04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲੜੀਵਾਰ ਬਾਲ ਨਾਵਲ-22 ਪਾਣੀ-ਪਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮੈਡਮ ਨੇ ਪਹਿਲਾਂ ਉਹ ਕਿਤਾਬ ਲਾਇਬ੍ਰੇਰੀ ਵਿਚ ਪੁੱਜੀਆਂ ਨਵੀਆਂ ਕਿਤਾਬਾਂ ਵਾਲੇ ਰਜਿਸਟਰ ਵਿਚ ਚਾੜ੍ਹੀ। ਫਿਰ ਕਿਤਾਬਾਂ ਜਾਰੀ ਕਰਨ ਵਾਲੇ ਰਜਿਸਟਰ ਵਿਚ ਉਸ ਦਾ ਇੰਦਰਾਜ਼ ਕਰਕੇ ਸਿਮਰਨ ਦੇ ਦਸਤਖ਼ਤ ਕਰਵਾ ਕੇ ਦੇ ਦਿੱਤੀ।
ਅਗਲੇ ਦਿਨਾਂ ਵਿਚ ਇਲਾਕੇ ਵਿਚ ਅਨੋਖਾ ਪਰਿਵਰਤਨ ਵੇਖਣ ਨੂੰ ਮਿਲ ਰਿਹਾ ਸੀ।
ਸਿਮਰਨ ਪਾਣੀ ਦੀ ਸਾਂਭ ਸੰਭਾਲ ਲਈ ਆਪਣੀ ਨਾਟਕ ਮੰਡਲੀ ਵੱਲੋਂ ਨੁੱਕੜ ਨਾਟਕ ਕਰ ਰਿਹਾ ਸੀ।
ਲੋਕ ਪਾਣੀ ਬਾਰੇ ਚੇਤੰਨ ਹੋ ਰਹੇ ਸਨ।
ਕਿਧਰੇ ਵੀ ਕਿਸੇ ਟੂਟੀ ਵਿਚੋਂ ਬੇਕਾਰ ਪਾਣੀ ਨਹੀਂ ਸੀ ਵਗ ਰਿਹਾ।
ਸ਼ਨੀਵਾਰ ਵਾਲੇ ਦਿਨ ਸਿਮਰਨ ਇਕ ਚੁਰਾਹੇ ਵਿਚ ਪਾਣੀ ਬਚਾਉਣ ਸੰਬੰਧੀ ਨਾਟਕ ਖੇਡ ਕੇ ਘਰ ਆਇਆ। ਉਸ ਦਿਨ ਉਹ ਕੁਝ ਜ਼ਿਆਦਾ ਥਕਾਵਟ ਮਹਿਸੂਸ ਕਰ ਰਿਹਾ ਸੀ।
ਰਾਤੀਂ ਉਸ ਨੂੰ ਫਿਰ ਸੁਪਨਾ ਆਇਆ।
ਉਸ ਨੇ ਵੇਖਿਆ, ਕਲਕਲ ਕਰਦੀ ਹੋਈ ਕੋਈ ਪਾਕਿ ਪਵਿੱਤਰ ਅਤੇ ਸਾਫ਼ ਵਸਤੂ ਉਹਦੀਆਂ ਅੱਖਾਂ ਸਾਹਵੇਂ ਵਗ ਰਹੀ ਸੀ। ਇਉਂ ਲਗਦਾ ਸੀ ਜਿਵੇਂ ਵਗਦੇ ਝਰਨੇ ਦਾ ਮਿੱਠਾ-ਮਿੱਠਾ ਸੰਗੀਤ ਕੰਨਾਂ ਵਿਚ ਪੈ ਰਿਹਾ ਹੋਵੇ।
'ਤੂੰ ਕੌਣ ਏਂ?' ਸਿਮਰਨ ਨੇ ਉਤਸੁਕਤਾ ਨਾਲ ਪੁੱਛਿਆ।
ਸਿਮਰਨ ਨੂੰ ਹੱਸਣ ਦੀ ਆਵਾਜ਼ ਸੁਣਾਈ ਦਿੱਤੀ।
'ਤੂੰ ਮੈਨੂੰ ਪਛਾਣਿਆ ਨਹੀਂ? ਮੈਂ ਉਹੀ ਤੇ ਹਾਂ ਜਿਸ ਦੀ ਸਾਂਭ ਸੰਭਾਲ ਬਾਰੇ ਤੂੰ ਦੁਨੀਆ ਨੂੰ ਹੋਕਾ ਦਿੰਦਾ ਫਿਰ ਰਿਹਾ ਏਂ। ਸਿਮਰਨ, ਜੇ ਤੂੰ ਮੈਨੂੰ ਨਾ ਬਚਾਉਂਦਾ ਤਾਂ ਮਨੁੱਖੀ ਜੀਵਨ ਖ਼ਤਮ ਹੋ ਜਾਣਾ ਸੀ। ਜੀਵ ਜੰਤੂਆਂ ਦਾ ਅੰਤ ਪੱਕਾ ਸੀ। ਰੁੱਖ, ਵੇਲਾਂ, ਬੂਟੇ ਸਭ ਖ਼ਤਮ ਹੋ ਜਾਣੇ ਸਨ। ਪਰ ਮੇਰੇ ਪਿਆਰੇ ਤੇ ਪਰਉਪਕਾਰੀ ਪੁੱਤਰ, ਮੈਂ ਤੈਨੂੰ ਸ਼ਾਬਾਸ਼ ਦੇਣ ਆਇਆ ਹਾਂ। ਸ਼ਾਬਾਸ਼ ਮੇਰੇ ਬੱਚੇ, ਸ਼ਾਬਾਸ਼!'
ਸਰਘੀ ਵੇਲੇ ਸਿਮਰਨ ਦੀ ਅੱਖ ਖੁੱਲ੍ਹੀ।
ਉਹਦੇ ਕੰਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਾਗ ਆਸਾ ਵਿਚ ਉਚਾਰਿਆ ਇਹ ਸੰਗੀਤਮਈ ਗੁਰ-ਵਾਕ ਘੁਲ ਰਿਹਾ ਸੀ :
ਪਹਿਲਾ ਪਾਣੀ ਜੀਉ ਹੈ
ਜਿਤੁ ਹਰਿਆ ਸਭੁ ਕੋਇ॥
(ਸਮਾਪਤ)

-ਪੰਜਾਬੀ ਯੂਨੀਵਰਸਿਟੀ ਪਟਿਆਲਾ-147 002
ਮੋਬਾਈਲ ਨੰ. 9814423703

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਛੁੱਟੀਆਂ
Ad Position 24