17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੱਚਿਆਂ ਨੂੰ ਕਿਵੇਂ ਬਣਾਈਏ ਆਗਿਆਕਾਰੀ

ਬੱਚਿਆਂ ਨੂੰ ਕਿਵੇਂ ਬਣਾਈਏ ਆਗਿਆਕਾਰੀ

Ad Position 21
No active advertisement
ਅਜੀਤ ਡੈਸਕ 17-09-2026

 


 ਕੀ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ? ਕੀ ਤੁਸੀਂ ਆਪਣੇ ਬੱਚੇ ਤੋਂ ਤੰਗ ਹੋ ਭਾਵ ਬੱਚਿਆਂ ਦੀ ਮਨਮਾਨੀ ਉਨ੍ਹਾਂ ਲਈ ਹੀ ਖ਼ਤਰਨਾਕ ਸਾਬਤ ਹੋ ਰਹੀ ਹੈ? ਜੇਕਰ ਇਹ ਸੱਚ ਹੈ ਤਾਂ ਤੁਹਾਨੂੰ ਕੁਝ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ | ਜਿਵੇਂ:
ਸਭ ਤੋਂ ਪਹਿਲਾਂ ਤੁਸੀਂ ਇਹ ਜਾਂਚ ਕਰੋ ਕਿ ਤੁਹਾਡੇ ਬੱਚੇ ਕਦੋਂ ਅਤੇ ਕਿਹੜੀਆਂ ਪ੍ਰਸਥਿਤੀਆਂ 'ਚ ਤੁਹਾਡੀ ਗੱਲ ਨਹੀਂ ਮੰਨਦੇ | ਸ਼ਾਇਦ ਤੁਸੀਂ ਉਨ੍ਹਾਂ ਨੂੰ  ਟੀ.ਵੀ. ਦੇਖਣ ਜਾਂ ਖੇਡਣ ਤੋਂ ਮਨਾਂ ਕਰਦੇ ਹੋ ਭਾਵ ਪੜ੍ਹਨ-ਲਿਖਣ ਦਾ ਤਰੀਕਾ ਤੁਹਾਡਾ ਗ਼ਲਤ ਹੋਵੇਗਾ ਜਾਂ ਫਿਰ ਤੁਸੀਂ ਉਨ੍ਹਾਂ 'ਤੇ ਦਿਨ-ਰਾਤ ਸਵਾਰ ਰਹਿ ਕੇ ਆਪਣੀ ਇੱਛਾ ਅਨੁਸਾਰ ਖਾਣ-ਪੀਣ, ਪਹਿਨਣ, ਖੇਡਣ, ਪੜ੍ਹਨ ਅਤੇ ਮਨੋਰੰਜਨ ਲਈ ਉਨ੍ਹਾਂ ਨੂੰ  ਮਜਬੂਰ ਕਰਦੇ ਹੋ |
ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਅਜਿਹਾ ਕਰਕੇ ਆਪਣੇ ਬੱਚਿਆਂ 'ਚ ਹੀਣ ਭਾਵਨਾ, ਮਨਮਾਨੀ, ਨਸ਼ਾ, ਗੁੱਸਾ, ਚਿੜਚਿੜਾਪਨ ਆਦਿ ਮਨੋਵਿਕਾਰ ਪੈਦਾ ਕਰ ਰਹੇ ਹੋ | ਧੁੱਪ, ਬਾਰਿਸ਼, ਠੰਢ ਆਦਿ ਤੋਂ ਬਚਣ, ਬਚਾਉਣ ਦਾ ਤੁਹਾਡਾ ਉਪਦੇਸ਼ ਬੱਚਿਆਂ ਨੂੰ  ਬਿਮਾਰ ਅਤੇ ਕਮਜ਼ੋਰ ਅਤੇ ਡਰਪੋਕ ਬਣਾਉਂਦਾ ਹੈ |
ਖਿਆਲ ਰਹੇ ਕਿ ਬੱਚਿਆਂ ਨੂੰ  ਤੁਸੀਂ ਜਿੰਨਾ ਦਬਾਓਗੇ, ਓਨਾ ਹੀ ਉਹ ਜ਼ਿੱਦੀ ਅਤੇ ਦੱਬੂ ਹੁੰਦੇ ਜਾਣਗੇ | ਨਾਲ ਹੀ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਪੋਸ਼ਣ ਵੀ ਕਮਜ਼ੋਰ ਹੋ ਜਾਵੇਗਾ | 
ਸਾਡਾ ਬੱਚਾ ਜਦੋਂ ਸਾਡਾ ਕਹਿਣਾ ਨਹੀਂ ਮੰਨਦਾ ਅਤੇ ਗੁਆਂਢੀ ਜਾਂ ਸਾਡੇ ਰਿਸ਼ਤੇਦਾਰ ਦਾ ਕਹਿਣਾ ਮੰਨ ਰਿਹਾ ਹੈ, ਉਦੋਂ ਸਾਨੂੰ ਖੁਦ ਦਾ ਸੁਭਾਅ, ਵਿਹਾਰ ਮਧੁਰ, ਕੋਮਲ ਅਤੇ ਨਿਸ਼ਚਲ ਬਣਾਉਣਾ ਚਾਹੀਦਾ ਹੈ | ਤੁਸੀਂ ਬੱਚਿਆਂ ਨੂੰ  ਪਿਆਰ ਦਿਓਗੇ ਤਾਂ ਉਹ ਤੁਹਾਡਾ ਕਿਹਾ ਜ਼ਰੂਰ ਮੰਨਣਗੇ |

Ad Position 22
No active advertisement
ਪਿਛਲੀ ਖ਼ਬਰ ਖ਼ੂਬਸੂਰਤ ਸ਼ਖ਼ਸੀਅਤ ਪਾਉਣ ਲਈ... ਅਗਲੀ ਖ਼ਬਰ ਸਫਲਤਾਪੂਰਵਕ ਪੂਰਾ ਕੀਤਾ 'ਸਪੀਤੀ ਐਕਸਪੀਡੀਸ਼ਨ 2026'
Ad Position 24