06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਰਵਲ ਦੇ ਵਿਭਿੰਨ ਪਕਵਾਨ

ਪਰਵਲ ਦੇ ਵਿਭਿੰਨ ਪਕਵਾਨ

Ad Position 21
No active advertisement
ਅਜੀਤ ਡੈਸਕ 06-08-2026



ਆਲੂ-ਪਰਵਲ ਤਰੀਦਾਰ (ਬੰਗਾਲੀ ਪਕਵਾਨ)

ਸਮੱਗਰੀ-ਅੱਧਾ ਕਿੱਲੋ ਪਰਵਲ, ਦੋ ਵੱਡੇ ਆਲੂ, ਦੋ ਵੱਡੇ ਚਮਚੇ ਜੀਰਾ, ਦੋ ਵੱਡੇ ਚਮਚੇ ਧਨੀਆ, ਦੋ ਤੇਜ ਪੱਤੇ, ਇਕ ਵੱਡਾ ਚਮਚਾ ਹਲਦੀ, ਢਾਈ ਵੱਡੇ ਚਮਚੇ ਲਾਲ ਮਿਰਚ, ਇਕ ਛੋਟਾ ਚਮਚਾ ਗਰਮ ਮਸਾਲਾ, ਇਕ ਵੱਡਾ ਚਮਚਾ ਘਿਓ, ਇਕ ਵੱਡਾ ਟੁਕੜਾ ਅਦਰਕ, ਤਿੰਨ ਵੱਡੇ ਚਮਚੇ ਤੇਲ, ਲੂਣ ਸੁਆਦ ਅਨੁਸਾਰ।
ਵਿਧੀ-ਜੀਰਾ, ਧਨੀਆ, ਲਾਲ ਮਿਰਚ, ਹਲਦੀ ਅਤੇ ਅਦਰਕ ਨੂੰ ਪੀਹ ਲਓ। ਪਰਵਲ ਨੂੰ ਹਲਕਾ-ਹਲਕਾ ਛਿੱਲ ਕੇ ਵਿਚੋਂ ਦੋ-ਦੋ ਟੁਕੜੇ ਕਰ ਲਵੋ ਅਤੇ ਆਲੂ ਨੂੰ ਛਿੱਲ ਕੇ ਚੌਕੋਰ ਕੱਟ ਲਓ। ਕੜਾਹੀ ਵਿਚ ਤੇਲ ਗਰਮ ਕਰੋ। ਉਸ ਵਿਚ ਪਰਵਲ ਹਲਕਾ ਲਾਲ ਹੋਣ ਤੱਕ ਭੁੰਨੋ। ਆਲੂ ਨੂੰ ਵੀ ਹਲਕੇ ਲਾਲ ਹੋਣ ਤੱਕ ਭੁੰਨ ਕੇ ਕੱਢ ਲਓ। ਬਚੇ ਹੋਏ ਤੇਲ ਵਿਚ ਤੇਜ ਪੱਤਾ ਪਾ ਕੇ ਕੁਝ ਦੇਰ ਤੱਕ ਤਲੋ।
ਜੀਰਾ, ਧਨੀਆ, ਅਦਰਕ ਦੋ ਮਿੰਟ ਤੱਕ ਭੁੰਨਦੇ ਰਹੋ। ਗਰਮ ਮਸਾਲਾ ਪਾਓ ਅਤੇ ਇਕ ਮਿੰਟ ਭੁੰਨੋ। ਹੁਣ ਪਰਵਲ ਅਤੇ ਆਲੂ ਪਾਓ। ਲੂਣ ਅਤੇ ਖੰਡ ਪਾ ਕੇ ਇਕ ਕੱਪ ਪਾਣੀ ਪਾਓ। ਮੱਧਮ ਅੱਗ 'ਤੇ ਪਕਣ ਦਿਓ। ਅੰਤ ਵਿਚ ਪਰੋਸਦੇ ਸਮੇਂ ਘਿਓ ਪਾ ਕੇ ਗਰਮਾਗਰਮ ਚੌਲਾਂ ਦੇ ਨਾਲ ਪਰੋਸੋ।
ਭਰਵਾਂ ਪਰਵਲ
ਸਮੱਗਰੀ-ਅੱਧਾ ਕਿਲੋ ਪਰਵਲ, ਦੋ ਵੱਡੇ ਆਲੂ, ਇਕ ਵੱਡਾ ਪਿਆਜ, ਇਕ ਇੰਚ ਅਦਰਕ ਦਾ ਟੁਕੜਾ, ਪੰਜ ਕਲੀਆਂ ਲਸਣ, ਇਕ ਛੋਟਾ ਚਮਚਾ ਹਲਦੀ, ਇਕ ਛੋਟਾ ਚਮਚਾ ਲਾਲ ਮਿਰਚ, ਇਕ ਛੋਟਾ ਚਮਚਾ ਜੀਰਾ, ਨਮਕ ਸੁਆਦ ਅਨੁਸਾਰ, ਚਾਰ ਵੱਡੇ ਚਮਚੇ ਤੇਲ, ਥੋੜ੍ਹੀਆਂ ਜਿਹੀਆਂ ਹਰੇ ਧਨੀਏ ਦੀਆਂ ਪੱਤੀਆਂ।
ਵਿਧੀ-ਪਰਵਲ ਨੂੰ ਵਿਚਕਾਰੋਂ ਚੀਰ ਕੇ ਉਸ ਦਾ ਗੁੱਦਾ ਬਾਹਰ ਕੱਢੋ। ਆਲੂ ਨੂੰ ਉਬਾਲ ਕੇ ਮੈਸ਼ ਕਰੋ। ਪਰਵਲ ਦੇ ਗੁੱਦੇ, ਪਿਆਜ, ਲਸਣ, ਅਦਰਕ, ਲਾਲ ਮਿਰਚ, ਹਲਦੀ, ਜੀਰਾ ਬਰੀਕ ਪੀਸ ਲਓ।
ਕੜਾਹੀ ਗਰਮ ਕਰ ਕੇ ਉਸ ਵਿਚ ਦੋ ਵੱਡੇ ਚਮਚੇ ਤੇਲ ਪਾਓ ਅਤੇ ਇਸ ਪੇਸਟ ਨੂੰ ਭੁੰਨੋ। ਉਸ ਵਿਚ ਆਲੂ ਅਤੇ ਲੂਣ ਪਾਓ ਅਤੇ ਅਖ਼ੀਰ ਵਿਚ ਤਾਜ਼ਾ ਹਰੇ ਧਨੀਆ ਕੱਟ ਕੇ ਪਾਓ। ਪਰਵਲ ਵਿਚ ਭਰਨ ਦਾ ਮਿਸ਼ਰਣ ਤਿਆਰ ਹੋਣ ਤੋਂ ਬਾਅਦ ਕੁਝ ਦੇਰ ਇਸ ਨੂੰ ਠੰਢਾ ਹੋਣ ਦਿਓ। ਹੁਣ ਇਸ ਨੂੰ ਪਰਵਲ ਵਿਚ ਭਰ ਦਿਓ। ਕੜਾਹੀ ਵਿਚ ਦੋ ਵੱਡੇ ਚਮਚ ਤੇਲ ਪਾ ਕੇ ਭਰਵਾਂ ਪਲਵਲ ਤਲ ਲਓ। ਇਸ ਨੂੰ ਤੁਸੀਂ ਸਾਦੇ ਚਾਵਲ ਅਤੇ ਮੂੰਗ ਦੀ ਦਾਲ ਦੇ ਨਾਲ ਗਰਮਾਗਰਮ ਪਰੋਸ ਦਿਓ।

Ad Position 22
No active advertisement
ਪਿਛਲੀ ਖ਼ਬਰ ਜਦੋਂ ਬੱਚਾ ਗੁਸੈਲ ਹੋਵੇ? ਅਗਲੀ ਖ਼ਬਰ ਘਰ ਵੇਚਿਆ, ਜ਼ੁਲਮ ਸਹੇ, ਪਰ ਹੌਸਲਾ ਨਾ ਹਾਰਿਆ ਸ਼ਰਮੀਲਾ ਧਨਖੜ ਨੇ
Ad Position 24
No active advertisement