15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਨਮੋਲ ਵਚਨ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

* ਜੀਵਨ ਦਾ ਸਾਰ ਵੀ ਵਗਦੇ ਪਾਣੀ ਵਾਂਗ ਹੈ, ਜੋ ਨਿਰੰਤਰ ਵਗਦਾ ਰਹਿੰਦਾ ਹੈ।
* ਵਗਦਾ ਪਾਣੀ ਸਾਕਾਰਾਤਮਿਕ ਊਰਜਾ ਦਾ ਪ੍ਰਤੀਕ ਹੈ, ਜੋ ਹਮੇਸ਼ਾ ਅੱਗੇ ਵਧਣ ਲਈ ਹੌਸਲਾ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।
* ਵਗਦੇ - ਪਾਣੀ ਕੋਲ਼ ਬੈਠ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ, ਤੇ ਪਾਣੀ ਦੀਆਂ ਛੱਲਾਂ ਮਨੁੱਖ ਨੂੰ ਪਲ-ਪਲ ਸਚੇਤ ਕਰਦੀਆਂ ਹਨ।
* ਵਗਦਾ ਪਾਣੀ ਜਿਸ ਤਰ੍ਹਾਂ ਬੰਜਰ ਭੂਮੀ ਨੂੰ ਉਪਜਾਉਂਦਾ ਹੈ, ਉਸੇ ਤਰਾਂ੍ਹ ਮਨ ਦੀਆਂ ਤਰੰਗਾਂ ਵੀ ਵਗਦੇ ਪਾਣੀ ਵਾਂਗ ਜੀਵਨ ਨੂੰ ਖੁਸ਼ਹਾਲ ਬਣਾ ਦਿੰਦੀਆ ਹਨ।
* ਜਿਸ ਤਰ੍ਹਾਂ ਸਮੁੰਦਰ ਵਿਚ ਪਾਣੀ ਦਾ ਪੱਤਣ ਜਾਨਣਾ ਅਸੰਭਵ ਹੈ, ਉਸੇ ਤਰ੍ਹਾਂ ਮਨ ਦਾ ਪੱਤਣ ਜਾਨਣਾ ਵੀ ਅਸੰਭਵ ਹੈ।
* ਰਿਸ਼ਤਿਆਂ ਦਾ ਤਾਣਾਬਾਣਾ ਵੀ ਵਗਦੇ ਪਾਣੀ ਵਾਂਗ ਹੈ, ਜਦੋਂ ਤੱਕ ਨਿਭਦੇ ਰਹਿੰਦੇ ਹਨ ਤਾਂ ਇਹ ਵਗਦੇ ਪਾਣੀ ਵਾਂਗ ਚੱਲਦੇ ਰਹਿੰਦੇ ਹਨ, ਰੁਕਣਾ ਤਾਂ ਰਿਸ਼ਤਿਆਂ ਦਾ ਅੰਤ ਹੈ।
* ਵਗਦੇ ਪਾਣੀ ਤੋਂ ਮਨੁੱਖ ਨੂੰ ਸਦਾ ਪ੍ਰੇਰਨਾ ਮਿਲਦੀ ਰਹਿੰਦੀ ਹੈ।

-ਪਿੰਡ ਬੀਜਾ, ਤਹਿ. ਖੰਨਾ, ਜ਼ਿਲਾ੍ਹ ਲੁਧਿਆਣਾ
ਮੋਬ. ਨੰ. 99884-66885

Ad Position 22
No active advertisement
ਪਿਛਲੀ ਖ਼ਬਰ ਪੌਸ਼ਟਿਕ ਖੁਰਾਕ ਅਗਲੀ ਖ਼ਬਰ ਗਰਮੀਆਂ ਵਿਚ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਦਾ ਵਿਗਿਆਨ
Ad Position 24