ਤੁਸੀਂ ਭਾਵੇਂ ਕਿੰਨੇ ਹੀ ਮਹਿੰਗੇ ਸੁੰਦਰਤਾ ਦੇ ਸਾਧਨ ਇਸਤੇਮਾਲ ਕਰ ਲਓ, ਚਮੜੀ ਨੂੰ ਮਾਇਸਚਰਾਈਜ਼ ਕਰ ਲਓ, ਇਸ ਦੇ ਬਾਵਜੂਦ ਚਮੜੀ 'ਚ ਨਿਖਾਰ ਨਹੀਂ ਆਉਂਦਾ। ਚਿਹਰੇ ਦੀ ਚਮੜੀ ਹਾਈਡ੍ਰੇਟ ਹੋਣ ਦੀ ਬਜਾਏ ਖੁਸ਼ਕ ਦਿਸਦੀ ਹੈ, ਉਸ ਵਿਚ ਨਿਖਾਰ ਨਹੀਂ ਆਉਂਦਾ। ਅਜਿਹੀਆਂ ਕਿਹੜੀਆਂ ਗ਼ਲਤੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਚਿਹਰੇ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰਨ ਦੇ ਬਾਵਜੂਦ ਚਿਹਰਾ ਓਨਾ ਸੁੰਦਰ ਨਹੀਂ ਦਿਸਦਾ, ਆਓ ਜਾਣੀਏ:
ਚਿਹਰੇ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਐਕਸਫਲੋਈਏਸ਼ਨ ਜਾਂ ਸਾਫ਼ ਕਰਨਾ : ਐਕਸਫਲੋਈਏਸ਼ਨ ਅਤੇ ਚਿਹਰੇ ਦੀ ਕਲੀਨਿੰਗ ਚਮੜੀ ਦੇ ਲਈ ਬੇਹੱਦ ਜ਼ਰੂਰੀ ਹੈ। ਇਸ ਨਾਲ ਚਮੜੀ ਇਕ ਸੀਮਤ ਮਾਤਰਾ 'ਚ ਸਾਫ਼ ਹੰਦੀ ਹੈ। ਐਕਸਫਲੋਏਟਿੰਗ ਅਤੇ ਕਲੀਨਿੰਗ ਨਾਲ ਚਮੜੀ ਦੀਆਂ ਮਰ ਚੁੱਕੀਆਂ ਕੋਸ਼ਿਕਾਵਾਂ ਨੂੰ ਕੱਢਿਆ ਜਾਂਦਾ ਹੈ। ਪਰ ਅਜਿਹਾ ਕਰਨ ਦੇ ਬਾਅਦ ਚਿਹਰੇ ਨੂੰ ਰਗੜਨ, ਧੋਣ ਜਾਂ ਐਕਸਫਲੋਏਟਿੰਗ ਦੇ ਲਈ ਰਸਾਇਣਕ ਸੁੰਦਰਤਾ ਸਾਧਨਾਂ ਦੀ ਵੀ ਵਰਤੋਂ ਕਰਨਾ, ਵਾਰ-ਵਾਰ ਕਰਨਾ, ਚਮੜੀ ਨੂੰ ਰੁੱਖਾ ਅਤੇ ਬੇਜਾਨ ਬਣਾ ਦਿੰਦਾ ਹੈ। ਜੇਕਰ ਤੁਸੀਂ ਇਸ ਨੂੰ ਵਾਰ-ਵਾਰ ਅਤੇ ਜ਼ਿਆਦਾ ਸਖ਼ਤੀ ਨਾਲ ਕਰਦੇ ਹੋ ਤਾਂ ਇਸ ਨਾਲ ਚਮੜੀ ਦਾ ਕੁਦਰਤੀ ਪਾਣੀ ਘੱਟ ਹੋ ਜਾਂਦਾ ਹੈ।
ਲੋਸ਼ਨ ਜਾਂ ਤੇਲ ਦੀ ਵਰਤੋਂ ਨਾ ਕਰੋ : ਚਮੜੀ ਨੂੰ ਮਾਇਸਚਰਾਈਜ਼ ਕਰਨ ਲਈ ਜ਼ਿਆਦਾਤਰ ਲੋਕ ਲੋਸ਼ਨ, ਕਰੀਮ ਜਾਂ ਤੇਲ ਦੀ ਵਰਤੋਂ ਕਰਦੇ ਹਨ ਅਤੇ ਉਹ ਇਸ ਨੂੰ ਜ਼ਰੂਰੀ ਸਮਝ ਲੈਂਦੇ ਹਨ। ਜਿਨ੍ਹਾਂ ਦੀ ਚਮੜੀ ਰੁੱਖੀ ਹੁੰਦੀ ਹੈ, ਵਿਸ਼ੇਸ਼ ਤੌਰ 'ਤੇ ਜਿਸ ਦੀ ਚਮੜੀ ਨੂੰ ਤੇਲ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਮਾਇਸਚਰਾਈਜ਼ਿੰਗ ਨਾਲ ਵਾਰ-ਵਾਰ ਜਾਂ ਵਾਟਰ ਬੇਸਡ ਲੋਸ਼ਨ ਨਾਲ ਉਸ ਨੂੰ ਮਾਇਸਚਰਾਈਜ਼ ਕਰਨ ਨਾਲ ਉਸ 'ਚ ਚਮਕ ਆ ਜਾਵੇਗੀ, ਇਹ ਉਨ੍ਹਾਂ ਦੀ ਵੱਡੀ ਗਲਤੀ ਹੁੰਦੀ ਹੈ। ਚਮੜੀ ਨੂੰ ਚੰਗੀ ਤਰ੍ਹਾਂ ਮਾਸਿਚਰਾਈਜ਼ ਕਰਨ ਲਈ ਤੁਹਾਨੂੰ ਲੋਸ਼ਨ ਅਤੇ ਤੇਲ ਦੋਵਾਂ ਦੀ ਜ਼ਰੂਰਤ ਹੁੰਦੀ ਹੈ।
ਗਿੱਲੀ ਚਮੜੀ ਨੂੰ ਮਾਸਿਚਰਾਈਜ਼ ਕਰੋ, ਸੁੱਕੀ ਨੂੰ ਨਹੀਂ : ਚਿਹਰੇ ਦੀ ਚਮੜੀ 'ਤੇ ਮਾਸਿਚਰਾਈਜ਼ਰ ਦੀ ਜ਼ਰੂਰਤ ਉਸ ਸਮੇਂ ਹੁੰਦੀ ਹੈ ਜਦੋਂ ਉਹ ਹਲਕਾ ਗਿੱਲਾ ਹੁੰਦਾ ਹੈ। ਖਾਸ ਤੌਰ 'ਤੇ ਨਹਾਉਣ ਤੋਂ ਬਾਅਦ। ਕਿਉਂਕਿ ਉਸ ਸਮੇਂ ਚਮੜੀ 'ਤੇ ਪਾਣੀ ਮੌਜੂਦ ਹੁੰਦਾ ਹੈ ਅਤੇ ਜੇਕਰ ਉਸ ਸਮੇਂ ਉਸ 'ਤੇ ਕਰੀਮ ਜਾਂ ਲੋਸ਼ਨ ਲਗਾਇਆ ਜਾਵੇ ਤਾਂ ਚਮੜੀ 'ਤੇ ਮਾਇਸਚਰ ਜੰਮ ਜਾਂਦਾ ਹੈ। ਤੁਸੀਂ ਦੇਖੋਗੇ ਕਿ ਇਸ ਟ੍ਰਿਕ ਨੂੰ ਅਪਨਾਉਣ ਤੋਂ ਬਾਅਦ ਤੁਹਾਡੀ ਚਮੜੀ ਸਮੂਦ ਅਤੇ ਸਿਲਕੀ ਹੋ ਜਾਂਦੀ ਹੈ। ਇਸ ਦੀ ਵਜ੍ਹਾ ਇਹੀ ਹੈ ਕਿ ਨਹਾਉਣ ਦੇ ਤੁਰੰਤ ਬਾਅਦ ਗਿੱਲੀ ਚਮੜੀ 'ਤੇ ਮਾਇਸਚਰਾਈਜ਼ਰ ਤੁਰੰਤ ਅਸਰ ਕਰਦਾ ਹੈ ਅਤੇ ਉਸ ਦੇ ਲਈ ਇਹ ਟੋਨਰ ਜਾਂ ਹਾਈਡ੍ਰੇਟਿੰਗ ਏਜੰਟ ਦਾ ਵੀ ਕੰਮ ਕਰਦਾ ਹੈ।
ਚਮੜੀ ਨੂੰ ਕਿਸੇ ਵੀ ਤਰ੍ਹਾਂ ਦੇ ਤੌਲੀਏ ਨਾਲ ਨਾ ਰਗੜੋ : ਮੂੰਹ ਧੋਣ ਜਾਂ ਨਹਾਉਣ ਤੋਂ ਬਾਅਦ ਅਸੀਂ ਆਪਣੀ ਚਮੜੀ ਨੂੰ ਰਗੜ-ਰਗੜ ਕੇ ਸਾਫ਼ ਕਰਦੇ ਹਾਂ। ਹੁਣ ਚਮੜੀ ਨੂੰ ਰਗੜਨ ਦੇ ਲਈ ਚਾਹੇ ਤੁਸੀਂ ਮੁਲਾਇਮ ਜਾਂ ਸਖ਼ਤ ਕੋਈ ਵੀ ਤੌਲੀਆ ਲੈਂਦੇ ਹੋ, ਇਸ ਨੂੰ ਰਗੜਨ 'ਤੇ ਜੋ ਫ੍ਰੈਕਸ਼ਨ ਪੈਦਾ ਹੁੰਦਾ ਹੈ, ਉਸ ਦਾ ਸਾਡੀ ਚਮੜੀ 'ਤੇ ਮਾੜਾ ਅਸਰ ਹੁੰਦਾ ਹੈ। ਸਾਬਣ ਨਾਲ ਨਹਾਉਣ ਦੇ ਬਾਅਦ ਸਾਡੀ ਚਮੜੀ ਦਾ ਲਿਪਿਡ ਬੈਰੀਅਰ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ ਅਤੇ ਉਸ 'ਤੇ ਕਿਸੇ ਤੌਲੀਏ ਨਾਲ ਰਗੜਨ ਨਾਲ ਜੋ ਫ੍ਰੈਕਸ਼ਨ ਪੈਦਾ ਹੁੰਦਾ ਹੈ, ਉਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ। ਚਮੜੀ ਨੂੰ ਪੂੰਝਣ ਲਈ ਬਹੁਤ ਹੀ ਨਰਮ, ਮੁਲਾਇਮ ਹੱਥਾਂ ਨਾਲ ਚਮੜੀ ਨੂੰ ਥਪਥਪਾਓ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੇ ਸਖ਼ਤ ਕੱਪੜੇ ਨਾਲ ਤੁਹਾਡੀ ਚਮੜੀ ਆਪਣੀ ਕੁਦਰਤੀ ਨਮੀ ਛੱਡ ਦਿੰਦੀ ਹੈ।
ਇੰਜ ਕਰੋ ਚਮੜੀ ਨੂੰ ਮਾਇਸਚਰਾਈਜ਼ : ਸ਼ਹਿਦ, ਗਲਿਸਰੀਨ ਜਾਂ ਇਸੇ ਤਰ੍ਹਾਂ ਦੀਆਂ ਘਰੇਲੂ ਚੀਜ਼ਾਂ ਨਾਲ ਅਸੀਂ ਚਮੜੀ ਨੂੰ ਮਾਇਸਚਰਾਈਜ਼ ਕਰਨ ਦਾ ਯਤਨ ਕਰਦੇ ਹਾਂ। ਇਹ ਚੀਜ਼ਾਂ ਚਮੜੀ ਲਈ ਸਿਰਫ਼ ਸੁਰੱਖਿਆ ਕਵਚ ਦਾ ਕੰਮ ਕਰਦੀਆਂ ਹਨ ਅਤੇ ਚਮੜੀ ਦੀ ਨਮੀ ਬਣਾਉਂਦੀਆਂ ਹਨ। ਤੇਲ, ਬਟਰ ਅਤੇ ਪੈਟਰੋਲੀਅਮ ਜੈਲੀ, ਇਹ ਅਜਿਹੇ ਏਜੰਟ ਹਨ ਜੋ ਚਮੜੀ ਨਾਲ ਸੋਖੇ ਗਏ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ। ਇਸ ਲਈ ਚਮੜੀ ਦੀ ਨਮੀ ਨੂੰ ਪੂਰਾ ਕਰਨ ਲਈ ਸਾਨੂੰ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਵਿਚੋਂ ਕਿਸੇ ਇਕ ਦੀ ਵਰਤੋਂ ਨਾਲ ਚਮੜੀ ਮਾਇਸਚਰਾਈਜ਼ ਨਹੀਂ ਹੁੰਦੀ। ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਉਸ ਲਈ ਉਸੇ ਤਰ੍ਹਾਂ ਦੇ ਸੁੰਦਰਤਾ ਉਤਪਾਦ ਹੋਣੇ ਚਾਹੀਦੇ ਹਨ। ਉਸੇ ਤਰ੍ਹਾਂ ਸਿਰਫ਼ ਮਾਇਸਚਰਾਈਜ਼ਰ ਦੇ ਰੂਪ ਵਿਚ ਤੇਲ ਦਾ ਇਸਤੇਮਾਲ ਭਾਵੇਂ ਚਮੜੀ ਦੀ ਨਮੀ ਨੂੰ ਬਚਾਈ ਰੱਖਦਾ ਹੈ, ਪਰ ਇਹ ਚਮੜੀ ਦੇ ਅੰਦਰੋਂ ਹਾਈਡ੍ਰੇਟ ਨਹੀਂ ਰੱਖ ਸਕਦਾ। ਇਹ ਚਮੜੀ ਨੂੰ ਅੰਦਰ ਗਹਿਰਾਈ ਤੱਕ ਜਾ ਕੇ ਪਾਣੀ ਦੀ ਮੌਜੂਦਗੀ ਨੂੰ ਨਹੀਂ ਬਣਾ ਸਕਦਾ। ਇਸ ਲਈ ਜੇਕਰ ਹਾਈਡ੍ਰੇਟਿਡ ਚਮੜੀ ਚਾਹੀਦੀ ਹੈ ਤਾਂ ਤੁਹਾਨੂੰ ਆਇਲ ਬੇਸਡ ਅਤੇ ਚਮੜੀ ਨੂੰ ਮਾਇਸਚਰਾਈਜ਼ ਕਰਨ ਵਾਲੇ ਦੋਵਾਂ ਤਰ੍ਹਾਂ ਦੇ ਉਤਪਾਦਾਂ ਦੀ ਜ਼ਰੂਰਤ ਹੁੰਦੀ ਹੈ।
-0-
...ਤਾਂ ਜੋ ਚਮੜੀ ਵਿਚ ਬਣੀ ਰਹੇ ਨਮੀ
ਅਜੀਤ ਡੈਸਕ
05-02-2026