15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੌਸ਼ਟਿਕ ਖੁਰਾਕ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਸ਼ਾਮ ਨੂੰ ਜਦੋਂ ਪੰਛੀ ਆਲ੍ਹਣਿਆਂ ਵਿਚ ਗਏ ਤਾਂ ਉਨ੍ਹਾਂ ਦੇ ਬੱਚੇ ਭੁੱਖ ਕਾਰਨ ਚੀਂ-ਚੀਂ ਕਰਦੇ ਮਾਂ ਵੱਲ ਦੌੜ ਕੇ ਆਏ, ਮਾਂ ਨੇ ਚੋਗਾ ਮੂੰਹ ਵਿਚ ਪਾਇਆ ਤੇ ਬੱਚਿਆਂ ਨੇ ਬੇਸਵਾਦਾ ਮੂੰਹ ਬਣਾਕੇ ਪੁੱਠਾ ਕੱਢ ਦਿੱਤਾ। ਮਾਂ ਖਿੱਝ ਕੇ ਬੋਲੀ, ਕੀ ਗੱਲ? ਕੀ ਹੋਇਆ? ਬਹੁਤ ਮੁਸ਼ਕਿਲ ਨਾਲ ਮੈਂ ਠੰਢ 'ਚ ਚੁੱਗ ਕੇ ਲਿਆਈਂ ਹਾਂ ਤੁਸੀਂ ਥੁੱਕ ਕਿਉਂ ਦਿੱਤਾ।
ਜਿਹੜਾ ਪਹਿਲਾਂ ਲਿਆਉਂਦੇ ਸੀ ਉਹ ਹੀ ਖਾਣਾ ਹੈ। ਇਹ ਨਹੀਂ ਸਵਾਦ ਲੱਗਦਾ। ਮਾਂ ਨੇ ਕਿਹਾ, ਬੇਟਾ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਹੋ ਗਈਆਂ ਹਨ, ਮੈਂ ਗਈ ਸੀ ਸਾਫ਼-ਸਫ਼ਾਈ ਕਰਕੇ ਗਰਾਊਂਡ ਨੂੰ ਪਾਣੀ ਲਗਾਇਆ ਹੋਇਆ ਸੀ ਕੁਝ ਵੀ ਨਹੀਂ ਮਿਲਿਆ। ਜਦੋਂ ਬੱਚੇ ਆਉਂਦੇ ਸਨ ਤਾਂ ਉਹ ਪੈਕਟਾਂ ਵਾਲਾ ਖਾਣਾ ਖਾਣ ਵੇਲੇ ਥੱਲੇ ਵੀ ਕੁਝ ਨਾ ਕੁਝ ਸੁੱਟਦੇ ਰਹਿੰਦੇ ਸਨ ਤਾਂ ਮੈਂ ਚੁੱਗ ਲਿਆਉਂਦੀ ਸੀ, ਹੁਣ ਇਸੇ ਨਾਲ ਹੀ ਢਿੱਡ ਭਰੋ, ਬਾਹਰ ਜਾਣਾ ਬਹੁਤ ਮੁਸ਼ਕਿਲ ਹੈ।
ਨਰ ਪੰਛੀ ਗੁੱਸੇ 'ਚ ਬੋਲਿਆ, 'ਕੀ ਹੋਇਆ ਚੀਕ-ਚਿਹਾੜਾ ਕਿਉਂ ਪਾਇਆ ਹੈ...ਖਾਣਾ ਖਾਣ ਵੇਲੇ ਰੌਲਾ ਨ੍ਹੀ ਪਾਈਦਾ...ਮੈਨੂੰ ਦੱਸੋ ਕੀ ਚਾਹੀਦਾ ਹੈ ਇਨ੍ਹਾਂ ਨੂੰ। 'ਮਾਂ ਬੋਲੀ ਕੀ ਦੱਸਾਂ, ਕੁਰਕਰੇ-ਚਿਪਸ ਭਾਲਦੇ ਹਨ, ਜਦੋਂ ਸਕੂਲ ਖੁੱਲ੍ਹਣਗੇ ਤਾਂ ਹੀ ਲਿਆਵਾਂਗੀ...ਇਨ੍ਹਾਂ ਨੂੰ ਕਹੋ ਇਹ ਹੀ ਖਾਣ, ਮੈਂ ਭੁੱਖਾ ਨ੍ਹੀ ਵੇਖ ਸਕਦੀ ਆਪਣੇ ਬੱਚਿਆਂ ਨੂੰ।
ਹਾਂ ਬੱਚਿਓ ਥੋਡੀ ਮਾਂ ਠੀਕ ਕਹਿ ਰਹੀ ਹੈ। ਇਹ ਖਾਣਾ ਹੀ ਤੁਹਾਡੀ ਸਿਹਤ ਲਈ ਠੀਕ ਹੈ...ਸਿਆਣੇ ਬੱਚੇ ਬਣ ਕੇ ਖਾ ਲਓ, ਖਾਓ ਫੇਰ ਮੈਂ ਤੁਹਾਨੂੰ ਚੰਗ੍ਹੀ ਖੁਰਾਕ ਵਾਰੇ ਦੱਸਾਂਗਾ ਕਿ ਤੁਹਾਡੀ ਸਿਹਤ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ...ਚਲੋ, ਸ਼ਾਬਾਸ਼! ਵੇਖਾਂਗੇ ਪਹਿਲਾਂ ਖਾਣਾ ਕੌਣ ਖਤਮ ਕਰੇਗਾ ਪਹਿਲੇ ਨੰਬਰ 'ਤੇ ਕੋਣ ਆਏਗਾ।
ਖਾਣਾ ਖਤਮ ਕਰ ਕੇ ਬੱਚੇ ਪਿਤਾ ਕੋਲ ਬੈਠ ਗਏ ਤੇ ਕਹਿਣ ਲੱਗੇ ਹੁਣ ਸੁਣਾਓ ਚੰਗੀ ਖੁਰਾਕ ਬਾਰੇ। ਹਾਂ ਬੱਚਿਓ! ਆਓ ਤੇ ਆਪਣੀ ਮਾਂ ਨੂੰ ਵੀ ਬੁਲਾਓ, ਉਸ ਨੂੰ ਵੀ ਦੱਸਣਾ ਹੈ ਕਿ ਆਪ ਵੀ ਆਪਣੀ ਸਿਹਤ ਦਾ ਖਿਆਲ ਰੱਖੇ। ਸਾਰੇ ਬੈਠ ਕੇ ਧਿਆਨ ਨਾਲ ਸੁਣਨ ਲੱਗੇ। ਨਰ ਪੰਛੀ ਬਹੁਤ ਗੰਭੀਰਤਾ ਨਾਲ ਕਹਿਣ ਲੱਗਾ, ਆਪਣੀ ਸੰਖਿਆ ਘਟਦੀ ਜਾ ਰਹੀ ਹੈ, ਇਸ ਦਾ ਇਹ ਹੀ ਕਾਰਨ ਹੈ ਕਿ ਆਪਾਂ ਖਾਣਾ ਚੰਗਾ ਨ੍ਹੀਂ ਖਾ ਰਹੇ, ਪੈਕਟਾਂ ਵਾਲਾ ਬੰਦ ਖਾਣਾ ਲਗਾਤਾਰ ਖਾਣ ਨਾਲ ਸਿਹਤ ਖਰਾਬ ਹੁੰਦੀ ਹੈ ਕਿਉਂਕਿ ਇਸ ਵਿਚ ਵਰਤਿਆ ਤੇਲ ਤੇ ਮਸਾਲੇ ਸਾਡੇ ਲਈ ਠੀਕ ਨਹੀਂ, ਇਨ੍ਹਾਂ ਨੂੰ ਜ਼ਿਆਦਾ ਸਮਾਂ ਸੰਭਾਲਣ ਲਈ ਵਰਤਿਆ ਜਾਣ ਵਾਲਾ ਜੋ ਪਦਾਰਥ ਇਨ੍ਹਾਂ ਵਿਚ ਪਾਇਆ ਜਾਂਦਾ ਹੈ, ਉਹ ਵੀ ਸਾਡੀ ਸਿਹਤ ਲਈ ਠੀਕ ਨਹੀਂ ਹੁੰਦਾ...ਕਿਵਂੇ ਮੇਰੇੇ ਪਿਆਰੇ ਬੱਚਿਓ, ਤੁਸੀਂ ਬਾਹਰ ਜਾ ਕੇ ਆਪਣੀ ਉਡਾਰੀ ਭਰੋਗੇ...ਕਿਵੇਂ ਆਪ ਚੋਗਾ ਚੁੱਗਣ ਦੇ ਕਾਬਲ ਹੋਵੋਗੇ... ਫੁਲਾਵਟ ਵੇਖ ਕੇ ਮਾਂ ਥੋੜ੍ਹੀ ਖੁਸ਼ ਹੋ ਜਾਂਦੀ ਕਿ ਸਿਹਤ ਠੀਕ ਹੈ, ਮੇਰੇ ਬੱਚਿਆਂ ਦੀ। ਇਹ ਸਿਹਤ ਨਹੀਂ, ਮੋਟਾਪਾ ਹੈ....ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਆਪਾਂ।
ਮਾਦਾ ਪੰਛੀ ਆਪਣੀ ਗਲਤੀ ਮੰਨਦੀ ਹੋਈ ਕਹਿਣ ਲੱਗੀ, ਹਾਂ ਜੀ ਮੈਂ ਹੀ ਇਨ੍ਹਾਂ ਨੂੰ ਗਲਤ ਆਦਤ ਪਾ ਲਈ। ਨੇੜੇ ਸੀ ਸੌਖਾ ਲੱਗਿਆ ਤੇ ਚੁਗ ਲਿਆਉਂਦੀ ਸੀ....ਥੋੜ੍ਹਾ ਮੈਨੂੰ ਵੀ ਸਵਾਦ ਪੈ ਗਿਆ ਸੀ...ਸੱਚ ਕਹਾਂ ਤਾਂ ਕੁਝ ਦਿਨਾਂ ਦਾ ਮੈਨੂੰ ਵੀ ਲੱਗ ਰਿਹਾ ਸੀ ਕਿ ਮੈਂ ਜ਼ਿਆਦਾ ਦੂਰ ਉੱਡ ਕਿਉਂ ਨ੍ਹੀ ਪਾਉਂਦੀ, ਥਕਾਵਟ ਕਿਉਂ ਹੋਣ ਲੱਗ ਪਈ... ਪਰ ਹੁਣ ਮੈਂ ਆਪ ਵੀ ਨਹੀਂ ਖਾਵਾਂਗੀ ਤੇ ਇਨ੍ਹਾਂ ਨੂੰ ਵੀ ਨਹੀਂ ਖਵਾਵਾਂਗੀ...ਚੰਗਾ ਚੋਗਾ ਚੁੱਗ ਕੇ ਖਾਵਾਂਗੇ ਸਾਰਾ ਪਰਿਵਾਰ...ਆਓ, ਰਲ ਕੇ ਆਪਾਂ ਇਨ੍ਹਾਂ ਨੂੰ ਉਡਾਰੀ ਭਰਨੀ ਸਿਖਾਈਏ ਤੇ ਚੰਗੀ ਥਾਂ 'ਤੇ ਹੀ ਲੈ ਕੇ ਜਾਈਏ ਜਿਥੇ ਦਾਣੇ ਹੋਣ ਜੋ ਸਾਡੇ ਲਈ ਚੰਗੇ ਤੇ ਪੌਸ਼ਟਿਕ ਹੋਣ... ਘਟਦੀ ਗਿਣਤੀ ਵੱਲ ਧਿਆਨ ਦੇਈਏ ਤੇ ਆਪਣੇ ਸਾਥੀ ਪੰਛੀਆਂ ਨੂੰ ਵੀ ਜਾਗਰੂਕ ਕਰੀਏ ਕਿ ਉਹ ਵੀ ਚੰਗੀ ਖੁਰਾਕ ਖਾਣ।

(ਮੈਥ ਮਿਸਟ੍ਰੈਸ)
ਸ.ਕੰ.ਸ.ਸ.ਸ.ਸ. ਨਿ.ਪਾ.ਹਾ.ਕ., ਪਟਿਆਲਾ।
ਮੋਬਾਈਲ : 94177-38737

Ad Position 22
No active advertisement
ਪਿਛਲੀ ਖ਼ਬਰ ਪੱਗ ਅਗਲੀ ਖ਼ਬਰ ਅਨਮੋਲ ਵਚਨ
Ad Position 24