15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਕੁਐਸ਼ ਦੇ ਦੋ ਚਮਕਦੇ ਸਿਤਾਰੇ ਅਨਾਹਤ ਸਿੰਘ ਤੇ ਅਭੈ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਸਿਰਫ਼ 18 ਸਾਲ ਦੀ ਉਮਰ 'ਚ ਅਨਾਹਤ ਸਿੰਘ ਹੁਣ ਭਾਰਤੀ ਸਕੁਐਸ਼ ਵਿਚ ਸਭ ਤੋਂ ਚਮਕਦਾਰ ਸੰਭਾਵਨਾ ਹੀ ਨਹੀਂ ਰਹੀ, ਸਗੋਂ ਇਹ ਉਹ ਇਸ ਦਾ ਵਰਤਮਾਨ ਬਣ ਚੁੱਕੀ ਹੈ। 2025 'ਚ ਉਸ ਨੇ ਦਿਖਾਇਆ ਕਿ ਉਹ ਕੀ ਕਰਨ ਦੇ ਸਮਰੱਥ ਸੀ ਤੇ ਫਿਰ 2026 'ਚ ਉਸ ਨੇ ਪ੍ਰਭਾਵਸ਼ਾਲੀ ਜਿੱਤਾਂ ਨਾਲ ਆਪਣੀ ਅਸਾਧਾਰਨ ਪ੍ਰਤਿਭਾ ਨੂੰ ਸਾਬਤ ਕੀਤਾ, ਜਿਸ ਨਾਲ ਉਹ ਵਿਸ਼ਵ ਦੀ ਟਾਪ-20 ਸੂਚੀ 'ਚ ਸ਼ਾਮਿਲ ਹੋਈ ਤੇ ਇਸ ਸਮੇਂ ਉਹ ਉਲੰਪਿਕ ਤਗਮੇ ਲਈ ਭਾਰਤ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਦਿੱਲੀ ਦੀ ਇਸ ਕੁੜੀ ਨੇ 22 ਮਾਰਚ, 2026 ਨੂੰ ਆਪਣਾ 16ਵਾਂ ਪੀ.ਐਸ.ਏ. ਖ਼ਿਤਾਬ ਜਿੱਤਿਆ। ਉਸ ਨੇ ਮੁੰਬਈ ਦੇ 'ਕ੍ਰਿਕਟ ਕਲੱਬ ਆਫ਼ ਇੰਡੀਆ' ਦੇ ਗਲਾਸ ਕੋਰਟਾਂ 'ਚ ਇੰਡੀਅਨ ਓਪਨ ਸਕੁਐਸ਼ ਦੇ ਮਹਿਲਾ ਸਿੰਗਲਜ਼ ਫਾਈਨਲ ਵਿਚ ਮਿਸਰ ਦੀ ਹਾਨਾ ਮੋਤਾਜ਼ ਨੂੰ 3-1 (11-5, 11-6, 6-11, 11-6) ਨਾਲ ਹਰਾਇਆ। ਇਹ ਉਸ ਦਾ ਲਗਾਤਾਰ ਦੂਜਾ ਖ਼ਿਤਾਬ ਹੈ। ਸਕੁਐਸ਼ ਵਿਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਵੀ ਉਸ ਨੇ ਆਪਣੀ ਪੜ੍ਹਾਈ ਨਹੀਂ ਛੱਡੀ। ਉਸ ਨੇ ਉਡਾਣਾਂ ਦੌਰਾਨ ਪੜ੍ਹਦੇ ਹੋਏ ਲਾਸ ਏਂਜਲਸ 2028 ਦੇ ਮਾਰਗ ਨੂੰ ਫੜਿਆ ਹੈ। ਭਾਰਤ ਨੂੰ ਜੇ.ਐਸ.ਡਬਲਿਊ. ਇੰਡੀਅਨ ਓਪਨ ਸਕੁਐਸ਼ ਵਿਚ ਪੁਰਸ਼ ਸਿੰਗਲਜ਼ 'ਚ ਵੀ ਸਫਲਤਾ ਮਿਲੀ। 27 ਸਾਲਾ ਅਭੈ ਸਿੰਘ ਨੇ ਫਾਈਨਲ ਵਿਚ ਆਪਣੇ ਹਮਵਤਨ ਵੀਰ ਚੋਤ੍ਰਾਨੀ ਨੂੰ 3-0 (11-9, 11-8, 11-4) ਨਾਲ ਹਰਾਇਆ। ਅਭੈ ਪਿਛਲੇ ਸਾਲ ਵੀ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਿਆ ਸੀ, ਪਰ ਖ਼ਿਤਾਬ ਹਾਸਿਲ ਨਹੀਂ ਕਰ ਪਾਇਆ ਸੀ। ਉਸ ਸਮੇਂ ਤੇ ਹੁਣ ਦੇ ਸਮੇਂ 'ਚ ਅੰਤਰ ਇਹ ਹੈ ਕਿ ਭਾਰਤ ਦਾ ਨੰਬਰ ਇਕ ਖਿਡਾਰੀ ਉਸ ਸਮੇਂ ਦੁਨੀਆ 'ਚ 60ਵੇਂ ਸਥਾਨ 'ਤੇ ਸੀ, ਜਦਕਿ ਹੁਣ 26ਵੇਂ ਸਥਾਨ 'ਤੇ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਸ ਨੇ ਆਪਣੀ ਖੇਡ 'ਚ ਜ਼ਬਰਦਸਤ ਸੁਧਾਰ ਕੀਤਾ ਹੈ। ਪਿਛਲੇ ਇਸ ਸਾਲ ਦੌਰਾਨ ਅਭੈ ਨੇ ਪੀ.ਐਸ.ਏ. ਟੂਰ 'ਤੇ ਬੜੀ ਮਜ਼ਬੂਤੀ ਨਾਲ ਆਪਣੇ ਕਦਮ ਅੱਗੇ ਵਧਾਏ ਹਨ, ਜਿਸ ਕਾਰਨ ਉਹ ਨਾ ਸਿਰਫ ਵਿਸ਼ਵ ਦੇ ਚੋਟੀ ਦੇ 30 ਖਿਡਾਰੀਆਂ 'ਚ ਸ਼ਾਮਿਲ ਹੋਇਆ, ਸਗੋਂ ਭਾਰਤ ਦਾ ਨੰਬਰ ਇਕ ਖਿਡਾਰੀ ਵੀ ਬਣ ਗਿਆ। ਜਦਕਿ ਸਾਲਾਂ ਤੋਂ ਭਾਰਤੀ ਸਕੁਐਸ਼ ਵਿਚ ਇਹ ਖ਼ਿਤਾਬ ਸੌਰਵ ਘੋਸ਼ਾਲ ਦਾ ਸੀ, ਜੋ ਵਿਸ਼ਵ ਦੇ ਸਾਬਕਾ ਟਾਪ-10 ਖਿਡਾਰੀ ਹਨ। ਸੌਰਵ ਦਾ ਮੰਨਣਾ ਹੈ ਕਿ ਅਭੈ ਇਕ ਅਜਿਹੇ ਖਿਡਾਰੀ ਦੀ ਬਿਹਰਰੀਨ ਮਿਸਾਲ ਹੈ ਜੋ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਖਰੀ ਸਮੇਂ ਤੱਕ ਕੋਸ਼ਿਸ਼ ਕਰਦਾ ਹੈ। ਸੌਰਵ ਦੇ ਅਨੁਸਾਰ ਅਭੈ ਨੇ ਸਹੀ ਸਮੇਂ 'ਤੇ ਸਖ਼ਤ ਮਿਹਨਤ ਕੀਤੀ ਹੈ। ਉਸ ਨੇ ਟੂਰ ਦੌਰਾਨ ਕੁਝ ਚੰਗੇ ਮੈਚ ਜਿੱਤੇ। ਉਹ ਇਸ ਸਮੇਂ ਜੋ ਰੈਂਕਿੰਗ ਰੱਖਦਾ ਹੈ, ਉਸ ਦਾ ਉਹ ਪੂਰੀ ਤਰ੍ਹਾਂ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਅੱਗੇ ਵਧਦਾ ਰਹੇਗਾ।
ਅਭੈ ਤੇ ਸੌਰਵ ਦੇ ਖੇਡਣ ਦੇ ਢੰਗਾਂ ਵਿਚ ਅੰਤਰ ਹੈ। ਸੌਰਵ ਦਾ ਕਹਿਣਾ ਹੈ ਕਿ ਅਭੈ ਨੂੰ ਆਪਣੀ ਖੇਡ ਵਿਚ ਹੋਰ ਗਤੀ ਲਿਆਉਣ ਦੀ ਲੋੜ ਹੈ। ਉਹ ਕਹਿੰਦਾ ਹੈ ਕਿ ਅਭੈ ਜਿਹੜੀ ਖੇਡ ਖੇਡਦਾ ਹੈ, ਉਸ ਲਈ ਉਸ ਨੂੰ ਥੋੜ੍ਹੀ ਹੋਰ ਗਤੀ ਦੀ ਲੋੜ ਹੈ ਕਿਉਂਕਿ ਸਿਖਰਲੇ ਪੱਧਰ 'ਤੇ ਹਰ ਕੋਈ ਉੱਚੀ ਗਤੀ ਨਾਲ ਖੇਡਦਾ ਹੈ ਤੇ ਉਸ ਨੂੰ ਆਪਣੇ ਸ਼ਾਟ ਵੀ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਮੇਰੇ ਜਾਂ ਜੇਮਸ ਤੋਂ ਬਿਲਕੁਲ ਵੱਖਰਾ ਖਿਡਾਰੀ ਹੈ। ਇਸ ਲਈ ਉਸ ਨੂੰ ਉਹ ਰਸਤਾ ਅਖ਼ਤਿਆਰ ਕਰਨ ਹੋਵੇਗਾ ਜਿਸ ਨਾਲ ਉਹ ਅੱਗੇ ਵਧ ਸਕਦਾ ਹੈ। ਚੁਣੌਤੀ ਮੁਸ਼ਕਿਲ ਹੈ, ਪਰ ਅਸੰਭਵ ਨਹੀਂ ਹੈ। ਇਹ ਚੰਗੀ ਗੱਲ ਹੈ ਕਿ ਅਭੈ ਨੇ ਆਪਣਾ ਧਿਆਨ ਬਣਾਈ ਰੱਖਿਆ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹ ਉੱਥੇ ਨਾ ਹੁੰਦਾ, ਜਿੱਥੇ ਉਹ ਅੱਜ ਹੈ। ਪਰ ਸਭ ਦੀਆਂ ਨਜ਼ਰਾਂ ਤਾਂ ਅਨਾਹਤ 'ਤੇ ਸੀ, ਜੋ ਅੱਗ ਉਗਲਦੀ ਹੋਈ ਕੋਰਟ 'ਤੇ ਉਤਰੀ, ਜਿਸ ਨੇ ਦੋ ਤੇਜ਼ ਹਮਲਾਵਰ ਅੰਕ ਜਿੱਤੇ ਅਤੇ ਮੈਚ ਨੂੰ ਪੂਰੀ ਤਰ੍ਹਾਂ ਆਪਣੇ ਹੱਕ 'ਚ ਕਰ ਲਿਆ। ਉਸ ਦੀ ਖੇਡ 'ਚ ਇੰਨੀ ਪਰਿਪੱਕਤਾ ਦਿਖਾਈ ਦਿੱਤੀ ਕਿ ਇਹ ਵਿਸ਼ਵਾਸ ਕਰਨਾ ਔਖਾ ਸੀ ਕਿ ਸੱਚੀਂ ਉਹ 18 ਸਾਲਾਂ ਦੀ ਹੈ।
ਇਹ ਖਿਡਾਰਨ ਸੱਚਮੁੱਚ ਕਮਾਲ ਦੀ ਹੈ। ਉਸ ਦੀ ਖੇਡ ਨਾ ਸਿਰਫ਼ ਸ਼ਕਤੀ ਨਾਲ ਭਰਪੂਰ ਹੈ, ਸਗੋਂ ਉਸ ਕੋਲ ਸ਼ਾਨਦਾਰ ਕੰਟਰੋਲ ਵੀ ਹੈ। ਅਨਾਹਤ ਪਲੇਸਿੰਗ 'ਤੇ ਵਿਸ਼ਵਾਸ ਕਰਦੀ ਹੈ, ਜਿਸ ਨਾਲ ਹਾਨਾ ਨੂੰ ਕੋਨੇ ਤੋਂ ਕੋਨੇ ਤੱਕ ਜਾਣ ਲਈ ਮਜਬੂਰ ਹੋਣਾ ਪਿਆ। ਅਨਾਹਤ ਖੇਡ ਨੂੰ ਰਾਊਂਡ ਖ਼ਤਮ ਕਰਨ ਤੋਂ ਪਹਿਲਾਂ ਉਸ ਨੂੰ ਲੰਬਾ ਖਿੱਚਦੀ ਹੈ ਤਾਂ ਕਿ ਵਿਰੋਧੀ ਖਿਡਾਰੀ ਥੱਕ ਜਾਵੇ। ਹਾਲਾਂਕਿ ਤੀਜੇ ਰਾਊਂਡ 'ਚ ਅਨਾਹਤ ਦੀ ਇਕਾਗਰਤਾ ਭੰਗ ਹੋਈ, ਪਰ ਉਸ ਨੇ ਚੌਥੇ ਵਿਚ ਉਸ ਨੇ ਹਾਨਾ ਲਈ ਸਭ ਦਰਵਾਜ਼ੇ ਬੰਦ ਕਰ ਦਿੱਤੇ। ਜੇ ਅਨਾਹਤ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਦੀ ਹੈ, ਜਿਸ ਦੀ ਬਹੁਤ ਸੰਭਾਵਨਾ ਹੈ ਤਾਂ ਇਹ ਉਸ ਲਈ ਦੋਹਰੀ ਜਿੱਤ ਹੋਵੇਗੀ। ਸਕੁਐਸ਼ ਨੂੰ ਹੁਣ ਉਲੰਪਿਕ ਵਿਚ ਸ਼ਾਮਿਲ ਕੀਤਾ ਗਿਆ ਹੈ। ਏਸ਼ਿਆਈ ਖੇਡਾਂ 'ਚ ਜੋ ਵੀ ਸੋਨ ਤਗਮਾ ਜਿੱਤੇਗਾ, ਉਹ ਉਲੰਪਿਕ ਲਈ ਕੁਆਲੀਫਾਈ ਕਰ ਲਵੇਗਾ। ਅਨਾਹਤ ਨੇ ਦੱਸਿਆ ਕਿ ਇਹ ਯਕੀਨੀ ਤੌਰ 'ਤੇ ਮੇਰਾ ਟੀਚਾ ਹੈ। ਜੇ ਮੈਂ ਏਸ਼ਿਆਈ ਖੇਡਾਂ ਜ਼ਰੀਏ ਕੁਆਲੀਫਾਈ ਕਰਦੀ ਹਾਂ ਤਾਂ ਇਹ ਸ਼ਾਨਦਾਰ ਹੋਵੇਗਾ। ਹੁਣ ਮੇਰਾ ਟੀਚਾ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣਾ ਹੈ।
ਦਰਅਸਲ ਉਹ ਹੁਣ ਆਪਣੇ ਹਰ ਕਦਮ ਨੂੰ ਏਸ਼ੀਆਈ ਖੇਡਾਂ ਦੇ ਲੈਂਸ ਨਾਲ ਦੇਖ ਰਹੀ ਹੈ। ਉਹ ਕਹਿੰਦੀ ਹੈ ਕਿ ਹਰ ਸਿੰਗਲ ਖਿਡਾਰੀ ਇਸ ਮੁਕਾਬਲੇ 'ਚ ਆਪਣੀ ਪੂਰੀ ਕੋਸ਼ਿਸ਼ ਕਰੇਗਾ। ਮੈਂ ਏਸ਼ਿਆਈ ਖੇਡਾਂ ਤੱਕ ਆਪਣਾ ਸੌ ਫ਼ੀਸਦੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ। ਅਨਾਹਤ ਸਾਬਕਾ ਵਿਸ਼ਵ ਨੰਬਰ-1 ਗ੍ਰੈਗਰੀ ਗੌਇਟਰ ਨਾਲ ਸਿਖਲਾਈ ਲੈ ਰਹੀ ਹੈ ਜੋ ਸਿਖ਼ਰ 'ਤੇ ਪਹੁੰਚਣ ਦੇ ਹਰ ਰਸਤੇ ਨੂੰ ਜਾਣਦੇ ਹਨ। ਉਸ ਦਾ ਅਨਾਹਤ 'ਤੇ ਡੂੰਘਾ ਪ੍ਰਭਾਵ ਪਿਆ ਹੈ ਤੇ ਅਨਾਹਤ ਦੀ ਖੇਡ ਵਿਚ ਤਕਨੀਕੀ ਸੁਧਾਰ ਆਇਆ ਹੈ ਅਤੇ ਮਾਨਸਿਕ ਤੌਰ 'ਤੇ ਉਹ ਪੂਰੀ ਮਜ਼ਬੂਤ ਹੋਈ ਹੈ। ਉਹ ਪ੍ਰਾਗ ਵਿਚ ਸਿਖਲਾਈ ਲੈ ਰਹੀ ਹੈ ਜਿੱਥੇ ਗ੍ਰੈਗਰੀ ਰਹਿੰਦੇ ਹਨ।

-ਇਮੇਜ ਰਿਫਲੈਕਸ਼ਨ ਸੈਂਟਰ।

Ad Position 22
No active advertisement
ਪਿਛਲੀ ਖ਼ਬਰ ਕੰਢੀ ਖੇਤਰ 'ਚ ਸਾਉਣੀ ਦੀਆਂ ਫ਼ਸਲਾਂ : ਘੱਟ ਖ਼ਰਚਾ, ਵੱਧ ਮੁਨਾਫ਼ਾ ਅਗਲੀ ਖ਼ਬਰ ਪੰਜਾਬ ਦੀ ਵਾਲੀਬਾਲ ਖੇਡ ਬੁਲੰਦੀਆਂ ਵੱਲ
Ad Position 24