10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਹੁੰਆਂ ਦੀ ਸੁੰਦਰਤਾ ਵਧਾਓ

ਨਹੁੰਆਂ ਦੀ ਸੁੰਦਰਤਾ ਵਧਾਓ

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

 

ਨਹੁੰਆਂ ਦੀ ਜ਼ਿਆਦਾਤਰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਕਿ ਉਹ ਛੇਤੀ ਵਧਦੇ ਨਹੀਂ, ਟੁੱਟ ਜਾਂਦੇ ਹਨ | ਥੋੜ੍ਹਾ ਵਧ ਕੇ ਟੁੱਟ ਜਾਣਾ ਉਨ੍ਹਾਂ ਔਰਤਾਂ ਲਈ ਸਮੱਸਿਆ ਬਣ ਜਾਂਦੀ ਹੈ, ਜੋ ਨਹੁੰ ਵਧਾ ਕੇ ਉਨ੍ਹਾਂ ਨੂੰ  ਆਪਣੀ ਸੁੰਦਰਤਾ ਦਾ ਹਿੱਸਾ ਬਣਾਉਣਾ ਚਾਹੁੰਦੀਆਂ ਹਨ | ਇਸ ਸਮੱਸਿਆ ਦਾ ਜ਼ਿਆਦਾ ਸੰਬੰਧ ਭੋਜਨ ਨਾਲ ਹੁੰਦਾ ਹੈ | ਭੋਜਨ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਨਾਲ ਨਹੁੰ ਨਹੀਂ ਵਧਦੇ | ਜੇਕਰ ਕੁਝ ਵਧ ਵੀ ਜਾਂਦੇ ਹਨ ਤਾਂ ਉਹ ਛੇਤੀ ਹੀ ਟੁੱਟ ਜਾਂਦੇ ਹਨ | ਇਸ ਲਈ ਸਭ ਤੋਂ ਪਹਿਲਾਂ ਸੰਤੁਲਿਤ ਭੋਜਨ ਲਓ, ਜਿਸ ਵਿਚ ਸੋਇਆਬੀਨ, ਦਾਲਾਂ, ਪਨੀਰ, ਦਹੀਂ ਅਤੇ ਦੁੱਧ ਆਦਿ ਪ੍ਰੋਟੀਨ ਦੇ ਚੰਗੇ ਸਰੋਤ ਹੋਣ |
ਜੇਕਰ ਤੁਹਾਨੂੰ ਨਹੁੰ ਖਾਣ ਦੀ ਗੰਦੀ ਆਦਤ ਹੈ ਤਾਂ ਇਸ ਨੂੰ  ਛੱਡ ਦਿਓ | ਇਸ ਨਾਲ ਨਹੁੰਆਂ ਦੇ ਵਿਕਾਸ 'ਤੇ ਫਰਕ ਪੈਂਦਾ ਹੈ | ਜੇਕਰ ਤੁਹਾਡੇ ਨਹੁੰ ਵਧਦੇ ਨਹੀਂ, ਜ਼ਿਆਦਾ ਟੁੱਟਦੇ ਹਨ ਤਾਂ ਤੁਸੀਂ ਉਨ੍ਹਾਂ 'ਤੇ ਅਰੰਡੀ (ਕਾਸਟਰ) ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ | ਨਹੁੰਆਂ ਨੂੰ  ਖ਼ੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਤੁਸੀਂ ਉਨ੍ਹਾਂ 'ਤੇ ਬਦਾਮ ਦੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ | ਨਹੁੰਆਂ 'ਤੇ ਹਮੇਸ਼ਾ ਨੇਲ-ਪਾਲਿਸ਼ ਲਗਾ ਕੇ ਨਹੀਂ ਰੱਖਣੀ ਚਾਹੀਦੀ | ਨੇਲ-ਪਾਲਿਸ਼ ਵੀ ਚੰਗੀ ਕੁਆਲਿਟੀ ਦੀ ਹੀ ਵਰਤੋ | ਕਿਸੇ ਚੰਗੇ ਬਿਊਟੀ ਪਾਰਲਰ ਵਿਚ ਜਾ ਕੇ ਤੁਸੀਂ ਨੇਲ-ਕਲਚਰ ਕਰਵਾ ਸਕਦੇ ਹੋ | ਇਹ ਕਾਫ਼ੀ ਦਿਨਾਂ ਤੱਕ ਚਲਦੇ ਹਨ ਅਤੇ ਨਹੁੰ ਵਧਣ ਲਗਦੇ ਹਨ | ਯਾਦ ਰੱਖੋ ਨਹੁੰਆਂ ਨੂੰ  ਫਾਈਲ ਕਰਨ ਤੋਂ ਪਹਿਲਾਂ ਉਨ੍ਹਾਂ 'ਤੇ ਨੇਲ-ਪਾਲਿਸ਼ ਲਗਾ ਲੈਣਾ ਜ਼ਰੂਰੀ ਹੈ | ਇਸ ਨਾਲ ਨਹੁੰਆਂ ਨੂੰ  ਨੁਕਸਾਨ ਨਹੀਂ ਪਹੁੰਚਦਾ |
ਜੇਕਰ ਇਨ੍ਹਾਂ ਸਭ ਦੇ ਬਾਵਜੂਦ ਵੀ ਤੁਹਾਡੇ ਨਹੁੰਆਂ ਵਿਚ ਕੋਈ ਫ਼ਰਕ ਨਹੀਂ ਪੈਂਦਾ ਤਾਂ ਤੁਸੀਂ ਬਨਾਉਟੀ ਨਹੁੰ ਵੀ ਲਗਾ ਸਕਦੇ ਹੋ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਵਿਗੜੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮੁੱਦੇ ’ਤੇ ਚੋਣ ਲੜੇਗੀ ਭਾਜਪਾ-ਨਿਤਿਨ ਨਬੀਨ ਅਗਲੀ ਖ਼ਬਰ ਤਿਉਹਾਰਾਂ ਤੋਂ ਪਹਿਲਾਂ ਘਰੇਲੂ ਬਾਜ਼ਾਰ ’ਚ 2.5 ਲੱਖ ਟਨ ਖੰਡ ਵੇਚਣਗੀਆਂ ਕੰਪਨੀਆਂ
Ad Position 24