15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਘਰੇਲੂ ਸਾਮਾਨ ਨਾਲ ਨਿਖਾਰੋ ਸੁੰਦਰਤਾ

Ad Position 21
No active advertisement
ਅਜੀਤ ਡੈਸਕ 16-07-2026

1. ਮਸਰਾਂ ਦੀ ਦਾਲ ਘਿਓ ਵਿਚ ਭੁੰਨ ਲਓ ਅਤੇ ਫਿਰ ਉਸ ਦਾ ਚੂਰਨ ਬਣਾ ਲਓ। ਇਸ ਚੂਰਨ ਨੂੰ ਦੁੱਧ ਵਿਚ ਮਿਲਾ ਕੇ ਚਿਹਰੇ 'ਤੇ ਉਬਟਨ ਦੀ ਤਰ੍ਹਾਂ ਲਗਾਓ। ਇਹ ਉਬਟਨ ਸੁੱਕ ਜਾਣ ਤੋਂ ਬਾਅਦ ਆਪਣਾ ਚਿਹਰਾ ਧੋ ਲਵੋ। ਇਸ ਦੇ ਰੋਜ਼ਾਨਾ ਵਰਤਣ ਨਾਲ ਮੂੰਹ 'ਤੇ ਛਾਈਆਂ ਤੇ ਮੁਹਾਂਸੇ ਗ਼ਾਇਬ ਹੋ ਜਾਣਗੇ।
2. ਕਣਕ ਦਾ ਬੂਰਾ 100 ਗ੍ਰਾਮ ਦੇ ਲਗਭਗ ਲੈ ਕੇ ਉਸ ਨੂੰ ਸ਼ਾਮ ਨੂੰ ਇਕ ਕੱਪ ਵਿਚ ਭਿਉਂ ਕੇ ਰੱਖ ਦਿਓ। ਸਵੇਰੇ ਉਸ ਨੂੰ ਮਸਲ ਕੇ ਮੂੰਹ 'ਤੇ ਮਾਲਿਸ਼ ਕਰੋ। ਇਸ ਨਾਲ ਮੂੰਹ ਦੇ ਮੁਹਾਂਸਿਆਂ ਦੇ ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲੇਗਾ।
3. ਜਾਮਣ ਦੀਆਂ ਗਿਟਕਾਂ ਨੂੰ ਪੀਸ ਕੇ ਉਸ ਦਾ ਲੇਪ ਬਣਾ ਲਵੋ। ਇਸ ਨੂੰ ਮੂੰਹ ਦੇ ਉੱਤੇ ਲਾ ਲਓ। ਇਸ ਨਾਲ ਮੂੰਹ ਦੇ ਕਿੱਲ-ਛਾਈਆਂ ਤੋਂ ਛੁਟਕਾਰਾ ਮਿਲ ਜਾਵੇਗਾ।
4. ਕਾਲੌਂਜੀ ਨੂੰ ਸਿਰਕੇ ਵਿਚ ਪੀਸ ਕੇ ਰਾਤ ਨੂੰ ਚਿਹਰੇ ਉੱਤੇ ਲੇਪ ਕਰਕੇ ਸਵੇਰੇ ਧੋ ਲਓ। ਇਸ ਨਾਲ ਕਿੱਲ ਖ਼ਤਮ ਹੋਣਗੇ।
5. 30-40 ਗ੍ਰਾਮ ਅਜਵਾਇਣ ਬਰੀਕ ਪੀਸ ਕੇ 25-30 ਗ੍ਰਾਮ ਦਹੀਂ ਵਿਚ ਮਿਲਾ ਕੇ ਰਾਤ ਨੂੰ ਮੂੰਹ ਦੇ ਮੁਹਾਂਸਿਆਂਉੱਤੇ ਲਗਾਓ। ਸਵੇਰੇ ਕੋਸੇ ਪਾਣੀ ਨਾਲ ਮੂੰਹ ਧੋ ਲਓ। ਚਿਹਰਾ ਸਾਫ਼ ਹੋ ਜਾਵੇਗਾ ਤੇ ਚਿਹਰੇ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ।
6. ਆਂਵਲਾ ਤੇ ਤਿਲ ਬਰਾਬਰ ਮਾਤਰਾ ਵਿਚ ਲੈ ਕੇ ਉਸ ਨੂੰ ਦੁੱਧ ਵਿਚ ਪੀਸ ਕੇ ਮੂੰਹ ਉੱਤੇ ਮਲਣ ਨਾਲ ਚੇਚਕ ਦੇ ਦਾਗ਼ ਖ਼ਤਮ ਹੋ ਜਾਂਦੇ ਹਨ।
7. ਚਿਰੌਂਜੀ, ਮਸਰਾਂ ਦੀ ਦਾਲ ਅਤੇ ਪੀਲੀ ਸਰ੍ਹੋਂ ਤਿੰਨਾਂ ਦਾ ਬਰੀਕ ਚੂਰਨ ਬਣਾ ਲਓ। ਤੜਕੇ ਗਰਮ ਪਾਣੀ ਨਾਲ ਮੂੰਹ ਧੋ ਕੇ ਲੇਪ ਕਰੋ।
8. ਮਸਰਾਂ ਦੀ ਦਾਲ ਨੂੰ ਗਰਮ ਪਾਣੀ ਵਿਚ ਭਿਉਂ ਦਿਓ। ਫਿਰ ਉਸ ਗਰਮ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਲਓ। ਫਿਰ ਉਸ ਦਾਲ ਨੂੰ ਪੀਸ ਕੇ ਦੁੱਧ ਜਾਂ ਦਹੀਂ ਵਿਚ ਮਿਲਾ ਕੇ ਸਵੇਰੇ- ਸ਼ਾਮ ਦੋ ਵਾਰੀ ਚਿਹਰੇ ਤੇ ਲਗਾਓ। ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਿਹਰੇ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ।
9. ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਦਹੀਂ ਤੇ ਮਲਾਈ ਦੀ ਮਾਲਿਸ਼ ਕਰੋ। 15 ਮਿੰਟ ਬਾਅਦ ਮੂੰਹ ਧੋ ਕੇ ਸੌਂ ਜਾਓ। ਇਸ ਨਾਲ ਰੁੱਖਾਪਣ ਛਾਈਆਂ ਤੇ ਦਾਗ਼ ਦੂਰ ਹੋ ਜਾਣਗੇ।
10. ਹਲਕੇ ਗਰਮ ਦੁੱਧ ਨਾਲ ਮੂੰਹ ਦੀ ਮਾਲਿਸ਼ ਕਰੋ, ਚਿਹਰੇ ਦੀ ਰੰਗਤ ਨਿਖਰ ਜਾਵੇਗੀ।
11. ਨਿੰਬੂ ਮਲਣ ਨਾਲ ਵੀ ਛਾਈਆਂ ਤੇ ਦਾਗ਼ ਠੀਕ ਹੋ ਜਾਂਦੇ ਹਨ ਅਤੇ ਚਿਹਰੇ 'ਤੇ ਚਮਕ ਤੇ ਨਿਖਾਰ ਆ ਜਾਂਦਾ ਹੈ।
12. ਜੇਕਰ ਇਕ ਹਫ਼ਤੇ ਤੱਕ ਨਿੱਤ ਮੂਲੀ ਦਾ ਇਕ ਕੱਪ ਰਸ ਕੱਢ ਕੇ ਪੀਓ, ਤਾਂ ਚਿਹਰੇ ਦੇ ਸਾਰੇ ਦਾਗ਼ ਆਪਣੇ-ਆਪ ਗਾਇਬ ਹੋ ਜਾਂਦੇ ਹਨ।
13. ਸ਼ਹਿਦ ਨੂੰ ਨਮਕ ਅਤੇ ਸਿਰਕੇ ਵਿਚ ਮਿਲਾ ਕੇ ਮਲਣ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ।
-ਪਿੰਡ ਅਤੇ ਡਾਕਖਾਨਾ ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 9646208088

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਕਾਂਗਰਸ ਬਾਰੇ ਝੂਠ ਫੈਲਾਅ ਰਹੇ-ਵੜਿੰਗ ਅਗਲੀ ਖ਼ਬਰ ਅਕਾਲੀ ਦਲ ਵਲੋਂ ਲਾਠੀਚਾਰਜ ਦੀ ਨਿਖੇਧੀ
Ad Position 24