16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨਿੱਕੀ ਉਮਰੇ ਹੀ ਆਤਮ-ਨਿਰਭਰ ਬਣਨ ਦੀ ਬੱਚਿਆਂ ਨੂੰ ਪਾਈਏ ਆਦਤ

Ad Position 21
No active advertisement
ਅਜੀਤ ਡੈਸਕ 12-03-2026

ਕੰਮ ਕਾਜੀ ਦਿਨਾਂ 'ਚ ਜਾਂ ਸਕੂਲ ਲੱਗਣ ਵਾਲੇ ਦਿਨਾਂ 'ਚ ਦਿਨ ਚੜ੍ਹਦਿਆਂ ਹੀ ਬੱਚਿਆਂ ਅਤੇ ਮਾਪਿਆਂ ਦੀ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ। ਮਾਪੇ ਬੱਚਿਆਂ ਤੋਂ ਕਾਹਲੇ ਹੁੰਦੇ ਹਨ ਅਤੇ ਬੱਚੇ ਦੂਜਿਆਂ ਜੀਆਂ ਤੋਂ ਕਾਹਲੀ ਵਿਚ ਹੁੰਦੇ ਹਨ। ਬੱਚਿਆਂ ਨੂੰ ਆਮ ਤੌਰ 'ਤੇ ਲੇਟ ਉਠ ਕੇ ਜਲਦੀ ਜਲਦੀ ਤਿਆਰ ਹੋਣ ਦੀ ਬੇਚੈਨੀ ਰਹਿੰਦੀ ਹੈ। ਬਹੁਤੀ ਵਾਰ ਤਾਂ ਮਾਪਿਆਂ ਨੂੰ ਬੱਚਿਆਂ ਨੂੰ ਤਿਆਰ ਕਰਨ ਲਈ ਅਨੇਕਾਂ ਉਪਰਾਲੇ ਕਰਨੇ ਪੈਂਦੇ ਹਨ। ਪਰ ਅਜਿਹਾ ਕਰਨ ਦੀ ਬਜਾਏ ਜੇਕਰ ਅਸੀਂ ਬੱਚਿਆਂ ਨੂੰ ਆਪਣੇ-ਆਪ ਤਿਆਰ ਹੋਣ ਦੀ ਆਦਤ ਪਾਈਏ ਅਤੇ ਆਪਣੇ ਕੰਮ ਆਪ ਕਰਨ ਦਾ ਮੌਕਾ ਦਈਏ ਤਾਂ ਇਸ ਨਾਲ ਅਨੇਕਾ ਤਰ੍ਹਾਂ ਦੇ ਫ਼ਾਇਦੇ ਹੋ ਸਕਦੇ ਹਨ।
ਮਾਪਿਆਂ ਦਾ ਕੀਮਤੀ ਸਮਾਂ ਬਚਦਾ ਹੈ। ਸਵੇਰੇ ਸਵੇਰੇ ਹਰ ਆਦਮੀ ਕੋਲ ਸਮਾਂ ਘੱਟ ਹੀ ਹੁੰਦਾ ਹੈ ਭਾਵ ਕਿ ਹਰੇਕ ਨੂੰ ਆਪਣੇ ਕੰਮ 'ਤੇ ਜਾਣ ਦੀ ਕਾਹਲੀ ਹੁੰਦੀ ਹੈ। ਖ਼ਾਸ ਕਰਕੇ ਨੌਕਰੀ ਪੇਸ਼ੇ ਵਾਲਿਆਂ ਨੇ ਤਾਂ ਤਿਆਰ ਹੋ ਕੇ ਅਤੇ ਸਫ਼ਰ ਤੈਅ ਕਰਕੇ ਕੰਮ 'ਤੇ ਜਾਣਾ ਹੁੰਦਾ ਹੈ। ਇਸੇ ਤਰ੍ਹਾਂ ਖੇਤੀ ਅਤੇ ਵਪਾਰ ਵਿਚ ਲੱਗਿਆਂ ਨੂੰ ਵੀ ਕੰਮਾਂ ਵਾਲੀ ਥਾਂ ਟਿਕਾਣੇ ਪਹੁੰਚਣ ਦੀ ਕਾਹਲ ਹੁੰਦੀ ਹੈ। ਇਸ ਲਈ ਜੇਕਰ ਬੱਚੇ ਆਪ ਤਿਆਰ ਹੋ ਜਾਣ ਤਾਂ ਇਸ ਨਾਲ ਮਾਪਿਆਂ ਦਾ ਕੀਮਤੀ ਸਮਾਂ ਬੱਚ ਜਾਂਦਾ ਹੈ। ਨਾਲ ਦੀ ਨਾਲ ਮਾਪੇ ਬੱਚਿਆਂ ਦੇ ਨਿੱਕੇ ਨਿੱਕੇ ਕੰਮਾਂ ਦੀ ਚਿੰਤਾ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਆਪਣੇ ਆਪ-ਆਪਣੇ ਕੰਮਾਂ ਨੂੰ ਪੂਰਾ ਕਰ ਲਏਗਾ।
ਬੱਚਿਆਂ 'ਚ ਆਤਮਨਿਰਭਰਤਾ ਦਾ ਗੁਣ ਵਿਕਸਤ ਹੁੰਦਾ ਹੈ। ਜ਼ਿੰਦਗੀ ਵਿਚ ਆਤਮ-ਨਿਰਭਰਤਾ ਦੀ ਬੇਹੱਦ ਅਹਿਮੀਅਤ ਰੱਖਦੀ ਹੈ। ਆਤਮ-ਨਿਰਭਰ ਆਦਮੀ ਨੂੰ ਛੋਟੇ ਛੋਟੇ ਕੰਮਾਂ ਲਈ ਦੂਜਿਆਂ ਤੋਂ ਆਸਰਾ ਨਹੀਂ ਲੱਭਣਾ ਪੈਂਦਾ। ਇਸ ਲਈ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਆਪਣੇ ਕੰਮ ਆਪ ਕਰਨ ਦੀ ਆਦਤ ਪਾ ਦਿੱਤੀ ਜਾਏ ਤਾਂ ਬੱਚੇ ਆਤਮ-ਨਿਰਭਰ ਰਹਿਣਾ ਸਿੱਖ ਜਾਂਦੇ ਹਨ ਅਤੇ ਇਹ ਗੁਣ ਉਨ੍ਹਾਂ ਦੇ ਪੂਰੀ ਉਮਰ ਲਈ ਕੰਮ ਆਉਂਦਾ ਹੈ।
ਬੱਚਿਆਂ 'ਚ ਲੀਡਰਸ਼ਿਪ ਦੇ ਗੁਣ ਪੈਦਾ ਹੁੰਦੇ ਹਨ। ਛੋਟੀ ਉਮਰ ਤੋਂ ਹੀ ਆਪਣੇ ਕੰਮ ਆਪ ਕਰਨ ਨਾਲ ਬੱਚਿਆਂ ਵਿਚ ਲੀਡਰਸ਼ਿਪ ਦਾ ਗੁਣ ਪੈਦਾ ਹੁੰਦਾ ਹੈ। ਬੱਚੇ ਛੋਟੇ ਛੋਟੇ ਕੰਮ ਕਰਦਿਆਂ ਕਰਦਿਆਂ ਵੱਡੀਆਂ ਜ਼ਿੰਮੇਵਾਰੀਆਂ ਵਾਲੇ ਕੰਮ ਵੀ ਆਪ ਕਰਨ ਦੀ ਜਾਚ ਸਿੱਖ ਜਾਂਦੇ ਹਨ। ਪੈਦਾ ਹੋਇਆ ਇਹ ਲੀਡਰਸ਼ਿਪ ਦਾ ਇਹ ਗੁਣ ਬੱਚਿਆਂ ਨੂੰ ਸਾਰੀ ਉਮਰ ਲਈ ਆਪਣੇ ਖੇਤਰ ਵਿਚ ਵੱਡੀਆਂ ਵੱਡੀਆਂ ਮੱਲਾਂ ਮਾਰਨ ਲਈ ਬੇਹੱਦ ਫ਼ਾਇਦੇਮੰਦ ਰਹਿੰਦਾ ਹੈ। ਉਨ੍ਹਾਂ ਨੂੰ ਫੈਸਲੇ ਲੈਣ ਲੱਗਿਆਂ ਕਿਸੇ ਕਿਸਮ ਦੀ ਕੋਈ ਝਿਜਕ ਨਹੀਂ ਰਹਿੰਦੀ।
ਬੱਚਿਆਂ ਦੀ ਮਿਹਨਤ ਕਰਨ ਦੀ ਆਦਤ ਬਣਦੀ ਹੈ। ਅਜੋਕੇ ਸਮੇਂ ਵਿਚ ਮੋਬਾਈਲ ਕੋਲ ਬੈਠੇ ਰਹਿਣ ਕਰਕੇ ਬੱਚੇ ਆਲਸੀ ਬਣ ਚੁੱਕੇ ਹਨ। ਜੇਕਰ ਬੱਚਿਆਂ ਨੂੰ ਸਵੇਰੇ ਆਪ ਤਿਆਰ ਹੋਣ ਦਈਏ ਜਾਂ ਆਪਣੇ ਕੰਮ ਆਪ ਕਰਨ ਦਈਏ ਤਾਂ ਉਨ੍ਹਾਂ ਵਿਚ ਮਿਹਨਤ ਕਰਨ ਦੀ ਆਦਤ ਪੈਂਦੀ ਹੈ। ਜੋ ਕਿ ਬਹੁਤ ਜ਼ਰੂਰੀ ਵੀ ਹੈ। ਅੱਜ ਕੱਲ੍ਹ ਜ਼ਿਆਦਾਤਰ ਮਾਪੇ ਬੱਚਿਆਂ ਦੀ ਮੋਬਾਈਲ ਨਾਲ ਚਿੰਬੜੇ ਰਹਿਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ। ਬੱਚਿਆਂ ਨੂੰ ਕੰਮ ਕਰਨ ਦੀ ਆਦਤ ਪਾਉਣ ਨਾਲ ਉਨ੍ਹਾਂ ਦਾ ਮੋਬਾਈਲ ਤੋਂ ਵੀ ਛੁਟਕਾਰਾ ਹੁੰਦਾ ਹੈ ਅਤੇ ਉਨ੍ਹਾਂ ਦਾ ਪੜ੍ਹਾਈ ਵੱਲ ਵੀ ਧਿਆਨ ਲੱਗਣ ਲੱਗ ਜਾਂਦਾ ਹੈ।

-ਸੇਵਾ ਮੁਕਤ ਲੈਕਚਰਾਰ,
ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

Ad Position 22
No active advertisement
ਪਿਛਲੀ ਖ਼ਬਰ ਜ਼ਰਾ ਸੋਚੋ, ਲਿਫ਼ਟ ਲੈਣ ਤੋਂ ਪਹਿਲਾਂ ਅਗਲੀ ਖ਼ਬਰ ਗ਼ੁਲਾਮ ਨਾ ਬਣੋ ਫੇਸਬੁੱਕ ਦੇ
Ad Position 24