16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਿੱਖੀ ਦੇ ਪ੍ਰਚਾਰ 'ਚ ਲੱਗੇ ਢਾਡੀ ਜਸਪਾਲ ਸਿੰਘ ਤਾਨ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026

ਸਿੱਖ ਧਰਮ ਵਿਚ ਢਾਡੀ ਕਲਾ ਇਕ ਅਜਿਹੀ ਵਿਲੱਖਣ ਗਾਇਨ ਸ਼ੈਲੀ ਹੈ, ਜੋ ਸਿੱਖ ਇਤਿਹਾਸ, ਬੀਰ-ਰਸ (ਬਹਾਦਰੀ) ਅਤੇ ਧਾਰਮਿਕ ਪ੍ਰਸੰਗਾਂ ਨੂੰ ਜੋਸ਼ੀਲੀਆਂ ਵਾਰਾਂ ਦੇ ਰੂਪ 'ਚ ਪੇਸ਼ ਕਰਦੀ ਹੈ। ਇਹ ਕਲਾ ਸਿਰਫ਼ ਸੰਗੀਤ ਨਹੀਂ, ਸਗੋਂ ਸਿੱਖ ਕੌਮ ਦੇ ਜਜ਼ਬੇ ਤੇ ਵਿਰਸੇ ਨੂੰ ਸੰਭਾਲਣ ਦਾ ਇਕ ਮਜ਼ਬੂਤ ਜ਼ਰੀਆ ਹੈ। ਢਾਡੀ ਪਰੰਪਰਾ ਬਹੁਤ ਪੁਰਾਣੀ ਹੈ ਪਰ ਸਿੱਖ ਧਰਮ 'ਚ ਇਸ ਨੂੰ ਵਿਸ਼ੇਸ਼ ਸਥਾਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਤਾ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਢਾਡੀਆਂ ਨੂੰ ਵਾਰਾਂ ਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਿੱਖਾਂ ਵਿਚ ਜ਼ੁਲਮ ਵਿਰੁੱਧ ਲੜਨ ਲਈ ਬੀਰ-ਰਸ ਤੇ ਉਤਸ਼ਾਹ ਪੈਦਾ ਕੀਤਾ ਜਾ ਸਕੇ। ਇਸੇ ਖੇਤਰ ਨਾਲ ਗਿਆਨੀ ਜਸਪਾਲ ਸਿੰਘ ਤਾਨ 1990 ਤੋਂ ਜੁੜੇ ਹੋਏ ਹਨ, ਜੋ ਪਿੰਡ ਖੇੜੀ ਬੀਰ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੰਪਪਲ ਤੇ ਹੁਣ ਰਣਜੀਤ ਨਗਰ, ਖਰੜ (ਮੁਹਾਲੀ) ਦੇ ਵਸਨੀਕ ਹਨ। ਇਹ ਕਲਾ ਉਨ੍ਹਾਂ ਨੂੰ ਵਿਰਸੇ 'ਚੋਂ ਪ੍ਰਾਪਤ ਹੋਈ ਕਿਉਂਕਿ ਉਨ੍ਹਾਂ ਦੇ ਪਿਤਾ ਗਿਆਨੀ ਜਸਵੰਤ ਸਿੰਘ ਤਾਨ ਆਪਣੇ ਸਮੇਂ ਦੇ ਮਹਾਨ ਢਾਡੀ ਹੋਏ ਹਨ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਮੇਤ ਹੋਰ ਬਹੁਤ ਸੰਸਥਾਵਾਂ ਦੇ ਮੈਂਬਰ ਰਹਿ ਚੁੱਕੇ ਹਨ। ਜਥੇ 'ਚ ਖ਼ੁਦ ਗਿਆਨੀ ਜਸਪਾਲ ਸਿੰਘ ਤਾਨ (ਵਿਆਖਿਆਕਾਰ) ਹਨ, ਹਰਪਿੰਦਰ ਸਿੰਘ ਕੰਗ ਸਾਰੰਗੀਵਾਦਕ, ਰਮਨਦੀਪ ਸਿੰਘ ਤੇ ਅਮਨਦੀਪ ਸਿੰਘ ਢਾਡੀ ਹਨ। ਜਸਪਾਲ ਸਿੰਘ ਤਾਨ ਆਕਾਸ਼ਵਾਣੀ, ਦੂਰਦਰਸ਼ਨ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਆਸਟਰੀਆ, ਇਟਲੀ, ਫਰਾਂਸ, ਜਰਮਨ, ਬੈਲਜੀਅਮ, ਹਾਲੈਂਡ, ਪੋਲੈਂਡ, ਕੈਨੇਡਾ ਵਿਚ ਢਾਡੀ ਕਲਾ ਦਾ ਪ੍ਰਚਾਰ ਤੇ ਗਾਇਨ ਕਰ ਚੁੱਕੇ ਹਨ। ਇਨ੍ਹਾਂ ਨੂੰ ਵੱਖੋ-ਵੱਖ ਸੰਸਥਾਵਾਂ ਵਲੋਂ ਕਾਫ਼ੀ ਸਾਰੇ ਸਨਮਾਨਾਂ ਸਮੇਤ ਤਿੰਨ ਸੋਨ ਤਗਮੇ ਮਿਲ ਚੁੱਕੇ ਹਨ। ਢਾਡੀ ਕਲਾ ਨੂੰ ਸਮਰਪਿਤ ਜਸਪਾਲ ਸਿੰਘ ਤਾਨ ਅੱਜ ਵੀ ਆਪਣੀ ਇਸ ਕਲਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦੇ ਰਹੇ ਹਨ। ਅੱਜ ਦੇ ਸਮੇਂ ਵਿਚ ਵੀ ਦੀਵਾਨਾਂ ਅਤੇ ਜੋੜ-ਮੇਲਿਆਂ 'ਚ ਜਸਪਾਲ ਸਿੰਘ ਤਾਨ ਵਰਗੇ ਢਾਡੀ ਜਥੇ ਸਿੱਖ ਇਤਿਹਾਸ ਨੂੰ ਜ਼ਿੰਦਾ ਰੱਖਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਅ ਰਹੇ ਹਨ।

-ਮੋਬਾਈਲ : 98888-42244

Ad Position 22
No active advertisement
ਪਿਛਲੀ ਖ਼ਬਰ ਸਭ ਧਰਮਾਂ ਦਾ ਸਤਿਕਾਰ ਕਰਨਾ ਜ਼ਰੂਰੀ ਅਗਲੀ ਖ਼ਬਰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ (ਅੰਮ੍ਰਿਤਸਰ)
Ad Position 24