15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਰਮੀਆਂ ਵਿਚ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਦਾ ਵਿਗਿਆਨ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਗਰਮੀਆਂ ਦੇ ਮੌਸਮ ਵਿਚ ਲੋਕ ਹਲਕੇ ਰੰਗਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਨ। ਇਸ ਪਿਛੇ ਭੌਤਿਕ ਵਿਗਿਆਨ ਦਾ ਸਿਧਾਂਤ ਕੰਮ ਕਰਦਾ ਹੈ। ਇਸ ਪ੍ਰਕਿਰਿਆ ਨੂੰ ਰੌਸ਼ਨੀ ਦਾ ਪਰਾਵਰਤਨ (Ref&ect}on of &}{ht) ਕਿਹਾ ਜਾਂਦਾ ਹੈ। ਰੌਸ਼ਨੀ ਵੱਖ-ਵੱਖ ਰੰਗਾਂ ਦੀਆਂ ਤਰੰਗਾਂ ਤੋਂ ਬਣੀ ਹੁੰਦੀ ਹੈ ਅਤੇ ਹਰ ਰੰਗ ਦੀ ਆਪਣੀ ਤਰੰਗ ਲੰਬਾਈ (Wave&en{th) ਹੁੰਦੀ ਹੈ। ਜਦੋਂ ਸੂਰਜ ਦੀ ਰੌਸ਼ਨੀ ਹਲਕੇ ਰੰਗਾਂ ਦੇ ਕੱਪੜਿਆਂ 'ਤੇ ਪੈਂਦੀ ਹੈ, ਤਾਂ ਉਹ ਜ਼ਿਆਦਾਤਰ ਤਰੰਗਾਂ ਨੂੰ ਪਰਾਵਰਤਿਤ ਕਰ ਦਿੰਦੇ ਹਨ। ਚਿੱਟਾ ਰੰਗ ਲਗਭਗ ਸਾਰੀਆਂ ਤਰੰਗ ਲੰਬਾਈਆਂ ਨੂੰ ਪਰਾਵਰਤਿਤ ਕਰ ਦਿੰਦਾ ਹੈ, ਇਸ ਲਈ ਇਹ ਘੱਟ ਗਰਮੀ ਸੋਖਦਾ ਹੈ। ਚਿੱਟੇ, ਕਰੀਮ ਅਤੇ ਹੋਰ ਹਲਕੇ ਰੰਗ ਸੂਰਜ ਦੀਆਂ ਕਿਰਨਾਂ ਨੂੰ ਵਾਪਸ ਝਲਕਾ ਦਿੰਦੇ ਹਨ, ਜਿਸ ਕਾਰਨ ਘੱਟ ਗਰਮੀ ਸਰੀਰ ਤੱਕ ਪਹੁੰਚਦੀ ਹੈ। ਇਸ ਨਾਲ ਸਰੀਰ ਠੰਢਾ ਅਤੇ ਆਰਾਮਦਾਇਕ ਰਹਿੰਦਾ ਹੈ। ਦੂਜੇ ਪਾਸੇ, ਕਾਲੇ ਜਾਂ ਗੂੜ੍ਹੇ ਰੰਗ ਜ਼ਿਆਦਾਤਰ ਤਰੰਗਾਂ ਨੂੰ ਸੋਖ ਲੈਂਦੇ ਹਨ, ਜਿਸ ਨਾਲ ਉਹ ਜ਼ਿਆਦਾ ਗਰਮ ਹੋ ਜਾਂਦੇ ਹਨ ਅਤੇ ਸਰੀਰ ਨੂੰ ਵੀ ਗਰਮੀ ਮਹਿਸੂਸ ਹੁੰਦੀ ਹੈ। ਇਸ ਲਈ ਗਰਮੀਆਂ ਵਿਚ ਹਲਕੇ ਰੰਗਾਂ ਦੇ ਕੱਪੜੇ ਪਹਿਨਣਾ ਇਕ ਵਧੀਆ ਅਤੇ ਵਿਗਿਆਨਕ ਚੋਣ ਹੈ। ਇਹ ਸਾਨੂੰ ਗਰਮੀਆਂ ਤੋਂ ਬਚਾਉਂਦੇ ਹਨ ਅਤੇ ਸੁਖਦਾਈ ਅਨੁਭਵ ਦਿੰਦੇ ਹਨ।

-ਲੈਕਚਰਾਰ ਫਿਜ਼ਿਕਸ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ,
ਰੂਪਨਗਰ।
ਮੋਬਾਈਲ : 89689-59292

Ad Position 22
No active advertisement
ਪਿਛਲੀ ਖ਼ਬਰ ਅਨਮੋਲ ਵਚਨ ਅਗਲੀ ਖ਼ਬਰ ਮਰਦਮਸ਼ੁਮਾਰੀ
Ad Position 24