16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗ਼ੁਲਾਮ ਨਾ ਬਣੋ ਫੇਸਬੁੱਕ ਦੇ

Ad Position 21
No active advertisement
ਅਜੀਤ ਡੈਸਕ 12-03-2026

ਫੇਸਬੁੱਕ ਅੱਜ ਦੇ ਯੁੱਗ ਦਾ ਸਭ ਤੋਂ ਜ਼ਿਆਦਾ ਪ੍ਰਚਲਿਤ ਸ਼ਬਦ ਹੈ। ਅੱਜ ਕਰੋੜਾਂ ਲੋਕ ਇਸ ਦੇ ਸ਼ੈਦਾਈ ਬਣ ਗਏ ਹਨ। ਤਨਹਾਈ ਦਾ ਸਮਾਂ ਕੱਟਣ ਦਾ ਇਹ ਇਕ ਸਾਧਨ ਬਣ ਗਿਆ ਹੈ। ਇਸ ਦੀ ਆਦਤ ਵੀ ਨਸ਼ੇ ਤੋਂ ਘੱਟ ਨਹੀਂ ਹੈ।
ਦਰਅਸਲ ਫੇਸਬੁੱਕ ਇਕ ਸਸਤੀ ਚਾਹ ਦੀ ਦੁਕਾਨ ਦੀ ਤਰ੍ਹਾਂ ਹੈ ਜਿਥੇ ਤੁਸੀਂ ਟਾਈਮ ਪਾਸ ਕਰਨ, ਦੇਖਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਕੁਮੈਂਟਕਸ ਪਾਸ ਕਰਨ ਨੂੰ ਆਜ਼ਾਦ ਰਹਿੰਦੇ ਹੋ।
ਕਈ ਵਾਰ ਫੇਸਬੁਕੀਆ ਸ਼ੌਕ ਕੁੜੀਆਂ ਦੀਆਂ ਰਾਤਾਂ ਦੀ ਨੀਂਦਾਂ ਉਦੋਂ ਉਡਾ ਦਿੰਦਾ ਹੈ ਜਦੋਂ ਫਰਜ਼ੀ ਅਕਾਊਂਟ ਤੋਂ ਕੋਈ ਉਨ੍ਹਾਂ ਨਾਲ ਗੱਲਾਂ ਕਰਨ ਲੱਗਦਾ ਹੈ। ਇਸ ਵਿਚ ਫਰਜ਼ੀ ਅਕਾਊਂਟ ਵਾਲੇ ਦੀ ਪਛਾਣ ਨਹੀਂ ਹੋ ਸਕਦੀ, ਇਸ ਲਈ ਕਈ ਮੁੰਡੇ ਇਸ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਆਪਣਾ ਮਨੋਰੰਜਨ ਕਰੇ ਹਨ। ਮੰਨ ਲਓ ਕਦੀ ਮੁੰਡੇ ਦਾ ਇਕਪਾਸੜ ਪਿਆਰ ਦਾ ਚੱਕਰ ਹੈ, ਕੁੜੀ ਨੂੰ ਲਿਫ਼ਟ ਨਹੀਂ ਦੇ ਰਹੀ ਹੈ ਤਾਂ ਬਦਲੇ ਦੀ ਭਾਵਨਾ ਨਾਲ ਉਹ ਉਸ ਨੂੰ ਤੰਗ ਕਰ ਸਕਦਾ ਹੈ। ਫੇਸਬੁੱਕ 'ਤੇ 7 ਕਰੋੜ ਤੋਂ ਜ਼ਿਆਦਾ ਫਰਜ਼ੀ ਅਕਾਊਂਟਸ ਚੱਲ ਰਹੇ ਹਨ ਜਿਨ੍ਹਾਂ ਦਾ ਅਕਸਰ ਗ਼ਲਤ ਵਰਤੋਂ ਹੁੰਦੀ ਹੈ। ਜਿਥੇ ਸਿਰਫ਼ ਕਈ ਮੁੰਡੇ ਹੀ ਅਪਰਾਧੀ ਨਹੀਂ ਹੁੰਦੇ ਸਗੋਂ ਕਈ ਕੁੜੀਆਂ ਵੀ ਹੱਦਾਂ ਪਾਰ ਕਰ ਜਾਂਦੀਆਂ ਹਨ।
ਹੁਣ ਇਸ ਤਰ੍ਹਾਂ ਫਜ਼ੂਲ ਸਮਾਂ ਬਰਬਾਦ ਕਰਨ ਵਾਲੇ ਤੋਂ ਤੁਸੀਂ ਜ਼ਿੰਦਗੀ ਵਿਚ ਆਪਣੇ-ਆਪਣੇ ਘਰ ਪਰਿਵਾਰ ਲਈ ਕੀ ਅਰਥਪੂਰਨ ਕੰਮ ਕਰਨ ਦੀ ਉਮੀਦ ਕਰ ਸਕਦੇ ਹੋ। ਉਹ ਪਲਾਇਨਵਾਦੀ ਬਣ ਕੇ ਆਪਣੀਆਂ ਜ਼ਿੰਮੇਵਾਰੀਆਂ, ਫ਼ਰਜ਼ਾਂ ਤੋਂ ਬਚਣਾ ਚਾਹੁੰਦੇ ਹਨ।
ਦਿਮਾਗ਼ ਨੂੰ ਫ੍ਰੀ ਛੱਡ ਕੇ ਬੇਵਕੂਫ਼ੀਆਂ ਕਰਕੇ ਆਪਣਾ ਮਨੋਰੰਜਨ ਕਰਨਾ ਜ਼ੈੱਨ-ਵਾਈ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ, ਇਹ ਅਸਲ ਵਿਚ ਚਿੰਦਾ ਦਾ ਵਿਸ਼ਾ ਹੈ। ਜੋ ਗੱਲਾਂ ਉਹ ਆਹਮਣੇ-ਸਾਹਮਣੇ ਕਹਿਣ ਵਿਚ ਝਿਜਕਦੇ ਹਨ, ਉਹ ਫੇਸਬੁੱਕ 'ਤੇ ਬੇਝਿਜਕ ਕਹਿ ਸਕਣ ਲਈ ਪੂਰੀ ਤਰ੍ਹਾਂ ਆਜ਼ਾਦ ਹੁੰਦੇ ਹਨ। ਉਸੇ ਦਾ ਫ਼ਾਇਦਾ ਚੁੱਕ ਕੇ ਉਹ ਫਜ਼ੂਲ ਦੀਆਂ ਹਰਕਤਾਂ ਕਰਦੇ ਹਨ। ਫੇਸਬੁਕੀਆ ਬਕਵਾਸ ਦਾ ਸਿਲਸਿਲਾ ਹੁਣ ਸੌਖਿਆਂ ਨਾਲ ਰੁਕਣ ਵਾਲਾ ਨਹੀਂ ਲਗਦਾ। ਕਮਜ਼ੋਰ ਰਿਸ਼ਤੇ, ਇਕੱਲਾਪਨ ਇਸ ਦੇ ਮੁੱਖ ਕਾਰਨ ਹਨ, ਜਿਸ ਪ੍ਰਤੀ ਸਾਨੂੰ ਜਾਗਰੂਕਤਾ ਲਿਆਉਣੀ ਪਵੇਗੀ।

Ad Position 22
No active advertisement
ਪਿਛਲੀ ਖ਼ਬਰ ਨਿੱਕੀ ਉਮਰੇ ਹੀ ਆਤਮ-ਨਿਰਭਰ ਬਣਨ ਦੀ ਬੱਚਿਆਂ ਨੂੰ ਪਾਈਏ ਆਦਤ ਅਗਲੀ ਖ਼ਬਰ ਦੇਸ਼ ਦੀ ਪ੍ਰਭੂਸੱਤਾ ਨੂੰ ਪ੍ਰਭਾਵਿਤ ਕਰਦਾ ਹੈ ਅਮਰੀਕੀ ਵਪਾਰ ਸਮਝੌਤਾ
Ad Position 24