16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

'ਸਨ ਟੇਨ' ਲਈ ਘਰੇਲੂ ਉਪਾਅ

Ad Position 21
No active advertisement
ਅਜੀਤ ਡੈਸਕ 07-05-2026

ਗਰਮੀਆਂ ਵਿਚ ਸਨ ਟੇਨ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਲੋਕ ਵੱਡੀਆਂ ਕੰਪਨੀਆਂ ਦੀਆਂ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਇਹ ਚੀਜ਼ਾਂ ਕਈ ਵਾਰ ਚਮੜੀ ਦੇ ਅਨੁਸਾਰ ਨਹੀਂ ਹੁੰਦੀਆਂ ਜਿਸ ਕਾਰਨ ਚਮੜੀ ਦੀਆਂ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਤਰ੍ਹਾਂ 'ਚ ਧੁੱਪ ਤੋਂ ਬਚਣ ਲਈ ਤੁਸੀਂ ਘਰੇਲੂ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ, ਜੋ ਤੁਹਾਡੀ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਈ ਰੱਖੇਗਾ।
ਪਪੀਤਾ ਫੇਸ ਪੈਕ : ਜੇਕਰ ਤੁਹਾਡਾ ਚਿਹਰਾ ਧੁੱਪ ਵਿਚ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਕਾਲਾ ਪੈ ਗਿਆ ਹੈ ਤਾਂ ਪਪੀਤੇ ਦਾ ਫੇਸ ਪੈਕ ਕਾਫ਼ੀ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਲਈ ਤੁਸੀਂ ਪੱਕਿਆ ਹੋਇਆ ਪਪੀਤਾ ਅਤੇ ਨਿੰਬੂ ਲੈ ਲਓ। ਪਪੀਤੇ ਦਾ ਛਿਲਕਾ ਲਾਹ ਕੇ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਮੈਸ਼ ਕਰ ਲਓ ਅਤੇ ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਲਓ। ਇਸ ਮਿਸ਼ਰਨ ਨੂੰ ਚਿਹਰੇ 'ਤੇ ਲਗਾ ਕੇ ਕੁਦਰਤੀ ਢੰਗ ਨਾਲ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨੂੰ ਤੁਸੀਂ ਰੋਜ਼ ਲਗਾਤਾਰ ਲਗਾ ਸਕਦੇ ਹੋ।
ਸਨ ਟੇਨ ਹਟਾਉਣ ਲਈ ਸ਼ਹਿਦ ਅਤੇ ਪਪੀਤੇ ਦਾ ਫੇਸ ਪੈਕ ਵੀ ਕਾਫ਼ੀ ਸਹਾਇਕ ਹੁੰਦਾ ਹੈ। ਤੁਸੀਂ ਥੋੜ੍ਹਾ ਜਿਹਾ ਪਪੀਤਾ ਮੈਸ਼ ਕਰਕੇ ਇਸ ਵਿਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਫੈਸ ਪੈਕ ਤਿਆਰ ਕਰ ਲਓ। ਇਸ ਮਿਸ਼ਰਨ ਨੂੰ ਆਪਣੇ ਚਿਹਰੇ 'ਤੇ ਲਗਾ ਕੇ ਸੁੱਕਣ ਦਿਓ ਅਤੇ ਬਾਅਦ ਵਿਚ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਇਹ ਪੈਕ ਸਨ ਟੇਨ ਨੂੰ ਹਟਾਉਣ ਦੇ ਨਾਲ ਹੀ ਚਮੜੀ ਨੂੰ ਪੋਸ਼ਣ ਵੀ ਦਿੰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਕੋਮਲ ਬਣ ਜਾਂਦੀ ਹੈ।
ਨਿੰਬੂ ਦਾ ਫੇਸ ਪੈਕ : ਨਿੰਬੂ ਦਾ ਫੇਸ ਪੈਕ ਬਣਾਉਣ ਲਈ ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਸ਼ਹਿਦ ਅਤੇ ਇਕ ਚਮਚ ਦੁੱਧ ਨੂੰ ਕੌਲੀ ਵਿਚ ਮਿਲਾ ਕੇ ਮਿਸ਼ਰਨ ਬਣਾ ਲਓ। ਇਸ ਮਿਸ਼ਰਨ ਨੂੰ ਚਿਹਰੇ 'ਤੇ ਅੱਧੇ ਘੰਟੇ ਲਈ ਲੱਗਾ ਰਹਿਣ ਦਿਉ ਅਤੇ ਬਾਅਦ ਵਿਚ ਸਾਫ਼ ਪਾਣੀ ਨਾਲ ਧੋ ਲਓ। ਇਹ ਚਮੜੀ ਦੀ ਰੰਗਤ ਨਿਖਾਰਨ ਦਾ ਕੁਦਰਤੀ ਢੰਗ ਹੈ। ਦੁੱਧ ਵਿਚ ਮੌਜੂਦ ਕੁਦਰਤੀ ਚਰਬੀ ਅਤੇ ਖਣਿਜ ਚਮੜੀ ਨੂੰ ਟੋਨ ਕਰਦੇ ਹਨ ਅਤੇ ਮੈਗਨੀਸ਼ੀਅਮ, ਕੈਲਸ਼ੀਅਮ ਆਦਿ ਚਮੜੀ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ।
ਖੀਰਾ : ਗਰਮੀਆਂ ਵਿਚ ਚਮੜੀ ਲਈ ਬਹੁਤ ਸਾਰੇ ਘਰੇਲੂ ਨੁਸਖਿਆਂ ਵਿਚ ਖੀਰਾ ਸਭ ਤੋਂ ਜ਼ਰੂਰੀ ਸਮੱਗਰੀ ਹੈ। ਇਸ ਦੀ ਇਕ ਸ਼ਾਂਤ ਅਤੇ ਠੰਢਾ ਪ੍ਰਭਾਵ ਹੈ। ਇਕ ਚੰਗਾ ਖੀਰੇ ਦਾ ਫੇਸ ਪੈਕ ਜਾਂ ਤੁਹਾਡੀਆਂ ਅੱਖਾਂ 'ਤੇ ਕੱਟ ਕੇ ਤੁਸੀਂ ਸਲਾਈਸ ਤੁਹਾਨੂੰ ਅਰਾਮ ਦੇਵੇਗਾ। ਇਹ ਤੁਹਾਡੀ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਕਿਉਂਕਿ ਵਿਚ ਬਲੀਚਿੰਗ ਗੁਣ ਹੁੰਦੇ ਹਨ। ਇਹ ਤੁਹਾਡੀ ਚਮੜੀ ਦੀ ਰੰਗਤ ਨੂੰ ਵੀ ਹਲਕਾ ਕਰਦਾ ਹੈ। ਤੁਹਾਨੂੰ ਖੀਰੇ ਦਾ ਰਸ, ਥੋੜ੍ਹਾ ਗੁਲਾਬ ਜਲ, ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਇਕ ਰੂੰ ਚਾਹੀਦਾ। ਜੂਸ ਬਣਾਉਣ ਲਈ ਖੀਰੇ ਨੂੰ ਕੱਦੂਕਸ਼ ਕਰ ਲਓ। ਉਸ ਵਿਚ ਗੁਲਾਬ ਜਲ ਪਾਓ ਅਤੇ ਉੱਪਰ ਤੋਂ ਥੋੜ੍ਹਾ ਜਿਹਾ ਨਿੰਬੂ ਦਾ ਰਸ ਨਿਚੋੜ ਲਓ। ਇਸ ਨੂੰ ਇਕ ਬਾਊਲ ਵਿਚ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਨ ਨੂੰ ਆਪਣੇ ਚਿਹਰੇ 'ਤੇ ਇਕ ਰੂੰ-ਬਾਲ ਦੀ ਮਦਦ ਨਾਲ ਲਗਾਓ। ਇਸ ਨੂੰ 15-20 ਮਿੰਟ ਲਈ ਲੱਗਿਆ ਰਹਿਣ ਦਿਓ, ਫਿਰ ਠੰਢੇ ਪਾਣੀ ਨਾਲ ਧੋ ਲਓ।
ਕੇਲਾ : ਪੱਕੇ ਕੇਲੇ ਨੂੰ ਮੈਸ਼ ਕਰਕੇ ਇਸ ਵਿਚ ਇਕ ਚਮਚ ਸ਼ਹਿਦ ਅਤੇ ਇਕ ਚਮਚ ਜੈਤੂਨ ਦਾ ਤੇਲ ਮਿਲਾ ਲਓ। ਇਸ ਮਿਸ਼ਰਨ ਨੂੰ ਚਿਹਰੇ 'ਤੇ ਲਗਾਉਣ ਦੇ ਅੱਧੇ ਘੰਟੇ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਓ।
ਐਲੋਵੇਰਾ : ਤਿੰਨ ਚਮਚ ਐਲੋਵੇਰਾ ਜੈੱਲ, ਇਕ ਚਮਚ ਹਲਦੀ ਅਤੇ ਦੋ ਚਮਚ ਸ਼ਹਿਦ ਨੂੰ ਇਕ ਕੌਲੀ ਵਿਚ ਮਿਲਾ ਕੇ ਪੇਸਟ ਬਣਾ ਲਓ। ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਉਣ ਦੇ 20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਸ ਨੂੰ ਤੁਸੀਂ ਹਫ਼ਤੇ ਵਿਚ ਇਕ ਦਿਨ ਲਗਾ ਸਕਦੇ ਹੋ। ਐਲੋਵੇਰਾ ਜੈੱਲ ਦੀਆਂ ਕੁਝ ਬੂੰਦਾਂ ਰੋਜ਼ਾਨਾ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੀ ਰੰਗਤ ਨਿਖਰਦੀ ਹੈ ਅਤੇ ਚਮੜੀ ਟੇਨ ਦੀ ਸਮੱਸਿਆ ਤੋਂ ਛੁਟਕਾਰਾ ਲਿਮਦਾ ਹੈ।
ਵੇਸਣ : ਵੇਸਣ ਦਾ ਆਟਾ ਅਤੇ ਦਹੀਂ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਵਿਚ ਚੁਟਕੀ ਭਰ ਹਲਦੀ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਦੇ ਅੱਧੇ ਘੰਟੇ ਬਾਅਦ ਠੰਢੇ ਪਾਣੀ ਨਾਲ ਧੋ।

Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਕਾਂਗਰਸੀ ਅਖਵਾਉਣ ਵਾਲੇ ਦੱਸਣ ਕਦੇ ਮੈਂਬਰ ਪੰਚਾਇਤ ਦੀ ਚੋਣ ਵੀ ਜਿੱਤੇ-ਪ੍ਰਧਾਨ ਬੰਟੀ ਅਗਲੀ ਖ਼ਬਰ ਜਾਣੋ ਪੌਸ਼ਟਿਕ ਭੋਜਨ ਬਣਾਉਣ ਦੀ ਕਲਾ
Ad Position 24