16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜਾਣੋ ਪੌਸ਼ਟਿਕ ਭੋਜਨ ਬਣਾਉਣ ਦੀ ਕਲਾ

Ad Position 21
No active advertisement
ਅਜੀਤ ਡੈਸਕ 07-05-2026

ਜੇਕਰ ਤੁਸੀਂ ਚੌਲ ਪਕਾਉਣ ਜਾ ਰਹੇ ਹੋ ਤਾਂ ਉਨ੍ਹਾਂ ਨੂੰ ਘੱਟ ਤੋਂ ਘੱਟ ਧੋਣਾ ਚਾਹੀਦਾ। ਵਾਰ-ਵਾਰ ਧੋਣ ਨਾਲ ਪੋਸ਼ਕ ਤੱਤ ਵੀ ਪਾਣੀ ਦੇ ਨਾਲ ਵਹਿ ਜਾਂਦੇ ਹਨ। ਚੌਲਾਂ ਵਿਚ ਓਨਾ ਹੀ ਪਾਣੀ ਪਾਓ ਜਿੰਨਾ ਉਨ੍ਹਾਂ ਨੂੰ ਪਕਉਣ ਲਈ ਜ਼ਰੂਰੀ ਹੈ। ਕਿਸੇ ਕਾਰਨ ਜੇ ਪਾਣੀ ਜ਼ਿਆਦਾ ਹੋ ਜਾਵੇ ਤਾਂ ਉਸ ਨੂੰ ਦਾਲ ਪਕਾਉਂਦੇ ਸਮੇਂ ਜਾਂ ਆਟਾ ਗੁੰਨ੍ਹਦੇ ਸਮੇਂ ਵਰਤੋਂ ਕਰ ਸਕਦੇ ਹੋ।
ਹਰੀਆਂ ਸਬਜ਼ੀਆਂ ਪਕਾਉਂਦੇ ਸਮੇਂ ਖੁਦ ਪਾਣੀ ਛੱਡ ਦਿੰਦੀਆਂ ਹਨ। ਉਨ੍ਹਾਂ ਵਿਚ ਵਾਧੂ ਪਾਣੀ ਨਾ ਪਾਓ। ਕੁਝ ਸਬਜ਼ੀਆਂ ਸਖ਼ਤ ਹੁੰਦੀਆਂ ਹਨ। ਉਨ੍ਹਾਂ ਨੂੰ ਪਕਾਉਣ ਵਿਚ ਵਾਧੂ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਵਿਚ ਪਾਣੀ ਓਨਾ ਹੀ ਪਾਓ ਜਿੰਨਾ ਜ਼ਰੂਰੀ ਹੋਵੇ। ਜੇਕਰ ਕਿਸੇ ਸਬਜ਼ੀ ਵਿਚ ਵਾਧੂ ਪਾਣੀ ਹੈ ਤਾਂ ਉਸ ਪਾਣੀ ਨੂੰ ਕੱਢ ਕੇ ਰੱਖ ਲਓ। ਦਾਲ ਬਣਾਉਂਦੇ ਸਮੇਂ ਜਾਂ ਸੂਪ ਬਣਾਉਂਦੇ ਸਮੇਂ ਉਸ ਦੀ ਵਰਤੋਂ ਕਰੋ।
ਪਹਿਲਾਂ ਤੋਂ ਸਬਜ਼ੀਆਂ ਨੂੰ ਕੱਟ ਕੇ ਨਾ ਰੱਖੋ, ਨਹੀਂ ਤਾਂ ਉਨ੍ਹਾਂ ਦੀ ਪੌਸ਼ਟਿਕਤਾ ਖ਼ਤਮ ਹੋ ਜਾਵੇਗੀ। ਸਬਜ਼ੀ ਉਦੋਂ ਕੱਟੋ ਜਦੋਂ ਤੁਸੀਂ ਉਸ ਨੂੰ ਪਕਾਉਣ ਜਾ ਰਹੇ ਹੋ। ਜੇਕਰ ਤੁਸੀਂ ਕੰਮਕਾਜੀ ਔਰਤ ਹੋ ਅਤੇ ਸਮੇਂ ਦੀ ਕਮੀ ਕਾਰਨ ਸਬਜ਼ੀ ਪਹਿਲਾਂ ਕੱਟ ਕੇ ਰੱਖਣਾ ਚਾਹੁੰਦੇ ਹੋ ਤਾਂ ਟੱਪਰਵੇਅਰ ਦੇ ਹਵਾਬੰਦ ਡੱਬਿਆਂ ਵਿਚ ਭਰ ਕੇ ਫਰਿੱਜ ਵਿਚ ਰੱਖੋ।
ਰਾਜਮਾਂਹ ਤੇ ਛੋਲੇ ਪਕਾਉਂਦੇ ਸਮੇਂ ਉਨ੍ਹਾਂ ਵਿਚ ਮਿੱਠੇ ਦੀ ਵਰਤੋਂ ਨਾ ਕਰੋ ਕਿਉਂਕਿ ਸੋਡੇ ਨਾਲ ਭੋਜਨ ਪਦਾਰਥਾਂ ਦੀ ਪੌਸ਼ਟਿਕਤਾ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਨੂੰ 7-8 ਘੰਟੇ ਪਹਿਲਾਂ ਭਿਉਂ ਕੇ ਰੱਖੋ ਅਤੇ ਪ੍ਰੈੱਸ਼ਰ ਕੁੱਕਰ ਵਿਚ ਉਬਾਲੋ।
ਪਕੌੜੇ ਆਦਿ ਬਣਾਉਂਦੇ ਸਮੇਂ ਵੀ ਲੋਕ ਸੋਡਾ ਪਾਉਂਦੇ ਹਨ ਤਾਂ ਕਿ ਪਕੌੜੇ ਖਸਤਾ ਬਣਨ। ਸਵਾਦ ਵਿਚ ਤਾਂ ਸ਼ਾਇਦ ਖਸਤਾ ਹੋਣਗੇ, ਪਰ ਸਿਹਤ ਦੇ ਪੱਖ ਤੋਂ ਠੀਕ ਨਹੀਂ ਹੈ। ਸੋਡੇ ਵਾਲਾ ਵੇਸਣ ਤੇਲ ਵੀ ਜ਼ਿਆਦਾ ਸੋਕਦਾ ਹੈ ਅਤੇ ਸਿਹਤ ਨੂੰ ਹਾਨੀ ਪਹੁੰਚਦੀ ਹੈ।
ਸਬਜ਼ੀਆਂ ਦੇ ਛਿਲਕੇ ਉਦੋਂ ਲਾਹੋ ਜਦੋਂ ਜ਼ਰੂਰੀ ਹੋਣ, ਨਹੀਂ ਤਾਂ ਜਿਨ੍ਹਾਂ ਸਬਜ਼ੀਆਂ ਦੇ ਛਿਲਕਿਆਂ ਦੇ ਨਾਲ ਬਣਾਇਆ ਜਾ ਸਕਦਾ ਹੈ, ਉਂਝ ਹੀ ਬਣਾਓ। ਛਿਲਕਿਆਂ ਵਿਚ ਵਿਟਾਮਿਨ ਸਭ ਤੋਂ ਜ਼ਿਆਦਾ ਹੁੰਦੇ ਹਨ। ਚੌੜੇ ਤਲੇ ਵਾਲੇ ਭਾਂਡੇ ਵਿਚ ਸੁੱਕੀ ਸਬਜ਼ੀ ਬਣਾਉਂਦੇ ਸਮੇਂ ਉਸ ਨੂੰ ਚੰਗੀ ਤਰ੍ਹਾਂ ਨਾਲ ਢਕ ਕੇ ਰੱਖੋ ਤਾਂ ਕਿ ਭਾਫ਼ ਆਪਣੇ ਨਾਲ ਪੋਸ਼ਕ ਤੱਤਾਂ ਨੂੰ ਉਡਾ ਨਾ ਦੇਵੇ ਅਤੇ ਸਬਜ਼ੀ ਵੀ ਛੇਤੀ ਪੱਕ ਜਾਵੇਗੀ। ਤਲੇ ਹੋਏ ਖਾਣ ਵਾਲੇ ਪਦਾਰਥਾਂ ਤੋਂ ਜੋ ਵਾਧੂ ਤੇਲ ਬਚ ਜਾਂਦਾ ਹੈ, ਉਸ ਨੂੰ ਬਾੱਦ ਵਿਚ ਵਰਤੋਂ ਵਿਚ ਨਾ ਲਿਆਓ। ਜੇਕਰ ਉਸ ਸਮੇਂ ਕੁਝ ਬਣਾ ਰਹੇ ਹੋ ਤਾਂ ਵਰਤੋਂ ਵਿਚ ਲਿਆ ਸਕਦੇ ਹੋ। ਤਲਿਆ ਹੋਇਆ ਪੁਰਾਣਾ ਬਚਿਆ ਤੇਲ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਵਾਰ-ਵਾਰ ਖਾਣ ਵਾਲੇ ਪਦਾਰਥਾਂ ਨੂੰ ਗਰਮ ਕਰਕੇ ਉਨ੍ਹਾਂ ਦੀ ਪੌਸ਼ਟਿਕਤਾ ਖ਼ਤਮ ਨਾ ਕਰੋ। ਜਿੰਨੀ ਜ਼ਰੂਰੀ ਹੋਵੇ, ਓਨਾ ਹੀ ਗਰਮ ਕਰੋ।

Ad Position 22
No active advertisement
ਪਿਛਲੀ ਖ਼ਬਰ 'ਸਨ ਟੇਨ' ਲਈ ਘਰੇਲੂ ਉਪਾਅ ਅਗਲੀ ਖ਼ਬਰ ਤਿੰਨ ਸੂਬਿਆਂ ਦੀਆਂ ਵਿਧਾਨ ਚੋਣਾਂ 'ਚ ਭਾਜਪਾ ਨੂੰ ਮਿਲੀ ਸਫ਼ਲਤਾ ਦੀ ਖ਼ੁਸ਼ੀ 'ਚ ਲੱਡੂ ਵੰਡੇ <br/>
Ad Position 24