04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਾਲ-ਕਹਾਣੀ ਸੱਚਾ ਮਿੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026

ਪਿਆਰੇ ਬੱਚਿਓ! ਸਾਹਿਲ ਅਤੇ ਗੌਰਵ ਬਹੁਤ ਜ਼ਿਆਦਾ ਗੂੜ੍ਹੇ ਮਿੱਤਰ ਸਨ। ਦੋਵੇਂ ਇਕ ਹੀ ਜਮਾਤ ਵਿਚ ਪੜ੍ਹਦੇ ਸਨ। ਸਾਹਿਲ ਅਤੇ ਗੌਰਵ ਪੜ੍ਹਾਈ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਸਨ। ਦੋਵੇਂ ਦੋਸਤ ਜਮਾਤ ਵਿਚ ਇਕੱਠੇ ਹੀ ਬੈਠਦੇ, ਇਕੱਠੇ ਹੀ ਪੜ੍ਹਦੇ ਸਨ ਅਤੇ ਇਕੱਠੇ ਹੀ ਖੇਡਦੇ ਸਨ। ਸਕੂਲ ਦੇ ਅਧਿਆਪਕ ਵੀ ਸਾਹਿਲ ਅਤੇ ਗੌਰਵ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਇਹ ਦੋਵੇਂ ਦੋਸਤ ਹਰ ਸਾਲ ਸਕੂਲ ਵਿਚੋਂ ਪਹਿਲੇ ਦਰਜੇ ਵਿਚ ਪਾਸ ਹੁੰਦੇ ਸਨ।
ਪਿਆਰੇ ਬੱਚਿਓ! ਸਾਹਿਲ ਇਕ ਬਹੁਤ ਅਮੀਰ ਪਰਿਵਾਰ ਦਾ ਲੜਕਾ ਸੀ। ਉਸ ਦੇ ਪਿਤਾ ਜੀ ਇਕ ਬਹੁਤ ਵੱਡੀ ਕਰਿਆਨੇ ਦੀ ਦੁਕਾਨ ਕਰਦੇ ਸਨ, ਪਰ ਸਾਹਿਲ ਨੇ ਕਦੇ ਵੀ ਆਪਣੀ ਅਮੀਰੀ ਦਾ ਘੁਮੰਡ ਨਹੀਂ ਸੀ ਕੀਤਾ। ਉਹ ਸਭ ਬੱਚਿਆਂ ਦੇ ਨਾਲ ਬਹੁਤ ਪਿਆਰ ਨਾਲ ਰਹਿੰਦਾ ਸੀ।
ਦੂਜੇ ਪਾਸੇ ਗੌਰਵ ਇਕ ਗ਼ਰੀਬ ਪਰਿਵਾਰ ਦਾ ਲੜਕਾ ਸੀ। ਉਸ ਦੇ ਪਿਤਾ ਜੀ ਮਿਹਨਤ-ਮਜ਼ਦੂਰੀ ਕਰਦੇ ਸਨ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਚਲਦਾ ਸੀ। ਘਰ ਵਿਚ ਗ਼ਰੀਬੀ ਹੋਣ ਦੇ ਬਾਵਜੂਦ ਗੌਰਵ ਦੇ ਮੰਮੀ-ਪਾਪਾ ਉਸ ਨੂੰ ਪੜ੍ਹਾਈ ਕਰਵਾ ਰਹੇ ਸਨ, ਕਿਉਂਕਿ ਉਸਦੇ ਮਾਪੇ ਗੌਰਵ ਨੂੰ ਪੜ੍ਹਾ-ਲਿਖਾ ਕੇ ਕਿਸੇ ਨੌਕਰੀ 'ਤੇ ਲਾਉਣਾ ਚਾਹੁੰਦੇ ਸੀ, ਤਾਂ ਜੋ ਉਨ੍ਹਾਂ ਦੇ ਘਰ ਦੀ ਗ਼ਰੀਬੀ ਦੂਰ ਹੋ ਸਕੇ।
ਸਕੂਲ ਵਿਚ ਸਾਲਾਨਾ ਪੇਪਰਾਂ ਦਾ ਦਾਖਲਾ ਭਰਿਆ ਜਾਣਾ ਸੀ। ਸਾਰੇ ਬੱਚੇ ਆਪਣੇ ਮਾਪਿਆਂ ਕੋਲੋਂ ਪੇਪਰਾਂ ਦੀ ਦਾਖਲਾ ਫੀਸ ਲੈ ਕੇ ਸਕੂਲ ਆਏ ਸਨ, ਪਰ ਅੱਜ ਗੌਰਵ ਬਹੁਤ ਜ਼ਿਆਦਾ ਉਦਾਸ ਸੀ। ਜਦੋਂ ਸਾਹਿਲ ਨੇ ਗੌਰਵ ਨੂੰ ਉਸਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਅੱਗੋਂ ਗੌਰਵ ਨੇ ਦੱਸਿਆ ਕਿ ਸਾਹਿਲ ਮੇਰੇ ਪਿਤਾ ਜੀ ਨੂੰ ਕਈ ਦਿਨ ਹੋ ਗਏ, ਉਨ੍ਹਾਂ ਨੂੰ ਕੰਮ ਨਹੀਂ ਮਿਲਿਆ। ਉਹ ਸਵੇਰੇ ਘਰੋਂ ਸਾਈਕਲ 'ਤੇ ਸ਼ਹਿਰ ਜਾਂਦੇ ਹਨ ਤੇ ਸ਼ਾਮ ਨੂੰ ਕੰਮ ਮਿਲੇ ਤੋਂ ਬਗ਼ੈਰ ਘਰ ਵਾਪਸ ਪਰਤ ਆਉਂਦੇ ਹਨ। ਇਸ ਲਈ ਸਾਲਾਨਾ ਪੇਪਰਾਂ ਦੀ ਦਾਖਲਾ ਫੀਸ ਦੇਣ ਲਈ ਮੇਰੇ ਕੋਲ ਪੈਸੇ ਨਹੀਂ, ਮੈਂ ਇਸ ਕਰਕੇ ਉਦਾਸ ਹਾਂ।
ਗੌਰਵ ਦੀ ਗੱਲ ਸੁਣ ਕੇ ਸਾਹਿਲ ਨੇ ਆਪਣੇ ਮਨ ਵਿਚ ਫ਼ੈਸਲਾ ਕੀਤਾ ਕਿ ਉਹ ਆਪਣੇ ਦੋਸਤ ਗੌਰਵ ਦੀ ਮਦਦ ਜ਼ਰੂਰ ਕਰੇਗਾ। ਸਕੂਲ ਤੋਂ ਘਰ ਵਾਪਸ ਆ ਕੇ ਸਾਹਿਲ ਨੇ ਇਹ ਸਾਰੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕੀਤੀ। ਸਾਹਿਲ ਦੇ ਪਿਤਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਕੱਲ੍ਹ ਸਵੇਰੇ ਸਕੂਲ ਜਾਣ ਸਮੇਂ ਆਪਣੀ ਦਾਖਲਾ ਫੀਸ ਦੇ ਨਾਲ ਗੌਰਵ ਦੀ ਦਾਖਲਾ ਫੀਸ ਦੇ ਪੈਸੇ ਵੀ ਲੈ ਜਾਵੇ ਤਾਂ ਜੋ ਗੌਰਵ ਵੀ ਆਪਣਾ ਦਾਖਲਾ ਭਰ ਸਕੇ। ਇਹ ਸੁਣ ਕੇ ਸਾਹਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਉਸਦੇ ਪਾਪਾ ਜੀ ਪੈਸੇ ਦੇਣ ਲਈ ਮੰਨ ਗਏ ਹਨ। ਇਸ ਤਰ੍ਹਾਂ ਮੈਂ ਆਪਣੇ ਦੋਸਤ ਦੀ ਮਦਦ ਕਰ ਸਕਾਂਗਾ।
ਅਗਲੇ ਦਿਨ ਸਵੇਰੇ ਸਾਹਿਲ ਦੇ ਪਿਤਾ ਜੀ ਨੇ ਸਾਹਿਲ ਦੀ ਦਾਖਲਾ ਫੀਸ ਦੇ ਨਾਲ ਗੌਰਵ ਦੀ ਦਾਖਲਾ ਫੀਸ ਲਈ ਪੈਸੇ ਦੇ ਦਿੱਤੇ ਸਨ। ਇਸ ਤਰ੍ਹਾਂ ਸਾਹਿਲ ਦੇ ਨਾਲ ਗੌਰਵ ਨੇ ਵੀ ਸਾਲਾਨਾ ਪੇਪਰਾਂ ਦੀ ਦਾਖਲਾ ਫੀਸ ਭਰ ਦਿੱਤੀ ਸੀ। ਹੁਣ ਦੋਵੇਂ ਮਿੱਤਰ ਬਹੁਤ ਖ਼ੁਸ਼ ਸਨ। ਇਸ ਤਰ੍ਹਾਂ ਸਾਹਿਲ ਨੇ ਗੌਰਵ ਦੀ ਮਦਦ ਕਰਕੇ ਇਕ 'ਸੱਚੇ ਮਿੱਤਰ' ਹੋਣ ਦਾ ਫ਼ਰਜ਼ ਨਿਭਾਇਆ ਸੀ।

-ਪਿੰਡ ਮਸਤੇ ਵਾਲਾ (ਜ਼ੀਰਾ)
ਮੋਬਾਈਲ : 94173-19048

Ad Position 22
No active advertisement
ਪਿਛਲੀ ਖ਼ਬਰ ਛੁੱਟੀਆਂ ਅਗਲੀ ਖ਼ਬਰ ਮਨੁੱਖੀ ਜ਼ਿੰਦਗੀ ਨੂੰ ਸੌਖਾ ਬਣਾਉਣ ਵਾਲੀਆਂ ਮਹਾਨ ਵਿਗਿਆਨਕਾਂ ਦੀਆਂ ਵੱਡੀਆਂ ਖੋਜਾਂ
Ad Position 24