੇ ਵਾਲੀ ਗੱਲ ਹੈ ਕਿ ਲੋਕ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਉਂਦੇ। ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ 2018 ਦੀਆਂ ਵਿਵਸਥਾਵਾਂ ਤਹਿਤ ਜੇਕਰ ਕੋਈ ਪ੍ਰਾਈਵੇਟ ਅਦਾਰਾ ਵੀ ਰਿਸ਼ਵਤ ਲੈਂਦਾ ਹੈ ਤਾਂ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਮੇਂ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਸਿੰਗਲਾ, ਆੜ੍ਹਤੀਆ ਜਵਾਹਰ ਲਾਲ ਸਿੰਗਲਾ, ਰਜਿੰਦਰ ਗਰਗ ਬਿੰਦਰ, ਹੀਰਾ ਲਾਲ ਸਿੰਗਲਾ, ਰਜਿੰਦਰ ਕੁਮਾਰ ਮੰਡੀ, ਪੁਨੀਤ ਕੁਮਾਰ ਗਰਗ, ਦੀਨਾ ਨਾਥ ਸਿੰਗਲਾ, ਦੀਪਕ ਕੁਮਾਰ ਬੋਨੀ, ਡਾ: ਅਵਤਾਰ ਸਿੰਘ ਗਿੱਲ, ਤਰਲੋਚਨ ਸਿੰਘ ਰੂਪ, ਵਿਜੈ ਕੁਮਾਰ ਸਿੰਗਲਾ, ਮਾ: ਸਤੀਸ਼ ਕੁਮਾਰ ਸਿੰਗਲਾ, ਪਰਮਜੀਤ ਤਲਵਾੜ, ਹਰਦਮ ਸਿੰਘ ਦੱਮਣ, ਕਰਮਜੀਤ ਸਿੰਘ ਕੰਮਾ, ਨੇਬਲਜੀਤ ਸਿੰਘ ਹਨੀ, ਪ੍ਰਕਾਸ਼ ਸਿੰਘ ਠੇਕੇਦਾਰ, ਮਾ: ਗੁਰਚਰਨ ਸਿੰਘ ਸਮੇਤ ਹੋਰ ਵੀ ਵਪਾਰੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਤਿੰਦਰਜੀਤ ਸਿੰਘ ਚੀਮਾ ਰੀਡਰ ਐਸ.ਪੀ. (ਡੀ) ਨੂੰ ਸਦਮਾ, ਨੌਜਵਾਨ ਭਰਾ ਦਾ ਦਿਹਾਂਤ ਅਗਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਕਰਵਾ ਚੌਥ ਮੌਕੇ ਮਹਿੰਦੀ ਮੁਕਾਬਲੇ ਕਰਵਾਏ
Ad Position 24