23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਿਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ

ਕਿਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ

Ad Position 21
No active advertisement
ਅਜੀਤ ਡੈਸਕ 24-09-2026

ਅਸੀਂ ਹਮੇਸ਼ਾ ਕਿਤੇ ਜਾਣ 'ਤੇ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਗੱਲਾਂ ਨੂੰ  ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਜਿਸ ਦਾ ਨਤੀਜਾ ਵਾਪਸ ਆਉਣ 'ਤੇ ਮਿਲਦਾ ਹੈ | ਇਹ ਨਤੀਜਾ ਕਈ ਵਾਰ ਹਾਨੀਕਾਰਕ ਅਤੇ ਢੇਰ ਸਾਰੀਆਂ ਸਮੱਸਿਆਵਾਂ ਨੂੰ  ਸੱਦਾ ਦੇਣ ਵਾਲਾ ਵੀ ਹੁੰਦਾ ਹੈ |

ਇਨ੍ਹਾਂ ਗੱਲਾਂ ਦੀ ਜਾਣਕਾਰੀ ਹਾਸਿਲ ਕਰ ਲੈਣਾ ਤੁਹਾਡੇ ਲਈ ਜ਼ਰੂਰੀ ਹੈ, ਕਿਤੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ  ਧਿਆਨ ਵਿਚ ਰੱਖ ਕੇ ਅਮਲ ਵਿਚ ਲਿਆਓ ਤਾਂ ਯਕੀਨੀ ਤੌਰ 'ਤੇ ਤੁਹਾਡੇ ਘਰ ਦੀ ਸਥਿਤੀ ਸਹੀ ਬਣੀ ਰਹੇਗੀ ਅਤੇ ਵਾਪਸ ਆਉਣ 'ਤੇ ਤੁਹਾਡਾ ਮਨ ਵੀ ਸ਼ਾਂਤ ਅਤੇ ਖ਼ੁਸ਼ ਰਹੇਗਾ | ਆਓ, ਉਨ੍ਹਾਂ ਮਹੱਤਵਪੂਰਨ ਗੱਲਾਂ ਦੀ ਜਾਣਕਾਰੀ ਹਾਸਿਲ ਕਰ ਲਈਏ |
ਸਭ ਤੋਂ ਪਹਿਲਾਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਬਿਜਲੀ ਦਾ ਮੇਨ ਸਵਿੱਚ ਆਦਿ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ, ਤਾਂ ਕਿ ਤੁਹਾਡੀ ਗ਼ੈਰ-ਮੌਜੂਦਗੀ ਵਿਚ ਕਿਸੇ ਕਾਰਨ ਕੋਈ ਦੁਰਘਟਨਾ ਨਾ ਹੋ ਜਾਵੇ | ਹਮੇਸ਼ਾ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਕਿਤੇ ਜਾਣ 'ਤੇ ਬਿਜਲੀ ਦੇ ਮੇਨਸਵਿੱਚ ਤਾਂ ਬੰਦ ਕਰਦੇ ਹੀ ਨਹੀਂ, ਨਾਲ ਹੀ ਘਰ ਦੀਆਂ ਬੱਤੀਆਂ ਵੀ ਜਗਦੀਆਂ ਛੱਡ ਦਿੰਦੇ ਹਨ | ਇਸ ਨਾਲ ਬਿਜਲੀ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਹੀ ਬਲਬ ਦੇ ਫਿਊਜ਼ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਲਈ ਕਿਤੇ ਜਾਣ 'ਤੇ ਬੱਤੀਆਂ ਨਾ ਹੀ ਜਗਾਓ ਤਾਂ ਚੰਗਾ ਰਹੇਗਾ |
ਜੇਕਰ ਤੁਹਾਡੇ ਕੋਲ ਫਰਿੱਜ ਹੋਵੇ ਤਾਂ ਉਸ ਦਾ ਸਵਿੱਚ ਕੱਢ ਕੇ ਵੱਖਰਾ ਕਰ ਦਿਓ | ਫਰਿੱਜ ਵਿਚ ਮਠਿਆਈਆਂ, ਸਬਜ਼ੀਆਂ, ਪਕਵਾਨ, ਫਲ ਜਾਂ ਕਿਸੇ ਵੀ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਨਾ ਰੱਖੋ | ਰੱਖਣ 'ਤੇ ਇਹ ਸਭ ਖਰਾਬ ਤਾਂ ਹੋਣਗੇ ਹੀ, ਨਾਲ ਹੀ ਫਰਿੱਜ ਦੇ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ |
ਪਾਣੀ ਵਾਲੀ ਟੂਟੀ ਨੂੰ  ਚੰਗੀ ਤਰ੍ਹਾਂ ਬੰਦ ਕਰ ਦਿਓ | ਟੂਟੀ ਬੰਦ ਵੀ ਹੋਵੇ ਤਾਂ ਵੀ ਜਾਣ ਤੋਂ ਪਹਿਲਾਂ ਇਕ ਵਾਰ ਜਾਂਚ ਕਰ ਲਓ | ਟੈਂਕੀ ਵਿਚ ਪਾਣੀ ਇਕੱਠਾ ਹੋਵੇ ਤਾਂ ਉਸ ਨੂੰ  ਪੂਰੀ ਤਰ੍ਹਾ ਖਾਲੀ ਕਰ ਦਿਓ, ਤਾਂ ਕਿ ਵਾਪਸ ਆਉਣ 'ਤੇ ਪਾਣੀ ਦੀ ਪੀਣ ਲਈ ਵਰਤੋਂ ਕਰਨ ਨਾਲ ਸਿਹਤ ਨਾ ਖਰਾਬ ਹੋ ਜਾਵੇ |
ਅੱਜਕਲ੍ਹ ਹਰ ਘਰ ਵਿਚ ਗੈਸ ਦੀ ਵਰਤੋਂ ਹੋਣ ਲੱਗੀ ਹੈ | ਇਸ ਲਈ ਘਰੋਂ ਕੁਝ ਦਿਨਾਂ ਲਈ ਬਾਹਰ ਜਾਣ ਤੋਂ ਪਹਿਲਾਂ ਗੈਸ ਸਿਲੰਡਰ ਦਾ ਸਵਿੱਚ ਬੰਦ ਕਰ ਦਿਓ | ਬੇਸ਼ੱਕ ਸਿਲੰਡਰ ਨੂੰ  ਪਾਈਪ ਤੋਂ ਵੱਖਰ ਕਰ ਕੇ ਬੰਦ ਕਰ ਦਿਓ ਤਾਂ ਚੰਗਾ ਰਹੇਗਾ | ਇਸ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨਹੀਂ ਹੋ ਸਕੇਗੀ |
ਘਰ ਵਿਚ ਜੂਠੇ ਭਾਂਡੇ ਨਾ ਰੱਖ ਕੇ ਜਾਓ | ਇਸ ਨਾਲ ਭਾਂਡੇ ਤਾਂ ਖਰਾਬ ਹੋਣਗੇ ਹੀ, ਨਾਲ ਹੀ ਇਸ ਦੀ ਬਦਬੂ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਕੀਟਾਣੂ ਵੀ ਘਰ ਵਿਚ ਪਹੁੰਚ ਕੇ ਰੋਗਾਂ ਨੂੰ  ਸੱਦਾ ਦੇ ਸਕਦੇ ਹਨ | ਇਸ ਨਾਲ ਘਰ ਦੇ ਖਰਚਿਆਂ ਵਿਚ ਗ਼ੈਰ-ਜ਼ਰੂਰੀ ਵਾਧਾ ਹੋ ਸਕਦਾ ਹੈ | ਇਸ ਲਈ ਇਸ ਮਾਮਲੇ ਵਿਚ ਵਿਸ਼ੇਸ਼ ਸਾਵਧਾਨੀ ਵਰਤੋ | ਕਿਸੇ ਵੀ ਭਾਂਡੇ ਵਿਚ ਪਾਣੀ ਨਾ ਰੱਖੋ |
ਘਰ ਵਿਚ ਅਚਾਰ ਆਦਿ ਹੋਵੇ ਤਾਂ ਉਸ ਨੂੰ  ਲੰਮੇ ਸਮੇਂ ਲਈ ਬਾਹਰ ਜਾਣ ਤੋਂ ਪਹਿਲਾਂ ਧੁੱਪ ਵਿਚ ਜ਼ਰੂਰ ਰੱਖੋ | ਬਰਸਾਤ ਦੇ ਦਿਨਾਂ ਵਿਚ ਅਜਿਹਾ ਕਰਨਾ ਜ਼ਰੂਰੀ ਹੈ ਕਿਉਂਕਿ ਅਚਾਰ ਖਰਾਬ ਹੋਣ ਦਾ ਸੌ ਫ਼ੀਸਦੀ ਸੰਭਾਵਨਾ ਰਹਿੰਦੀ ਹੈ |
ਘਰ ਵਿਚ ਜੇਕਰ ਤੁਸੀਂ ਕੀਟਨਾਸ਼ਕ ਦਵਾਈਆਂ ਛਿੜਕ ਦਿਓ ਤਾਂ ਮੱਛਰ, ਖਟਮਲ, ਤਿਲਚੱਟਾ ਜਾਂ ਚੂਹਿਆਂ ਦਾ ਮੇਲਾ ਨਹੀਂ ਲੱਗੇਗਾ |
ਜੇਕਰ ਤੁਹਾਡੇ ਘਰ ਵਿਚ ਜਾਂ ਆਲੇ-ਦੁਆਲੇ ਚੂਹੇ ਜ਼ਿਆਦਾ ਗਿਣਤੀ ਵਿਚ ਮੌਜੂਦ ਹਨ ਤਾਂ ਘਰ ਦੇ ਸਾਮਾਨ ਨੂੰ  ਸੁਰੱਖਿਅਤ ਰੱਖਣ ਲਈ ਖਿੜਕੀ-ਦਰਵਾਜ਼ੇ ਬੰਦ ਕਰਦੇ ਸਮੇਂ ਥੋੜ੍ਹਾ ਜਿਹਾ ਸੁਰਾਖ ਵੀ ਚੰਗੀ ਤਰ੍ਹਾਂ ਬੰਦ ਕਰ ਦਿਓ ਤਾਂ ਕਿ ਚੂਹੇ ਅੰਦਰ ਨਾ ਆ ਸਕਣ | ਰੌਸ਼ਨਦਾਨ ਦਾ ਸੁਰਾਖ ਵੱਡਾ ਹੋਵੇ ਤਾਂ ਉਸ ਨੂੰ  ਵੀ ਛੋਟਾ ਕਰ ਦਿਓ | ਨਾਲੀ ਦੇ ਕੋਲ ਵੀ ਇੱਟ ਰੱਖ ਕੇ ਜਾਮ ਕਰ ਦਿਓ |
ਦਵਾਈ ਦੀ ਸ਼ੀਸ਼ੀ, ਚੀਨੀ ਅਤੇ ਗੁੜ ਦੇ ਭਾਂਡੇ ਨੂੰ  ਚੰਗੀ ਤਰ੍ਹਾਂ ਨਾਲ ਬੰਦ ਕਰਕੇ ਇਸ ਤਰ੍ਹਾਂ ਦੀ ਥਾਂ 'ਤੇ ਰੱਖੋ ਕਿ ਕੀੜੀਆਂ ਨੂੰ  ਉਸ ਦੀ ਭਿਣਕ ਨਾ ਪਏ ਅਤੇ ਇਹ ਸਭ ਚੀਜ਼ਾਂ ਸੁਰੱਖਿਅਤ ਰਹਿਣ | ਕਿਤੇ ਵੀ ਜਾਣ ਤੋਂ ਪਹਿਲਾਂ ਘਰ ਦੀ ਸਫ਼ਾਈ ਜ਼ਰੂਰ ਕਰਕੇ ਜਾਓ, ਕਿਉਂਕਿ ਹੋ ਸਕਦਾ ਹੈ ਕਿ ਵਾਪਸ ਆਉਣ 'ਤੇ ਤੁਹਾਡੇ ਨਾਲ ਹੀ ਕੋਈ ਵਿਸ਼ੇਸ਼ ਮਹਿਮਾਨ ਵੀ ਆ ਜਾਵੇ ਅਤੇ ਤੁਹਾਡੇ ਘਰ ਦੀ ਸਥਿਤੀ ਅਤੇ ਗੰਦਗੀ ਦੇਖ ਕੇ ਨੱਕ ਚੜ੍ਹਾਵੇ, ਤੁਹਾਡੀ ਅਸੱਭਿਅਤਾ 'ਤੇ ਹੱਸੇ |
ਬਗ਼ੀਚੇ ਵਿਚ ਫੁੱਲ, ਬੂਟੇ ਤੇ ਸਬਜ਼ੀਆਂ ਲੱਗੀਆਂ ਹੋਣ ਤਾਂ ਉਨ੍ਹਾਂ ਨੂੰ  ਸਹੀ ਤਰ੍ਹਾਂ ਪਾਣੀ ਦਿਓ ਅਤੇ ਗੇਟ ਚੰਗੀ ਤਰ੍ਹਾਂ ਬੰਦ ਕਰ ਦਿਓ, ਤਾਂ ਕਿ ਅਵਾਰਾ ਜਾਨਵਰ ਅੰਦਰ ਨਾ ਆ ਸਕੇ |
ਜਾਣ ਤੋਂ ਪਹਿਲਾਂ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰ ਦਿਓ ਅਤੇ ਜਾਣ ਤੋਂ ਪਹਿਲਾਂ ਜਾਂਚਣਾ ਨਾ ਭੁੱਲੋ |
ਤੁਸੀਂ ਹੁਣ ਜਦੋਂ ਵਾਪਸ ਆਓਗੇ ਤਾਂ ਆਪਣਾ ਘਰ ਸੁਰੱਖਿਅਤ ਪਾਓਗੇ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ 'ਚ ਹੋਵੇਗਾ ਵੱਡਾ ਪ੍ਰਸ਼ਾਸਨਿਕ ਫੇਰਬਦਲ ਅਗਲੀ ਖ਼ਬਰ ਬਾਹਰੋਂ ਸ਼ਾਂਤ ਦਿਸਣ ਲਈ ਅੰਦਰੋਂ ਬਹੁਤ ਲੜਨਾ ਪੈਂਦੈ
Ad Position 24