ਅੱਜਕਲ੍ਹ ਅਕਸਰ ਪਤੀ-ਪਤਨੀ ਦੋਵੇਂ ਹੀ ਨੌਕਰੀਸ਼ੁਦਾ ਹੁੰਦੇ ਹਨ। ਸਵੇਰੇ ਉਨ੍ਹਾਂ ਦੇ ਕੰਮ 'ਤੇ ਜਾਣ ਤੋਂ ਬਾਅਦ ਜਦੋਂ ਬੱਚੇ ਸਕੂਲ ਤੋਂ ਘਰ ਆਉਂਦੇ ਹਨ ਜਾਂ ਉਨ੍ਹਾਂ ਦੇ ਸੱਸ-ਸਹੁਰਾ ਇਕੱਲੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਦਾ ਕਾਫ਼ੀ ਸਹਿਯੋਗ ਮਿਲ ਜਾਂਦਾ ਹੈ।
* ਸੁਸਾਇਟੀ ਵਿਚ ਰਹਿਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਇਕ ਹੀ ਕੈਂਪਸ ਵਿਚ ਬਹੁਤ ਸਾਰੇ ਘਰ ਹੁੰਦੇ ਹਨ। ਹਰ ਕਿਸੇ ਨੂੰ ਆਪਣੇ ਸੁਭਾਅ ਦੇ ਲੋਕ ਮਿਲ ਜਾਂਦੇ ਹਨ ਅਤੇ ਉਨ੍ਹਾਂ ਨਾਲ ਚੰਗੇ ਰਿਸ਼ਤੇ ਬਣ ਜਾਣ 'ਤੇ ਉਹ ਸੁੱਖ-ਦੁੱਖ ਵਿਚ ਇਕ ਦੂਸਰੇ ਦਾ ਸਹਾਰਾ ਬਣ ਜਾਂਦੇ ਹਨ। ਇਹ ਕਿਹਾ ਵੀ ਜਾਂਦਾ ਹੈ ਕਿ ਮੁਸੀਬਤ ਦੇ ਸਮੇਂ ਰਿਸ਼ਤੇਦਾਰ ਤਾਂ ਸੂਚਨਾ ਦੇਣ 'ਤੇ ਆਉਂਦੇ ਹਨ, ਪਰ ਗੁਆਂਢੀਆਂ ਨੂੰ ਪਹਿਲਾਂ ਹੀ ਪਤਾ ਉਨ੍ਹਾਂ ਤੋਂ ਸਮੇਂ ਸਿਰ ਮਦਦ ਵੀ ਮਿਲ ਜਾਂਦੀ ਹੈ।
* ਮਹਾਨਗਰਾਂ ਅਤੇ ਛੋਟੇ-ਵੱਡੇ ਸ਼ਹਿਰਾਂ ਵਿਚ ਅੱਜਕੱਲ੍ਹ ਛੋਟੀ-ਵੱਡੀ ਮਹਿੰਗੀ ਅਤੇ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਨਾਲ ਸੰਪੰਨ ਸੁਸਾਇਟੀਆਂ ਹੁੰਦੀਆਂ ਹਨ, ਇਨ੍ਹਾਂ ਵਿਚ ਜਿਮ, ਕਲੱਬ, ਪਾਰਟੀ ਹਾਲ, ਗਾਰਡਨ, ਲਾਇਬ੍ਰੇਰੀ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕੈਂਪਸ ਦੇ ਅੰਦਰ ਹੀ ਸਹੂਲਤਾਂ ਮਿਲ ਜਾਂਦੀਆਂ ਹਨ ਅਤੇ ਇਕ ਹੀ ਸੁਸਾਇਟੀ ਵਿਚ ਰਹਿਣ ਦੇ ਦੌਰਾਨ ਲੋਕਾਂ ਨੂੰ ਇਕ-ਦੂਜੇ ਨਾਲ ਗੂੜ੍ਹੇ ਰਿਸ਼ਤੇ ਬਣਾਉਣ ਦੇ ਮੌਕੇ ਵੀ ਮਿਲਦੇ ਹਨ।
* ਅੱਜਕੱਲ੍ਹ ਲੋਕ ਆਪਣੇ ਵੱਖਰੇ ਘਰਾਂ ਨੂੰ ਇਸ ਲਈ ਵੀ ਪਸੰਦ ਨਹੀਂ ਕਰਦੇ, ਕਿਉਂਕਿ ਜਿਵੇਂ-ਜਿਵੇਂ ਉਨ੍ਹਾਂ ਦੀ ਉਮਰ ਵਧਦੀ ਹੈ, ਉਨ੍ਹਾਂ ਦੀ ਸਿਹਤ ਵੀ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਵਾਲੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਜ਼ਿਆਦਾਤਰ ਵੱਡੇ ਘਰਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਵਧਦੀ ਉਮਰ ਨਾਲ ਜੇਕਰ ਚੱਲਣ-ਫਿਰਨ ਵਿਚ ਪ੍ਰੇਸ਼ਾਨੀ ਹੋਵੇ ਤਾਂ ਜਿਨ੍ਹਾਂ ਛੱਤਾਂ ਕਰਕੇ ਉਹ ਸੁਤੰਤਰ ਘਰ ਲੈਂਦੇ ਹਨ, ਉੱਥੇ ਜਾ ਨਹੀਂ ਸਕਦੇ ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਘਰ ਚਾਹੇ ਛੋਟਾ ਹੋਵੇ ਜਾਂ ਵੱਡਾ ਪਰ ਜਿੱਥੇ ਸਭ ਸਹੂਲਤਾਂ ਆਸਾਨ ਹੋਵੇ ਅਤੇ ਜਿਸ ਵਿਚ ਲੋਕਾਂ ਨਾਲ ਮਿਲਣਾ-ਜੁਲਣਾ ਵੀ ਹੁੰਦਾ ਰਹੇ ਤਾਂ ਉਹ ਘਰ ਤਾਂ ਸੁਸਾਇਟੀ ਦੇ ਘਰ ਹੀ ਹੁੰਦੇ ਹਨ।
* ਵੱਡੇ ਸ਼ਹਿਰਾਂ ਵਿਚ ਅੱਜਕੱਲ ਜ਼ਿਆਦਾਤਰ ਬੱਚੇ ਵਿਦੇਸ਼ ਵਿਚ ਪੜ੍ਹਨ ਜਾਂਦੇ ਹਨ ਤੇ ਉੱਥੇ ਹੀ ਸੈਟਲ ਹੋ ਜਾਂਦੇ ਹਨ। ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ਵਿਚ ਅੱਜਕੱਲ੍ਹ ਕਈ ਇਹੋ ਜਿਹੇ ਬੁੱਢੇ ਮਾਤਾ-ਪਿਤਾ ਹਨ, ਜੋ ਉੱਥੇ ਇਕੱਲੇ ਰਹਿੰਦੇ ਹਨ। ਸੁਤੰਤਰ ਘਰਾਂ ਵਿਚ ਇਕੱਲੇ ਹੋਣ ਕਾਰਨ ਚੋਰੀ, ਲੁੱਟ-ਖਸੁੱਟ ਦਾ ਵੀ ਡਰ ਲੱਗਾ ਰਹਿੰਦਾ ਹੈ। ਪਰ ਸੁਸਾਇਟੀਆਂ 'ਚ ਕਿਉਂਕਿ ਸਕਿਉਰਿਟੀ ਦੀ ਵਿਵਸਥਾ ਹੁੰਦੀ ਹੈ ਅਤੇ ਇਕ ਫਲੈਟ ਦੂਸਰੇ ਫਲੈਟ ਦੇ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਕਿਸੇ ਵੀ ਕਿਸਮ ਦੀ ਅਪਰਾਧਿਕ ਵਾਰਦਾਤਾ ਤੋਂ ਬਚਣ ਲਈ ਇਥੇ ਪੂਰੀ ਵਿਵਸਥਾ ਹੁੰਦੀ ਹੈ। ਇਸ ਲਈ ਇਕੱਲੇ ਲੋਕਾਂ ਲਈ ਇਹ ਸੁਸਾਇਟੀ ਦੇ ਘਰ ਕਾਫੀ ਸੁਰੱਖਿਅਤ ਹੁੰਦੇ ਹਨ।
* ਸੁਸਾਇਟੀ ਵਿਚ ਰਹਿਣ ਦੌਰਾਨ ਕਿਸੇ ਬਾਹਰੀ ਪਲੰਬਰ ਜਾਂ ਇਲੈਕਟ੍ਰੀਸ਼ੀਅਨ ਦੀ ਬਜਾਏ ਸੁਸਾਇਟੀ ਵਲੋਂ ਇਸ ਤਰ੍ਹਾਂ ਦੀ ਸਰਵਿਸ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਲਈ ਸੁਸਾਇਟੀ ਆਪਣੇ ਸੁਸਾਇਟੀ ਵਿਚ ਰਹਿਣ ਲਈ ਹਰ ਮਹੀਨੇ ਪੈਸੇ ਵਸੂਲਦੀ ਹੈ। ਇਸੇ ਹੀ ਤਰ੍ਹਾਂ ਪੂਰੀ ਸੁਸਾਇਟੀ ਦੀ ਵਿਵਸਥਾ ਚਲਦੀ ਹੈ। ਇਹ ਨਿਰਧਾਰਿਤ ਪੈਸੇ ਦੇਣ ਤੋਂ ਬਾਅਦ ਤੁਸੀਂ ਬੇਫਿਕਰ ਹੋ ਜਾਂਦੇ ਹੋ, ਜਦੋਂ ਕਿ ਜੇਕਰ ਆਪਣਾ ਵੱਖਰਾ ਘਰ ਹੋਵੇ ਤਾਂ ਛੋਟੀ-ਛੋਟੀ ਚੀਜ਼ਾਂ ਲਈ ਬਾਹਰੀ ਲੋਕਾਂ ਨਾਲ ਸੰਪਰਕ ਕਰਨਾ ਪੈਂਦਾ ਹੈ। ਇਕੱਲੇ ਅਤੇ ਉਮਰਦਰਾਜ ਲੋਕਾਂ ਲਈ ਇਹ ਕਾਫੀ ਮੁਸ਼ਕਿਲ ਹੋ ਜਾਂਦਾ ਹੈ।
ਘਰ ਲੈਣ 'ਚ ਦੁਚਿੱਤੀ
ਅਜੀਤ ਡੈਸਕ
05-02-2026