07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਨੁੱਖੀ ਜ਼ਿੰਦਗੀ ਨੂੰ ਡਿਜ਼ੀਟਲ ਦੁਨੀਆ ਦੇ ਹਵਾਲੇ ਨਾ ਕਰੋ

ਮਨੁੱਖੀ ਜ਼ਿੰਦਗੀ ਨੂੰ ਡਿਜ਼ੀਟਲ ਦੁਨੀਆ ਦੇ ਹਵਾਲੇ ਨਾ ਕਰੋ

Ad Position 21
No active advertisement
ਅਜੀਤ ਡੈਸਕ 08-10-2026

ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ | ਡਿਜ਼ੀਟਲ ਦੁਨੀਆ ਦੇ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ | ਜੋ ਕੁਝ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਟੈਕਨੋਲੋਜੀ ਸਾਡੇ ਲਈ ਹਾਜ਼ਰ ਕਰ ਰਿਹਾ ਹੈ |

ਏ.ਆਈ. ਬਹੁਤ ਕੁਝ ਕਰ ਰਿਹਾ ਹੈ, ਕੁਝ ਖੇਤਰਾਂ ਵਿਚ ਇਸਦਾ ਬਹੁਤ ਫਾਇਦਾ ਵੀ ਹੋ ਰਿਹਾ ਹੈ | ਉਦਾਹਰਨ ਦੇ ਤੌਰ 'ਤੇ ਮੋਬਾਈਲ ਨੇ ਦੂਰੀਆਂ ਨੂੰ  ਤਾਂ ਖ਼ਤਮ ਕਰ ਹੀ ਦਿੱਤਾ ਹੈ,ਪਰ ਰਿਸ਼ਤੇ ਵੀ ਖ਼ਤਮ ਹੋਣ ਦੀ ਤਾਦਾਦ 'ਤੇ ਖੜੇ੍ਹ ਹਨ | ਅੱਜ ਹਰ ਇਨਸਾਨ ਚਾਹੇ ਉਹ ਛੋਟਾ ਬੱਚਾ ਕਿਉਂ ਨਾ ਹੋਵੇ, ਸਾਰੇ ਹੀ ਮੋਬਾਈਲ ਦੀ ਜਕੜ ਵਿਚ ਹਨ | ਜਦੋਂ ਬੱਚੇ ਜਿੱਦ ਕਰਦੇ ਹਨ ਤਾਂ ਮਾਂ-ਬਾਪ ਉਨ੍ਹਾਂ ਦੇ ਅੱਗੇ ਝੁੱਕ ਜਾਂਦੇ ਹਨ | ਸਕਰੀਨ ਟਾਈਮ ਜ਼ਿਆਦਾ ਵੱਧ ਚੁੱਕਿਆ ਹੈ ਕਿ ਅਸੀਂ ਜੋ ਆਪਸੀ ਗੱਲਬਾਤ ਆਪਣੇ ਸਾਹਮਣੇ ਬੈਠ ਕੇ ਹੁੰਦੀ ਸੀ, ਉਸ ਤੋਂ ਦੂਰ ਹੁੰਦੇ ਜਾ ਰਹੇ ਹਨ | ਜੇ ਗੁਰੂ ਘਰ ਚਲੇ ਜਾਈਏ, ਉੱਥੇ ਵੀ ਸਕਰੀਨ 'ਤੇ ਹੀ ਸਕਰੋਲ ਕਰਦੇ-ਕਰਦੇ ਪਾਠ ਕਰਦੇ ਹਾਂ | ਸਵੇਰੇ ਜਾਂ ਸ਼ਾਮ ਦੀ ਸੈਰ ਕਰਨ ਲੱਗਿਆ ਹੱਥ ਵਿਚ ਮੋਬਾਈਲ ਹੁੰਦਾ ਹੈ ਜਾਂ ਬਲੂਟੁਥ ਲਗਾ ਕੇ ਅਸੀਂ ਇਕ-ਦੂਜੇ ਨਾਲ ਗੱਲ ਕਰ ਰਹੇ ਹੁੰਦੇ ਹਾਂ | ਕਹਿਣ ਦਾ ਭਾਵ ਹੈ ਕਿ ਇਨਸਾਨ ਕੋਲ ਆਪਣੇ ਲਈ ਹੀ ਵੇਲਾ ਨਹੀਂ ਹੈ | ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ | ਜੋ ਆਪਸੀ ਨਿੱਘ ਸੀ ਉਹ ਬਹੁਤ ਘੱਟ ਗਿਆ ਹੈ | ਆਪਣੇ ਰੁਝੇਵਿਆਂ 'ਚ ਜ਼ਿਆਦਾ ਬਿਜ਼ੀ ਹੋਣ ਕਾਰਨ ਮਾਂ ਬਾਪ ਬੱਚਿਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹਨ | ਥੱਕੇ-ਟੁੱਟੇ ਆਏ ਸ਼ਾਮ ਨੂੰ  ਆਪਣਾ ਮੋਬਾਈਲ ਬੱਚਿਆਂ ਦੇ ਹੱਥ ਵਿਚ ਹੀ ਦੇ ਦਿੰਦੇ ਹਨ | ਇਹ ਵੀ ਨਹੀਂ ਪਤਾ ਹੁੰਦਾ ਮਾਪਿਆਂ ਨੂੰ  ਕਿ ਬੱਚੇ ਮੋਬਾਈਲ 'ਤੇ ਕੀ ਕੁੱਝ ਕਰ ਰਹੇ ਹਨ | ਅਜਿਹੀ ਟੈਕਨੋਲਜੀ ਦਾ ਵੀ ਕੀ ਫਾਇਦਾ ਜੋ ਰਿਸ਼ਤਿਆਂ ਨੂੰ  ਖ਼ਤਮ ਕਰਨ 'ਤੇ ਲੱਗੀ ਹੋਈ ਹੈ | ਟੈਕਨੋਲਾਜੀ ਦੀ ਸਹੀ ਵਰਤੋਂ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ | ਇਸ ਦਾ ਸਭ ਤੋਂ ਜਦ ਪ੍ਰਭਾਵ ਬੱਚਿਆਂ 'ਤੇ ਦਿਖਾਈ ਦੇ ਰਿਹਾ ਹੈ | ਅੱਜ ਸਮਾਰਟ ਫੋਨ ਹਰ ਘਰ ਵਿਚ ਹੈ | ਹਰ ਇਨਸਾਨ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ | ਅੱਜ ਬੱਚੇ ਵੀਡੀਓ ਮਨੋਰੰਜਨ ਤੇ ਪੜ੍ਹਾਈ ਸੰਬੰਧੀ ਕੁਝ ਵੀ ਸਰਚ ਕਰਨਾ ਹੈ ਤਾਂ ਝੱਟ ਸਮਾਰਟ ਫੋਨ 'ਤੇ ਲੱਗ ਜਾਂਦੇ ਹਨ | ਸੋਸ਼ਲ ਮੀਡੀਆ ਨੇ ਨੌਜਵਾਨ, ਛੋਟੇ ਬੱਚਿਆਂ ਨੂੰ  ਆਪਣੀ ਜਕੜ ਵਿਚ ਲੈ ਲਿਆ ਹੈ | ਕੋਈ ਵੇਲਾ ਹੁੰਦਾ ਸੀ ਜਦੋਂ ਸਾਰਾ ਪਰਿਵਾਰ ਸ਼ਾਮ ਨੂੰ  ਇਕੱਠੇ ਹੋ ਕੇ ਇਕ-ਦੂਜੇ ਨਾਲ ਗੱਲਬਾਤ ਕਰਦਾ ਸੀ | ਜੇ ਕਿਸੇ ਨੂੰ  ਕੋਈ ਦੁੱਖ ਤਕਲੀਫ਼ ਵੀ ਹੁੰਦੀ ਸੀ ਤਾਂ ਉਹ ਸਾਰੇ ਪਰਿਵਾਰ ਵਿਚੋਂ ਕੋਈ ਨਾ ਕੋਈ ਉਸ ਦਾ ਹੱਲ ਵੀ ਕੱਢ ਦਿੰਦੇ ਸੀ | ਸਹੀ ਗਤੀਵਿਧੀਆਂ ਹੁੰਦੀਆਂ ਸਨ | ਮਹਾਰਾਸ਼ਟਰ ਵਿਚ ਇਕ ਪਰਿਵਾਰ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਾਰ ਬਾਉਂਸਰ ਰੱਖੇ ਹਨ | ਮਾਂ ਬਾਪ ਤੰਗ ਆ ਚੁਕੇ ਸੀ ਕਿ ਉਨ੍ਹਾਂ ਨੂੰ  ਇਹ ਕਦਮ ਚੁੱਕਣਾ ਪਿਆ | ਬੱਚੇ ਹਰ ਵਕਤ ਮੋਬਾਈਲ 'ਤੇ ਲੱਗੇ ਰਹਿੰਦੇ ਸਨ | ਹਿਮਾਚਲ ਪ੍ਰਦੇਸ਼ ਵਿਚ ਇਕ 14 ਸਾਲ ਦੇ ਬੱਚੇ ਨੇ ਆਪਣੇ ਮਾਤਾ-ਪਿਤਾ ਦੀ ਜਮ੍ਹਾਂਪੂੰਜੀ ਸੋਸ਼ਲ ਮੀਡੀਆ 'ਤੇ ਗੇਮ ਡਾਊਨ ਲੋਡ ਕਰ ਕੇ ਗਵਾ ਦਿੱਤੀ | ਅੱਜ ਬੱਚੇ ਬਾਹਰ ਖੇਡਣ ਲਈ ਬਿਲਕੁਲ ਵੀ ਨਹੀਂ ਜਾਂਦੇ ਹਨ | ਉਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਪਾ ਰਿਹਾ ਹੈ | ਜ਼ਿਆਦਾ ਵਰਤੋਂ ਨਾਲ ਅਸਲ ਜੀਵਨ ਵਿਚੋਂ ਆਪਸੀ ਪਿਆਰ ਗੱਲਬਾਤ ਪਰਿਵਾਰਕ ਰਿਸ਼ਤੇ ਦੂਰ ਹੁੰਦੇ ਜਾ ਰਹੇ ਹਨ | 

ਅੱਜ ਮਾਪਿਆਂ ਨੂੰ  ਡਿਜੀਟਲ ਵਰਤੋ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | ਜਰੂਰੀ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ 'ਤੇ ਹਰ ਜਾਣਕਾਰੀ ਸਹੀ ਹੋਵੇ, ਕਈ ਵਾਰ ਗੁੰਮਰਾਹਕੁੰਨ ਜਾਣਕਾਰੀ ਵੀ ਹੁੰਦੀ ਹੈ | ਅਕਸਰ ਕਈ ਵਾਰ ਕੋਈ ਝੂਠੀ ਜਾਣਕਾਰੀ ਸੋਸ਼ਲ ਮੀਡੀਆ ਨੈੱਟਵਰਕ 'ਤੇ ਘੁੰਮਦੀ ਹੈ ਤਾਂ ਬੱਚੇ ਬਿਨਾਂ ਸੋਚੇ ਸਮਝੇ ਇਸ ਨੂੰ  ਅੱਗੇ ਭੇਜ ਦਿੰਦੇ ਹਨ | ਸਾਈਬਰ ਅਟੈਕ ਕਿੰਨੇ ਹੋ ਰਹੇ ਹਨ | ਹਰ ਰੋਜ਼ ਪ੍ਰਸ਼ਾਸਨਿਕ, ਪੁਲਿਸ ਅਧਿਕਾਰੀਆਂ ਵਲੋਂ ਲੋਕਾਂ ਨੂੰ  ਜਾਗਰੂਕ ਕੀਤਾ ਜਾ ਰਿਹਾ ਹੈ | ਫ਼ਰਜ਼ੀ ਪਛਾਣ, ਨਕਲੀ ਨੌਕਰੀਆਂ ਜਾਂ ਕਿਸੇ ਥਾਂ 'ਤੇ ਕਿਸੇ ਕੰਪਨੀ ਵਿਚ ਨਿਵੇਸ਼ ਕਰਨਾ, ਝੂਠੇ ਰਿਸ਼ਤੇ ਬਣਾ ਕੇ ਪੈਸੇ ਮੰਗਣਾ ਅਜਿਹੀਆਂ ਖ਼ਬਰਾਂ ਅਸੀਂ ਆਮ ਸੁਣਦੇ ਹਾਂ | ਡਿਜੀਟਲ ਅਰੈਸਟ 'ਚ ਕਰੋੜਾਂ ਰੁਪਇਆ ਲੋਕਾਂ ਨੇ ਆਪਣੇ ਗਵਾ ਲਏ ਹਨ | ਹਰ ਰੋਜ਼ ਠੱਗ ਨਵਾਂ-ਨਵਾਂ ਪੈਂਤੜਾ ਲੋਕਾਂ ਨੂੰ  ਲੁੱਟਣ ਲਈ ਅਪਣਾਉਂਦੇ ਹਨ | ਖਾਸ ਕਰ ਬਜ਼ੁਰਗ ਤੇ ਬੱਚੇ ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ | ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸਾਈਬਰ ਧੋਖਾਧੜੀ ਬਾਰੇ ਲੋਕਾਂ ਨੂੰ  ਬਹੁਤ ਜਾਗਰੂਕ ਕੀਤਾ ਜਾ ਰਿਹਾ ਹੈ | ਬੱਚਿਆਂ ਨੂੰ  ਮੋਬਾਈਲ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ  ਕਿਤਾਬੀ ਦੁਨੀਆ ਵੱਲ ਲੈ ਕੇ ਜਾਣਾ ਚਾਹੀਦਾ ਹੈ | ਹਰ ਚੀਜ਼ ਦੀ ਵਰਤੋਂ ਦਾ ਸੀਮਿਤ ਦਾਇਰਾ ਹੋਣਾ ਚਾਹੀਦਾ ਹੈ | 
 

-ਮੋਹਾਲੀ, ਸਟੇਟ ਐਵਾਰਡੀ | 
ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਵਿਚ ਬਹੁਤ ਕੁਝ ਸਿਖਾ ਦਿੰਦੀਆਂ ਹਨ ਮੁਸ਼ਕਿਲਾਂ ਅਗਲੀ ਖ਼ਬਰ ਸੂਖ਼ਮ ਕਲਾਵਾਂ ਦੀ ਸੱਜਰੀ ਕਿਰਨ : ਸਰਘੀ ਬੜਿੰਗ
Ad Position 24