![]()
ਅੰਬ ਦੇ ਛਿਲਕੇ ਸੁਕਾ ਕੇ ਉਨ੍ਹਾਂ ਦਾ ਪਾਊਡਰ ਬਣਾ ਕੇ ਇਸ ਨੂੰ ਗੁਲਾਬ ਜਲ ਨਾਲ ਮਿਲਾ ਕੇ ਫੇਸ ਪੈਕ ਦੀ ਤਰ੍ਹਾਂ ਵਰਤੋਂ ਕਰੋ | ਅੰਬ ਦੇ ਛਿਲਕਿਆਂ ਦਾ ਫੇਸ ਪੈਕ ਬਣਾਉਣ ਲਈ ਤਾਜ਼ੇ ਅੰਬ ਦੇ ਛਿਲਕਿਆਂ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਮਿਕਸੀ ਵਿਚ ਪੀਹ ਲਓ | ਚਾਰ ਚਮਚ ਛਿਲਕਿਆਂ ਦੇ ਪੇਸਟ ਵਿਚ 2 ਚਮਚ ਸ਼ਹਿਦ ਅਤੇ 1 ਚਮਚ ਦਹੀਂ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ | ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ 10 ਮਿੰਟ ਤੱਕ ਛੱਡ ਦਿਓ | ਬਾਅਦ ਵਿਚ ਪੋਲੇ ਹੱਥਾਂ ਨਾਲ ਰਗੜਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ |
ਤਾਜ਼ੇ ਅੰਬ ਦੇ ਛਿਲਕੇ ਦੇ ਅੰਦਰੂਨੀ ਹਿੱਸੇ ਨੂੰ 10-15 ਮਿੰਟ ਲਈ ਚਿਹਰੇ 'ਤੇ ਰਗੜਨ ਨਾਲ ਚਮੜੀ ਵਿਚ ਤਾਜ਼ਗੀ ਆਉਂਦੀ ਹੈ |
ਅੰਬ ਚਮੜੀ ਨੂੰ ਐਕਸਫੋਲੀਏਟ ਕਰਨ ਵਿਚ ਬੇਹੱਦ ਫਾਇਦੇਮੰਦ ਹੁੰਦਾ ਹੈ | ਇਸ ਵਿਚ ਮੌਜੂਦ ਕੁਦਰਤੀ ਇਨਜ਼ਾਈਮ, ਵਿਟਾਮਿਨ, ਐਂਟੀਆਕਸੀਡੈਂਟ ਦੀ ਸਤ੍ਹਾ ਨਾਲ ਮਿ੍ਤ ਕੋਸ਼ਿਕਾਵਾਂ ਅਤੇ ਅਸ਼ੁੱਧੀਆਂ ਨੂੰ ਬਹੁਤ ਹੀ ਕੋਮਲਤਾ ਨਾਲ ਹਟਾਉਂਦਾ ਹੈ | ਜਿਸ ਨਾਲ ਕੁਦਰਤੀ ਚਮਕ ਅਤੇ ਨਿਖਾਰ ਆਉਂਦਾ ਹੈ | ਅੰਬ ਦੇ ਛਿਲਕਿਆਂ ਨੂੰ ਧੁੱਪ ਵਿਚ ਚੰਗੀ ਤਰ੍ਹਾਂ ਸੁਕਾ ਲਓ, ਜਦੋਂ ਤੱਕ ਉਹ ਕੁਰਕੁਰੇ ਨਾ ਹੋ ਜਾਣ | ਇਸ ਤੋਂ ਬਾਅਦ ਉਨ੍ਹਾਂ ਨੂੰ ਮਿਕਸੀ ਵਿਚ ਪੀਹ ਕੇ ਬਾਰੀਕ ਪਾਊਡਰ ਬਣਾ ਲਓ | ਹੁਣ ਇਸ ਪਾਊਡਰ ਵਿਚ ਗੁਲਾਬ ਜਲ ਜਾਂ ਕੱਚਾ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ | ਇਸ ਨੂੰ ਪੋਲੇ ਹੱਥਾਂ ਨਾਲ ਚਿਹਰੇ ਅਤੇ ਗਰਦਨ 'ਤੇ ਲਗਾ ਕੇ ਘੁਮਾਓਦਾਰ ਪੱਧਤੀ ਨਾਲ ਮਸਾਜ ਕਰੋ | ਲਗਭਗ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ | ਇਸ ਨਾਲ ਚਮੜੀ ਕੋਮਲ ਅਤੇ ਮੁਲਾਇਮ ਹੁੰਦੀ ਹੈ | ਇਸ ਨਾਲ ਤੁਸੀਂ ਕੁਦਰਤੀ ਢੰਗ ਨਾਲ ਕੈਮੀਕਲ ਵਾਲੇ ਉਤਪਾਦਾਂ ਤੋਂ ਦੂਰੀ ਬਣਾ ਕੇ ਆਪਣੀ ਸੁੰਦਰਤੀ ਵਿਚ ਨਿਖਾਰ ਲਿਆ ਸਕਦੇ ਹੋ |
ਅੰਬ ਦੇ ਛਿਲਕਿਆਂ ਨੂੰ ਸਰਕੱਬ ਬਣਾਉਣ ਲਈ ਅੰਬ ਦੀ ਛਿਲਕਿਆਂ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਇਨ੍ਹਾਂ ਨੂੰ ਪੀਹ ਲਓ | ਹੁਣ ਇਸ ਵਿਚ ਕੌਫੀ ਪਾਊਡਰ ਮਿਲਾ ਲਓ | ਇਸ ਮਿਸ਼ਰਨ ਨੂੰ ਚਿਹਰੇ ਅਤੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਸਰਕੱਬ ਕਰਨ ਲਈ ਵਰਤੋਂ ਕੀਤਾ ਜਾ ਸਕਦਾ ਹੈ | ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਵਿਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ |
ਜਿਸ ਦਿਨ ਤੁਸੀਂ ਇਸ ਸਰਕੱਬ ਦੀ ਵਰਤੋਂ ਕਰੋ ਉਸ ਦਿਨ ਚਮੜੀ 'ਤੇ ਸਾਬਣ ਜਾਂ ਹੋਰ ਕਲੀਨਜ਼ਰ ਲਗਾਉਣ ਤੋਂ ਪ੍ਰਹੇਜ਼ ਕਰੋ |
ਅੰਬ ਦੇ ਛਿਲਕਿਆਂ ਵਿਚ ਕੁਦਰਤੀ ਇਨਜ਼ਾਈਮ ਹੁੰਦੇ ਹਨ ਜੋ ਚਿਹਰੇ 'ਤੇ ਜੰਮੀ ਬੇਜਾਨ ਚਮੜੀ ਨੂੰ ਹਟਾਉਣ ਵਿਚ ਮਦਦ ਕਰਦੇ ਹਨ | ਇਸ ਨਾਲ ਚਿਹਰਾ ਸਾਫ਼ ਅਤੇ ਚਮਕਦਾਰ ਦਿਸਦਾ ਹੈ |