ਬਿਹਤਰ ਖੂਨ ਸੰਚਾਰ : ਜਦੋਂ ਤੁਸੀਂ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਂਦੇ ਹੋ ਤਾਂ ਇਸ ਦਾ ਇਕ ਫਾਇਦਾ ਇਹ ਹੁੰਦਾ ਹੈ ਕਿ ਇਸ ਪ੍ਰਕਿਰਿਆ ਨਾਲ ਤੁਹਾਡੇ ਸਰੀਰ ਵਿਚ ਬਿਹਤਰ ਖੂਨ ਸੰਚਾਰ ਹੁੰਦਾ ਹੈ, ਜਿਸ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। ਬਲੱਡ ਸਰਕੂਲੇਸ਼ਨ ਵਧਣ ਨਾਲ ਸਰੀਰ ਵਿਚ ਗਰਮੀ ਵਧਦੀ ਹੈ ਜੋ ਕਿ ਸਰਦੀਆਂ ਦੇ ਮੌਸਮ ਵਿਚ ਇਕ ਬਿਹਤਰ ਅਹਿਸਾਸ ਦਿਵਾਉਂਦੀ ਹੈ। ਬਲੱਡ ਸਰਕੂਲੇਸ਼ਨ ਵਧਣ ਨਾਲ ਹੱਥਾਂ ਅਤੇ ਪੈਰਾਂ ਦੀ ਸੋਜ਼ ਅਤੇ ਦਰਦ ਘੱਟ ਹੁੰਦਾ ਹੈ, ਜਿਸ ਨਾਲ ਜੋੜਾਂ ਦੇ ਰੋਗੀਆਂ ਨੂੰ ਰਾਹਤ ਦਾ ਅਹਿਸਾਸ ਹੁੰਦਾ ਹੈ। ਖੂਨ ਸੰਚਾਰ ਵਧਣ ਨਾਲ ਤੁਹਾਡੀ ਚਮੜੀ ਸਖ਼ਤ ਹੁੰਦੀ ਹੈ ਜਿਸ ਨਾਲ ਚਿਹਰੇ ਅਤੇ ਹੱਥਾਂ ਪੈਰਾਂ ਦੀਆਂ ਝੁਰੜੀਆਂ ਘੱਟ ਦਿਸਦੀਆਂ ਹਨ ਅਤੇ ਤੁਸੀਂ ਜਵਾਨ ਦਿਸਦੇ ਹੋ। ਸਰੀਰ ਵਿਚ ਬਿਹਤਰ ਖੂਨ ਸੰਚਾਰ ਤੁਹਾਡੇ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਹੁੰਦਾ ਹੈ। ਤੁਹਾਡਾ ਦਿਲ ਜਿਵੇਂ ਹੀ ਖੂਨ ਨੂੰ ਸਰੂਰ ਵਿਚ ਧੱਕਦਾ ਹੈ, ਉਸ ਪ੍ਰਕਿਰਿਆ ਵਿਚ ਤੁਹਾਡੇ ਸਰੀਰ ਵਿਚ ਸਿਹਤਵਰਧਕ, ਪੌਸ਼ਕ ਤੱਤ ਅਤੇ ਆਕਸੀਜਨ ਦਾਖਲ ਹੁੰਦੀ ਹੈ ਅਤੇ ਇਹ ਸਰੀਰ ਤੋਂ ਗੰਦੇ ਪਦਾਰਥਾਂ ਨੂੰ ਬਾਹਰ ਧੱਕ ਦਿੰਦਾ ਹੈ।
ਸੰਕ੍ਰਮਣ ਨੂੰ ਰੋਕਦੇ ਹਨ : ਤੁਹਾਡੇ ਹੱਥ ਪੈਰ ਦਿਨ ਵਿਚ ਵਾਰ-ਵਾਰ ਜ਼ਮੀਨੀ ਸਤ੍ਹਾ ਦੇ ਸੰਪਰਕ ਵਿਚ ਆਉਣ ਨਾਲ ਗੰਦਗੀ, ਧੂੜ, ਮਿੱਟੀ ਆਦਿ ਨਾਲ ਖਰਾਬ ਹੋ ਜਾਂਦੇ ਹਨ, ਜਿਸ ਦੀ ਵਜ੍ਹਾ ਨਾਲ ਤੁਹਾਡੇ ਨਹੁੰ ਗੰਦੇ ਹੋ ਜਾਂਦੇ ਹਨ ਅਤੇ ਤੁਹਾਡੀ ਚਮੜੀ ਅਕਸਰ ਖਰਾਬ ਹੋ ਜਾਂਦੀ ਹੈ। ਲਗਾਤਾਰ ਮੈਨੀਕਿਓਰ ਅਤੇ ਪੈਡੀਕਿਓਰ ਨਹੁੰਆਂ ਨੂੰ ਸਾਫ਼ ਰੱਖਣ ਵਿਚ ਮਦਦ ਕਰਦੇ ਹਨ, ਜਿਸ ਨਾਲ ਨਹੁੰਆਂ ਵਿਚ ਫੰਗਸ ਅਤੇ ਜੀਵਾਣੂ ਸੰਕ੍ਰਮਣ ਨੂੰ ਰੋਕਣ ਵਿਚ ਮਦਦ ਮਿਲਦੀ ਹੈ।
ਪੈਰਾਂ ਦੇ ਨਹੁੰਆਂ ਨੂੰ ਸਾਫ਼ ਰੱਖਣ, ਛੋਟਾ ਰੱਖਣ ਅਤੇ ਲਗਾਤਾਰ ਰੂਪ ਨਾਲ ਕੱਟਣ ਨਾਲ ਤੁਹਾਡੇ ਨਹੁੰ ਅੰਦਰ ਵਾਲੇ ਪਾਸੇ ਵਧਦੇ ਹਨ, ਜਿਸ ਨਾਲ ਹਰ ਤਰ੍ਹਾਂ ਦੇ ਸੰਕ੍ਰਮਣ ਨੂੰ ਰੋਕਣ ਵਿਚ ਮਦਦ ਮਿਲਦੀ ਹੈ ਅਤੇ ਹੱਥਾਂ ਨੂੰ ਵੀ ਇਹੀ ਫ਼ਾਇਦਾ ਮਿਲਦਾ ਹੈ।
ਤਣਾਅ ਨੂੰ ਰੋਕਦੇ ਹਨ : ਮੈਨੀਕਿਓਰ ਅਤੇ ਪੈਡੀਕਿਓਰ ਵਿਚ ਮਸਾਜ ਦੌਰਾਨ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਹਨ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਮਸਾਜ ਦੇ ਦਬਾਅ ਅਤੇ ਸਰਗਰਮੀ ਨਾਲ ਤਣਾਅ ਰਿਲੀਜ਼ ਹੋ ਜਾਂਦਾ ਹੈ ਅਤੇ ਇਸ ਨਾਲ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਮੋਟ ਕਰਨ ਵਿਚ ਮਦਦ ਮਿਲਦੀ ਹੈ। ਮਸਾਜ ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਨਾੜੀਆਂ ਨੂੰ ਸ਼ਾਂਤ ਕਰਦੀ ਹੈ, ਜਿਸ ਨਾਲ ਤਣਾਅ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਹੱਥਾਂ ਅਤੇ ਪੈਰਾਂ ਨੂੰ ਗਰਮ ਪਾਣੀ ਵਿਚ ਡੁਬਾਉਣ ਨਾਲ ਥਕਾਵਟ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਸਰੀਰਕ ਸਿਹਤ ਨੂੰ ਵਧਾਵਾ ਦੇਣ ਵਿਚ ਮਦਦ ਮਿਲਦੀ ਹੈ। ਇਹ ਹੱਥਾਂ ਅਤੇ ਪੈਰਾਂ ਦੀ ਸਖ਼ਤ ਮਾਸਪੇਸ਼ੀਆਂ ਨੂੰ ਸ਼ਾਂਤ ਕਰਕੇ ਇਨ੍ਹਾਂ ਦਾ ਦਰਦ ਘੱਟ ਕਰਦਾ ਹੈ ਅਤੇ ਇਨ੍ਹਾਂ ਨੂੰ ਲਚੀਲਾ ਬਣਾਉਂਦਾ ਹੈ।
ਨਮੀ ਬਣਾਏ ਰੱਖਦਾ ਹੈ : ਚਮੜੀ ਦੀ ਨਮੀ ਬਣਾਈ ਰੱਖਣਾ ਕਾਫ਼ੀ ਚੁਣੌਤੀਪੂਰਨ ਕੰਮ ਹੁੰਦਾ ਹੈ। ਇਕ ਚੰਗੇ ਮੈਨੀਕਿਓਰ ਅਤੇ ਪੈਡੀਕਿਓਰ ਵਿਚ ਹਾਈਡ੍ਰੇਸ਼ਨ ਪ੍ਰਕਿਰਿਆ ਅਪਣਾਈ ਜਾਂਦੀ ਹੈ, ਜਿਸ ਨਾਲ ਤਾਹੁਡੇ ਸਰੀਰ ਦੀ ਚਮੜੀ ਦੀ ਕੁਦਰਤੀ ਨਮੀ ਅਤੇ ਲਚੀਲੇਪਨ ਨੂੰ ਸੁਧਾਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਚਮੜੀ ਨੂੰ ਫਟਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਦਾਗ਼, ਧੱਬਿਆਂ ਆਦਿ ਤੋਂ ਮੁਕਤੀ ਮਿਲ ਜਾਂਦੀ ਹੈ। ਤੇਲ ਅਤੇ ਕ੍ਰੀਮ ਦੀ ਮਾਲਿਸ਼ ਨਾਲ ਚਮੜੀ ਦੀ ਨਮੀ ਬਰਕਰਾਰ ਰਹਿੰਦੀ ਹੈ।
ਨਹੁੰਆਂ ਅਤੇ ਚਮੜੀ ਦੀ ਸਿਹਤ ਸੁਧਾਰਦਾ ਹੈ : ਮੈਨੀਕਿਓਰ ਅਤੇ ਪੈਡੀਕਿਓਰ ਨਹੁੰਆਂ ਨੂੰ ਡੂੰਘਾਈ ਤੋਂ ਸਾਫ਼ ਕਰਦਾ ਹੈ। ਇਸ ਤਕਨੀਕ ਨਾਲ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਚਮੜੀ ਨੂੰ ਬਿਮਾਰ ਕਰਨ ਵਾਲੇ ਹਾਨੀਕਾਰਕ ਕੀਟਾਮੂ ਖ਼ਤਮ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਨਹੁੰਆਂ ਦੀ ਸਿਹਤ 'ਤੇ ਸਾਕਾਰਾਤਮਿਕ ਪ੍ਰਭਾਵ ਪੈਂਦਾ ਹੈ।
ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਵਿਚ ਹੋਣ ਵਾਲੇ ਦਰਦ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਹੁੰਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਡੰਗ ਨਾਲ ਵਧਣ ਦਾ ਰਸਤਾ ਸਾਫ਼ ਹੋ ਜਾਂਦਾ ਹੈ। ਲਗਾਤਾਰ ਮੈਨੀਕਿਓਰ ਅਤੇ ਪੈਡੀਕਿਓਰ ਨਾਲ ਚਮੜੀ ਦੀ ਨਵੀਆਂ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ। ਇਸ ਨਾਲ ਸਹੀ ਐਕਸਫੋਲੀਏਸ਼ਨ ਯਕੀਨੀ ਹੁੰਦਾ ਹੈ, ਜਿਸ ਨਾਲ ਸਾਡੇ ਹੱਥਾਂ ਅਤੇ ਪੈਰਾਂ ਦੀ ਚਮੜੀ ਦੀ ਮ੍ਰਿਤਕ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ ਜੋ ਕਿ ਨਹੁੰਆਂ ਦੀ ਸਿਹਤ ਲਈ ਕਾਫ਼ੀ ਅਹਿਮ ਹੁੰਦੀ ਹੈ।
ਮੈਨੀਕਿਓਰ ਅਤੇ ਪੈਡੀਕਿਓਰ ਦੇ ਫ਼ਾਇਦੇ
ਅਜੀਤ ਡੈਸਕ
12-03-2026