04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਛੁੱਟੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026

ਜਗਜੀਤ ਸਿੰਘ ਖਹਿਰਾ
*


ਅਸੀਂ ਖੂਬ ਮਨਾਈਆਂ ਛੁੱਟੀਆਂ,
ਜਾ ਕੇ ਨਾਨਕੇ ਮੌਜਾਂ ਲੁੱਟੀਆਂ।

ਨਾਨੀ ਕੀਤਾ ਬੜਾ ਹੀ ਚਾਅ,
ਮੋਟੇ ਕਰਤਾ ਸਾਨੂੰ ਖਵਾ।

ਮਾਮੀ ਕੀਤੀਆਂ ਰੀਝਾਂ ਪੂਰੀਆਂ,
ਨਿੱਤ ਖਵਾਏ ਛੋਲੇ ਪੂੜੀਆਂ।

ਛੁੱਟੀਆਂ ਅਸੀਂ ਖੂਬ ਮਨਾਈਆਂ,
ਰੱਜ ਰੱਜ ਕੇ ਅਸੀਂ ਨੀਂਦਾਂ ਲਾਹੀਆਂ।

ਨਹਾਏ ਅਸੀਂ ਵਿਚ ਚੁਬੱਚੇ,
ਕੀ ਵੱਡੇ ਕੀ ਛੋਟੇ ਬੱਚੇ।

ਦੁਪਹਿਰ ਕੱਟਦੇ ਉੱਤੇ ਜਾ ਕੇ ਬੰਬੀਆਂ,
ਖਾਧੇ ਉੱਥੇ ਪੀਲੁ ਤੇ ਅੰਬੀਆਂ।

ਖੇਡੀ ਬੜੀ ਅਸੀਂ ਖਿੱਦੋ ਖੂੰਡੀ,
ਗੋਲੀ ਬਣਦਾ ਸੀ ਸਾਡਾ ਭੂੰਡੀ।

ਮੇਲਾ ਵੇਖ ਕੇ ਆਏ ਹਾਂ,
ਕਈ ਖਿਡੌਣੇ ਲਿਆਏ ਹਾਂ।

ਛੁੱਟੀਆਂ ਦਾ ਸਾਰਾ ਕੰਮ ਮੁਕਾ ਕੇ,
ਰੱਖ ਦਿੱਤਾ ਵਿਚ ਬਸਤੇ ਪਾ ਕੇ।

ਸਕੂਲੇ ਜਿਸ ਦਿਨ ਜਾਵਾਂਗੇ
'ਜਗਜੀਤ ਸਰ' ਨੂੰ ਵਿਖਾਵਾਂਗੇ,
ਤੇ ਸ਼ਾਬਾਸ਼ ਉਨ੍ਹਾਂ ਤੋਂ ਪਾਵਾਂਗੇ।

-ਮੋਬਾਈਲ : 9876124253

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-22 ਪਾਣੀ-ਪਿਤਾ ਅਗਲੀ ਖ਼ਬਰ ਬਾਲ-ਕਹਾਣੀ ਸੱਚਾ ਮਿੱਤਰ
Ad Position 24