ਪੂਰੇ ਦੇਸ਼ ਅੰਦਰ ਨਸ਼ਾ ਤਸਕਰੀ ’ਚ ਪੰਜਾਬ ਪਹਿਲੇ ਨੰਬਰ ’ਤੇ- ਹਰਸਿਮਰਤ ਕੌਰ ਬਾਦਲ
ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੂਰੇ ਦੇਸ਼ ਅੰਦਰ ਨਸ਼ੇ ਤਸਕਰੀ ’ਚ ਪੰਜਾਬ ਪਹਿਲੇ ਨੰਬਰ ’ਤੇ ਹੈ। ਇਹ ਨਸ਼ੇ ਦਾ ਦੈਂਤ ਪੰਜਾਬ ਦੇ ਨੌਜਵਾਨਾਂ ਨੂੰ ਘੁੰਣ ਦੀ ਤਰ੍ਹਾਂ ਖਾ ਰਿਹਾ ਹੈ।
ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੂਰੇ ਦੇਸ਼ ਅੰਦਰ ਨਸ਼ੇ ਤਸਕਰੀ ’ਚ ਪੰਜਾਬ ਪਹਿਲੇ ਨੰਬਰ ’ਤੇ ਹੈ। ਇਹ ਨਸ਼ੇ ਦਾ ਦੈਂਤ ਪੰਜਾਬ ਦੇ ਨੌਜਵਾਨਾਂ ਨੂੰ ਘੁੰਣ ਦੀ ਤਰ੍ਹਾਂ ਖਾ ਰਿਹਾ ਹੈ। ਜਿਨ੍ਹਾਂ ਨੂੰ ਹੁਣ ਮਾਈ ਭਾਗੋ ਦੇ ਵਾਰਿਸ ਬਣ ਕੇ ਬਚਾਉਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਪਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਦੇ ਬੈਨਰ ਹੇਠ ਕੀਤੀ ਗਈ ਰੈਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ’ਚ ਪੂਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ, ਕਿਉਂਕਿ ਅੱਜ ਸੂਬੇ ਅੰਦਰ ਨਸ਼ਿਆਂ, ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਦਾ ਬੋਲਬਾਲਾ ਇਸ ਕਦਰ ਵਧ ਗਿਆ ਹੈ ਕਿ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਾਨਸਾ ਅਤੇ ਪਿੰਡ ਤੂਰਬਨਜਾਰਾ ਵਿਚ ਵਾਪਰੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਵੀ ਉਹ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚੇ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜ੍ਹੀ ਹੈ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਵੀ ਨਸ਼ਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਸੂਬੇ ਅੰਦਰ ਹਰ ਵਰਗ ਦੇ ਲੋਕ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਇਸ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾ ਸਕਣ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਨਸ਼ਿਆਂ ਦਾ ਖ਼ਾਤਮਾ ਕਰਨਾ, ਗੈਂਗਸਟਰਵਾਦ ਨੂੰ ਨੱਥ ਪਾਉਣਾ ਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਤੇ ਸਵੈ-ਰੁਜ਼ਗਾਰ ਵਾਸਤੇ ਕਰਜ਼ੇ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਗਈਆਂ ਪੈਨਸ਼ਨ, ਸ਼ਗਨ ਤੇ ਆਟਾ-ਦਾਲ ਵਰਗੀਆਂ ਭਲਾਈ ਸਕੀਮਾਂ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਅਤੇ ਨਾਲ ਹੀ ਕੱਟੇ ਗਏ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣਗੇ ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਗ਼ਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਰਾਸ਼ੀ ਵਧਾਈ ਜਾਵੇਗੀ। ਔਰਤਾਂ ਦੀ ਸੁਰੱਖਿਆ ਲਈ ਡੀ.ਜੀ.ਪੀ. ਪੱਧਰ ਦੀ ਮਹਿਲਾ ਅਧਿਕਾਰੀ ਤਾਇਨਾਤ ਕਰਨ ਦੇ ਨਾਲ-ਨਾਲ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਮਹਿਲਾ ਪੁਲਿਸ ਦਫ਼ਤਰ ਸਥਾਪਤ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਪਰੰਤ ਹਲਕਾ ਇੰਚਾਰਜ ਐਡਵੋਕੇਟ ਰਾਹੀ ਸਮੇਤ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂਆਂ ਨੇ ਬੀਬਾ ਹਰਸਿਮਰਤ ਕੌਰ ਦਾ ਬਾਦਲ ਦਾ ਸਨਮਾਨ ਵੀ ਕੀਤਾ। ਸਮਾਗਮ ਦੌਰਾਨ ਇਸਤਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬੇਅੰਤ ਕੌਰ ਖਹਿਰਾ, ਬੀਬਾ ਮਨਦੀਪ ਕੌਰ ਸੋਢੀ ਹਲਕਾ ਇੰਚਾਰਜ ਇਸਤਰੀ ਅਕਾਲੀ ਦਲ, ਬੀਬਾ ਸੁਖਵਿੰਦਰ ਕੌਰ ਢਿੱਲੋਂ ਸਾਬਕਾ ਬਲਾਕ ਸੰਮਤੀ ਮੈਂਬਰ, ਮਾਤਾ ਹਰਦੇਵ ਕੌਰ ਸੀਨੀਅਰ ਅਕਾਲੀ ਆਗੂ, ਸਵਰਨਜੀਤ ਕੌਰ ਚੱਠਾ, ਸਿਮਰਜੀਤ ਕੌਰ, ਪੁਸ਼ਪ ਲਤਾ ਕੌਂਸਲਰ, ਕੌਂਸਲਰ ਸਰਸਵਤੀ ਦੇਵੀ, ਬੀਬਾ ਭਰਪੂਰ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਗਗਨਦੀਪ ਕੌਰ, ਬੀਬੀ ਗਿਆਨ ਕੌਰ, ਬੀਬੀ ਸੁਖਪਾਲ ਕੌਰ, ਬੀਬੀ ਸੁਖਵਿੰਦਰ ਕੌਰ ਢਿੱਲੋਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਲੱਕੀ ਭੱਟਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ, ਜ਼ਿਲ੍ਹਾ ਸ਼ਹਿਰੀ ਮੀਤ ਪ੍ਰਧਾਨ ਗੁਰਦੀਪ ਸਿੰਘ ਚੱਠਾ, ਉਗਰ ਸੈਨ ਮੌੜ, ਨੰ: ਸਤਵਿੰਦਰ ਸਿੰਘ ਸੋਨਾ ਢਿੱਲਵਾਂ, ਕਾਲਾ ਸਿੰਘ ਢਿਲਵਾਂ, ਮਿਸਤਰੀ ਬਲਜਿੰਦਰ ਸਿੰਘ, ਸੁਖਪਾਲ ਸਿੰਘ ਸਮਰਾ, ਕੌਰ ਸਿੰਘ ਮਹਿਤਾ, ਐਸ. ਕੁਮਾਰ ਤਪਾ, ਚਮਕੌਰ ਸਿੰਘ ਭਗਤਪੁਰਾ ਸਾਬਕਾ ਸਰਪੰਚ, ਅਮਰਿੰਦਰ ਸਿੰਘ ਗੋਲਡੀ ਭੁੱਲਰ, ਜਗਤਾਰ ਸਿੰਘ ਬਾਸੀ, ਰਕੇਸ਼ ਕੁਮਾਰ ਟੋਨਾ, ਅਭਿਸ਼ੇਕ ਗੁਪਤਾ, ਹਰਜਿੰਦਰ ਸਿੰਘ ਪਾਲੀ, ਬੇਅੰਤ ਮਾਂਗਟ, ਸੁਰਿੰਦਰ ਖੱਟਰ, ਵਿਨੋਦ ਕਾਲਾ, ਗੁਲਾਬ ਕਾਲਾ, ਕੌਂਸਲਰ ਗੁਰਮੀਤ ਸਿੰਘ ਰੋੜ, ਟੀਟੂ ਦੀਕਸ਼ਿਤ, ਗੁਰਮੇਲ ਸਿੰਘ, ਅਲੋਕ ਮਿੱਤਲ, ਗੁਲਾਬ ਸਿੰਘ ਸਿੱਧੂ, ਮਾਸਟਰ ਪ੍ਰੇਮ ਨਾਥ, ਬਿੱਟੂ ਬਰਾੜ, ਸਰਪੰਚ ਗੁਰਜੰਟ ਸਿੰਘ ਦਰਾਜ, ਗੁਰਦੀਪ ਸਿੰਘ ਦਰਾਜ, ਚਰਨਜੀਤ ਪੁਰਬਾ, ਨੱਥੂ ਰਾਮ, ਪਰਮਿੰਦਰ ਸਿੰਘ ਚੱਠਾ, ਕੇਸ਼ਵ ਕੁਮਾਰ, ਮਹੰਤ ਦਿਆਲ ਦਾਸ, ਮਾਧੋ ਦਾਸ ਆਦਿ ਵੱਡੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।