30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਡਾ: ਸੁਖਦੇਵ ਸਿੰਘ ਸਿਰਸਾ ਨੇ ਵੋਟਰਾਂ ਦਾ ਕੀਤਾ ਧੰਨਵਾਦ

ਬਰਨਾਲਾ, 29 ਅਕਤੂਬਰ (ਅਸ਼ੋਕ ਭਾਰਤੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਸ ਵਾਰ ਗਰੈਜੂਏਟ ਹਲਕੇ ਤੋਂ ਚੁਣੇ ਸੈਨੇਟਰ ਡਾ: ਸੁਖਦੇਵ ਸਿੰਘ ਸਿਰਸਾ ਨੇ ਬਰਨਾਲਾ ਪਹੁੰਚ ਕੇ ਸੈਨੇਟ ਦੇ ਵੋਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਥਾਨਕ ਗ਼ਜ਼ਲ ਹੋਟਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਅਧਿਕਾਰਾਂ ਦੀ ਦਿਨ ਬ ਦਿਨ ਦਿੱਤੀ ਜਾ ਰਹੀ ਬਲੀ ਨੂੰ ਠੱਲ੍ਹਣ ਲਈ ਇਹ ਚੋਣ ਲੜਨੀ ਜ਼ਰੂਰੀ ਸੀ।

Ad Position 21
No active advertisement
ਗਰੈਜੂਏਟ ਹਲਕੇ ਤੋਂ ਚੁਣੇ ਸੈਨੇਟਰ ਡਾ: ਸੁਖਦੇਵ ਸਿੰਘ ਸਿਰਸਾ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ। ਅਜੀਤ ਤਸਵੀਰ 30-10-2026
ਬਰਨਾਲਾ, 29 ਅਕਤੂਬਰ (ਅਸ਼ੋਕ ਭਾਰਤੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਸ ਵਾਰ ਗਰੈਜੂਏਟ ਹਲਕੇ ਤੋਂ ਚੁਣੇ ਸੈਨੇਟਰ ਡਾ: ਸੁਖਦੇਵ ਸਿੰਘ ਸਿਰਸਾ ਨੇ ਬਰਨਾਲਾ ਪਹੁੰਚ ਕੇ ਸੈਨੇਟ ਦੇ ਵੋਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਥਾਨਕ ਗ਼ਜ਼ਲ ਹੋਟਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਅਧਿਕਾਰਾਂ ਦੀ ਦਿਨ ਬ ਦਿਨ ਦਿੱਤੀ ਜਾ ਰਹੀ ਬਲੀ ਨੂੰ ਠੱਲ੍ਹਣ ਲਈ ਇਹ ਚੋਣ ਲੜਨੀ ਜ਼ਰੂਰੀ ਸੀ। ਤੁਹਾਡੇ ਵਲੋਂ ਮਿਲੇ ਸਤਿਕਾਰ ਨੇ ਮੇਰਾ ਹੌਸਲਾ ਵੀ ਵਧਾਇਆ ਹੈ ਤੇ ਮੈਨੂੰ ਬਲ ਵੀ ਬਖਸ਼ਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਾਬਕਾ ਜਨਰਲ ਸਕੱਤਰ ਸੁਰਜੀਤ ਜੱਜ ਨੇ ਕਿਹਾ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹਰ ਪਾਸੇ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋਕ ਪੱਖੀ ਵਿਚਾਰਾਂ ’ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ। ਇਹ ਲੜਾਈ ਤਾਂ ਹੀ ਲੜੀ ਜਾ ਸਕਦੀ ਹੈ ਜੇ ਅਸੀਂ ਯੋਗ ਆਗੂਆਂ ਨੂੰ ਅੱਗੇ ਲੈ ਕੇ ਆਵਾਂਗੇ। ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਕੇਂਦਰੀ ਸਭਾ ਨੂੰ ਫਿਰ ਸਰਗਰਮ ਕਰਨ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਡਾ: ਹਰਿਭਗਵਾਨ, ਭੋਲਾ ਸਿੰਘ ਸੰਘੇੜਾ ਤੇ ਤਰਸੇਮ ਨੇ ਬਰਨਾਲਾ ਦੇ ਵੋਟਰਾਂ ਵਲੋਂ ਮਿਲੇ ਸਹਿਯੋਗ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਗਾਸੋ, ਡਾ: ਜੋਗਿੰਦਰ ਸਿੰਘ ਨਿਰਾਲਾ, ਚੰਦ ਸਿੰਘ ਚੋਪੜਾ, ਡਾ: ਜਸਬੀਰ ਸਿੰਘ ਔਲਖ, ਮਾਸਟਰ ਕਾਂਤੀ ਸਰੂਪ, ਰਾਮ ਕੁਮਾਰ ਭਦੌੜ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਮੇਜਰ ਸਿੰਘ ਗਿੱਲ, ਪਰਮਜੀਤ ਮਾਨ, ਡਾ: ਤਰਸਪਾਲ ਕੌਰ, ਰਾਮ ਸਰੂਪ ਸ਼ਰਮਾ, ਜਗਤਾਰ ਜਜ਼ੀਰਾ, ਪਰਗਟ ਸਿੰਘ ਟਿਵਾਣਾ, ਰਜੇਸ਼ ਭੁਟਾਨੀ, ਹਰਚਰਨ ਸਿੰਘ ਚਹਿਲ, ਹਰਦੀਪ ਕੁਮਾਰ, ਸੁਦਰਸ਼ਨ ਗੁੱਡੂ, ਇਕਬਾਲ ਕੌਰ ਉਦਾਸੀ, ਪਵਨ ਪਰਿੰਦਾ, ਦਰਸ਼ਨ ਸਿੰਘ ਗੁਰੂ, ਜਗਤਾਰ ਬੈਂਸ, ਰਜਿੰਦਰ ਸ਼ੌਕੀ ਅਤੇ ਸੁਰਜੀਤ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਵਿਦਿਆਰਥੀਆਂ ਦੇ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਅਗਲੀ ਖ਼ਬਰ ਰੋਜ਼ਵੈਲੀ ਸਕੂਲ ਦੇ ਵਿਦਿਆਰਥੀਆਂ ਵਲੋਂ ‘ਗਰੀਨ ਦੀਵਾਲੀ’ ਮਨਾਉਣ ਦਾ ਦਿੱਤਾ ਹੋਕਾ
Ad Position 24