16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਖਾਣਾ ਬਣਾਓ ਸਿਹਤਮੰਦ

Ad Position 21
No active advertisement
ਅਜੀਤ ਡੈਸਕ 12-03-2026

ਇਕ ਤਰ੍ਹਾਂ ਦੀ ਸਬਜ਼ੀ ਬਣਾਉਣ ਦੀ ਥਾਂ 'ਤੇ ਮਿਕਸ ਸਬਜ਼ੀ ਬਣਾਓ ਅਤੇ ਦਾਲਾਂ ਨੂੰ ਵੀ ਮਿਲਾ ਕੇ ਬਣਾਓ।
ਪਨੀਰ ਦੀ ਥਾਂ ਸੋਇਆਬੀਨ ਦੀਆਂ ਵੜੀਆਂ ਤੇ ਚੂਰੇ ਦੀ ਵਰਤੋਂ ਜ਼ਿਆਦਾ ਕਰੋ। ਸਬਜ਼ੀਆਂ ਵਿਚ ਸੋਇਆਬੀਨ ਦਾ ਚੂਰਾ ਵੀ ਮਿਲਾ ਕੇ ਪਕਾਇਆ ਜਾ ਸਕਦਾ ਹੈ ਜੋ ਪੌਸ਼ਟਿਕਤਾ ਵਧਾ ਦੇਵੇਗਾ। ਸਬਜ਼ੀਆਂ ਵਿਚ ਮੱਕੀ ਦੇ ਦਾਣੇ ਪਾ ਕੇ ਸਬਜ਼ੀ ਨੂੰ ਸਵਾਦੀ ਅਤੇ ਪੌਸ਼ਟਿਕ ਬਣਾਇਆ ਜਾ ਸਕਦਾ ਹੈ।
ਗ੍ਰੇਵੀ ਵਾਲੀ ਸਬਜ਼ੀ ਜ਼ਿਆਦਾ ਬਣਾਓ ਤਾਂ ਕਿ ਤੇਲ ਦੀ ਵਰਤੋਂ ਘੱਟ ਹੋਵੇ, ਜਿਸ ਨੂੰ ਅਸੀਂ ਮੋਟੇ ਅਨਾਜ ਦੀ ਰੋਟੀ ਦੇ ਨਾਲ ਸੌਖਿਆਂ ਨਾਲ ਖਾ ਸਕੀਏ। ਜੇਕਰ ਤੁਸੀਂ ਸ਼ੌਕੀਨ ਹੋ ਵਾਰ-ਵਾਰ ਚਾਹ ਕੌਫ਼ੀ ਪੀਣ ਦੇ ਤਾਂ ਗ੍ਰੀਨ ਟੀ ਬਿਨਾਂ ਦੁੱਧ ਅਤੇ ਬਹੁਤ ਘੱਟ ਚੀਨੀ ਵਾਲੀ ਪੀਓ। ਚਾਹੋ ਤਾਂ ਨਿੰਬੂ ਦਾ ਰਸ ਮਿਲਾ ਸਕਦੇ ਹੋ। ਸਵਾਦ ਵੀ ਵਧਏਗਾ ਅਤੇ ਗਰੀਨ ਟੀ ਨੁਕਸਾਨ ਵੀ ਨਹੀਂ ਪਹੁੰਚਾਏਗੀ। ਚਾਹੋ ਤਾਂ ਖਾਣਾ ਖਾਣ ਦੇ ਇਕ ਘੰਟੇ ਬਾਅਦ ਚੰਗਾ ਗਰਮ ਪਾਣੀ ਸਿਪ-ਸਿਪ ਕਰਕੇ ਪੀ ਸਕਦੇ ਹੋ ਚਾਹ ਦਾ ਬਦਲ ਲਈ ਇਹ ਚੰਗਾ ਅਤੇ ਸਿਹਤਮੰਦ ਹੈ।
ਮੇਥੀ, ਗੋਭੀ, ਮਟਰ, ਪਾਲਕ, ਗਾਜਰ, ਮੂਲੀ ਦੇ ਪਰੌਂਠੇ ਖਾਓ। ਇਨ੍ਹਾਂ ਨੂੰ ਤੁਸੀਂ ਆਟੇ ਵਿਚ ਗੁੰਨ੍ਹ ਕੇ ਹਲਕੇ ਤੇਲ ਵਿਚ ਬਣਾ ਸਕਦੇ ਹੋ। ਚਾਹੋ ਤਾਂ ਆਟੇ ਵਿਚ ਥੋੜ੍ਹਾ ਵੇਸਣ, ਅਜਵਾਇਣ, ਨਮਕ, ਮਿਰਚ ਪਾ ਕੇ ਟੋਂਡ ਦੁੱਧ ਨਾਲ ਜਾਂ ਟੋਂਡ ਦੁੱਧ ਨਾਲ ਆਟਾ ਗੁੰਨ੍ਹ ਕੇ ਪਰੌਂਠਾ ਪਕਾ ਸਕਦੇ ਹੋ ਜੋ ਨਰਮ ਅਤੇ ਸਵਾਦੀ ਵੀ ਹੋਵੇਗਾ ਅਤੇ ਪੌਸ਼ਟਿਕ ਵੀ।
ਗੋਭੀ-ਪਾਲਕ, ਮੇਥੀ ਦੇ ਪਕੌੜੇ ਖਾਣ ਦਾ ਮਨ ਹੋਵੇ ਤਾਂ ਉਨ੍ਹਾਂ ਨੂੰ ਖਾ ਲਓ ਕੈਲੋਰੀ ਤੇਲ ਵਿਚ ਤਲੋ ਅਤੇ ਖਾਣੇ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਨੂੰ ਨੈਪਕਿਨ ਵਿਚ ਰੱਕੋ ਤਾਂ ਕਿ ਜ਼ਿਆਦਾ ਤੇਲ ਨਿਕਲ ਜਾਵੇ। ਉਸ ਤੋਂ ਬਾਅਦ ਖਾਓ। ਸੌਸ ਦੀ ਥਾਂ 'ਤੇ ਹਰੀ ਧਨੀਏ ਦੀ ਚਟਨੀ ਦੇ ਨਾਲ ਖਾਓ।
ਕਬਾਬ ਜਾਂ ਕੋਫ਼ਤਿਆਂ ਨੂੰ ਤਲਣ ਦੀ ਬਜਾਏ, ਉਨ੍ਹਾਂ ਨੂੰ ਭਾਫ਼ ਨਾਲ ਬਣਾਓ।

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੀਆਂ ਰਜਿਸਟਰੀਆਂ ਮੁੜ ਸ਼ੁਰੂ ਕਰਨ ਲਈ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੈਨੀਕਿਓਰ ਅਤੇ ਪੈਡੀਕਿਓਰ ਦੇ ਫ਼ਾਇਦੇ
Ad Position 24