15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਖਾਣੇ ਦੇ ਨਾਲ ਜਾਣੋ ਖਾਣ ਦਾ ਸਲੀਕਾ ਵੀ

Ad Position 21
No active advertisement
ਅਜੀਤ ਡੈਸਕ 16-07-2026

ਜੇਕਰ ਤੁਸੀਂ ਖਾਣੇ ਪ੍ਰਤੀ ਚੌਕਸ ਹੋ ਅਤੇ ਵਾਰ-ਵਾਰ ਬਾਹਰ ਖਾਣ ਲਈ ਜਾਣਾ ਪੈਂਦਾ ਹੈ ਤਾਂ ਖਾਣੇ ਦਾ ਸਲੀਕਾ ਜਾਣੋ ਤਾਂ ਕਿ ਤੁਸੀਂ ਆਪਣੇ ਵਜ਼ਨ ਨੂੰ ਕਾਬੂ ਵਿਚ ਰੱਖ ਸਕੋ। ਇਸ ਤਰ੍ਹਾਂ 'ਚ ਉਨ੍ਹਾਂ ਖਾਣਿਆਂ ਵਿਚੋਂ ਕੋਈ ਇਸ ਤਰ੍ਹਾਂ ਹੱਲ ਸੋਚੋ ਕਿ ਖਾਣਾ ਵੀ ਖਾ ਲਓ ਅਤੇ ਜ਼ਿਆਦਾ ਕੈਲੋਰੀ ਵੀ ਨਾ ਲੈ ਸਕੋ ਜਿਵੇਂ :-
ਬਾਹਰ ਖਾਣੇ 'ਤੇ ਜਾਓ ਤਾਂ ਮੱਖਣੀ ਅਤੇ ਕ੍ਰੀਮੀ ਖਾਣ ਵਾਲੇ ਪਦਾਰਥਾਂ ਤੋਂ ਦੂਰ ਰਹੋ। ਜੇਕਰ ਖਾਣਾ ਵੀ ਪਵੇ ਤਾਂ ਹੇਠਾਂ ਤੋਂ ਕੱਢ ਕੇ ਖਾਓ ਕਿਉਂਕਿ ਚਰਬੀ ਦਾ ਜ਼ਿਆਦਾਤਰ ਹਿੱਸਾ ਉੱਪਰ ਵੱਲ ਹੁੰਦਾ ਹੈ।
ਤਰੀ ਵਾਲੀਆਂ ਸਬਜ਼ੀਆਂ ਵਿਚੋਂ ਥੋੜ੍ਹੇ ਜਿਹੇ ਟੁਕੜੇ ਸਬਜ਼ੀ ਦੇ ਕੱਢ ਕੇ ਖਾਓ। ਤਰੀ ਵਿਚ ਜ਼ਿਆਦਾ ਤੇਲ ਹੁੰਦਾ ਹੈ। ਇਸ ਤੋਂ ਦੂਰ ਰਹੋ।
ਨਮਕੀਨ ਚੌਲ, ਪਰੌਂਠੇ, ਪੂਰੀ ਦੀ ਥਾਂ 'ਤੇ ਸਾਦੀ ਰੋਟੀ ਅਤੇ ਉੱਬਲੇ ਚੌਲ ਹੀ ਖਾਓ। ਖੋਏ ਵਾਲੇ ਪਕਵਾਨਾਂ ਤੋਂ ਬਚੋ।
ਮਿੱਠੇ ਵਿਚ ਫਲਾਂ ਨਾਲ ਬਣੇ ਮਿੱਠੇ ਹੀ ਬਿਹਤਰ ਹੁੰਦੇ ਹਨ। ਜੇਕਰ ਉਹ ਉਪਲਬਧ ਨਾ ਹੋਣ ਤਾਂ ਥੋੜ੍ਹਾ ਜਿਹਾ ਟੁਕੜਾ ਲੈ ਕੇ ਸੰਤੁਸ਼ਟ ਰਹੋ।
ਜ਼ਿਆਦਾ ਰਸੇਦਾਰ ਸਬਜ਼ੀਆਂ ਵਿਚੋਂ ਸੁੱਕੀਆਂ ਭੁੰਨੀਆਂ ਸਬਜ਼ੀਆਂ ਖਾਓ।
ਤੰਦੂਰੀ ਖਾਧ ਪਦਾਰਥਾਂ ਦੀ ਵਰਤੋਂ ਕਰੋ।
ਜੇਕਰ ਚਾਟ ਵਗੈਰਾ ਖਾਣੇ ਦਾ ਬਹੁਤ ਮਨ ਹੋਵੇ ਤਾਂ ਬਹੁਤ ਘੱਟ ਖਾਓ ਅਤੇ ਬਾਕੀ ਖਾਣੇ ਵਿਚ ਕੈਲੋਰੀ ਦਾ ਜੋੜ ਘਟਾ ਕੇ ਹੀ ਲਓ।
ਭੋਜਨ ਦੀ ਸ਼ੁਰੂਆਤ ਸੂਪ ਤੋਂ ਕਰੋ। ਗਾੜ੍ਹੇ ਸੂਪ ਤੋਂ ਬਚੋ।
ਜੇਕਰ ਸਨੈਕਸ ਦੇ ਸਮੇਂ ਕੁਝ ਖਾ ਰਹੇ ਹੋ ਤਾਂ ਤਲੇ ਹੋਏ ਸਨੈਕਸ ਦੀ ਥਾਂ 'ਤੇ ਸਟੀਮਡ ਸਨੈਕਸ ਖਾਓ।
ਹਲਕੇ ਖਾਣੇ ਦੇ ਰੂਪ ਵਿਚ ਭੁੱਜੀ ਸਬਜ਼ੀ, ਟੋਫੂ, ਰੋਸਟਡ ਚਿਕਨ ਅਤੇ ਮੱਛੀ ਦੀ ਵਰਤੋਂ ਕਰੋ।
ਖੱਟੇ-ਮਿੱਠੇ ਸਵਾਦ ਵਾਲਾ ਮਾਸਾਹਾਰੀ ਭੋਜਨ ਤਲ ਕੇ ਬਣਾਇਆ ਜਾਂਦਾ ਹੈ। ਅਜਿਹੇ 'ਚ ਰੋਸਟਡ ਹੀ ਖਾਓ।
ਬਾਹਰ ਖਾਣ ਜਾਣਾ ਹੋਵੇ ਤਾਂ ਸਮੇਂ 'ਤੇ ਹੀ ਖਾਣਾ ਖਾ ਲਓ ਤਾਂ ਕਿ ਭਾਰੀ ਖਾਣੇ ਨੂੰ ਹਜ਼ਮ ਕਰਨ ਦਾ ਸਮਾਂ ਮਿਲ ਸਕੇ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਲਾਠੀਚਾਰਜ ਦੀ ਨਿਖੇਧੀ ਅਗਲੀ ਖ਼ਬਰ ਬਦਲਦੇ ਸੰਗੀਤਕ ਦੌਰ ’ਚ ਅਲੋਪ ਹੋਣ ਕਿਨਾਰੇ ਪੁੱਜੀ ਢਾਡੀ ਕਲਾ
Ad Position 24