ਕੂੜਾ ਕੂੜੇਦਾਨ ਵਿਚ ਪਾਓ
ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਓ,
ਰੱਖ ਕੇ ਆਲ਼ਾ-ਦੁਆਲ਼ਾ ਸਾਫ-ਸੁਥਰਾ
ਗੰਦਗੀ ਤੇ ਬਿਮਾਰੀਆਂ ਤੋਂ ਸਭ ਨੂੰ ਬਚਾਓ |
ਕੂੜਾ ਕੂੜੇਦਾਨ ਵਿਚ ਪਾ ਕੇ
ਆਪਣੇ ਪਿੰਡ-ਸ਼ਹਿਰ ਨੂੰ ਸੁੰਦਰ ਬਣਾਓ,
ਪੌਦੇ, ਪਾਣੀ ਤੇ ਪੰਛੀਆਂ ਨੂੰ ਬਚਾਓ
ਜਾਨਵਰਾਂ ਪ੍ਰਤੀ ਵੀ ਇਨਸਾਨੀਅਤ ਦਿਖਾਓ |
ਇੱਧਰ-ਉੱਧਰ ਕੂੜਾ ਸੁੱਟਣਾ ਇਹ ਇਵੇਂ ਹੀ ਹੈ
ਜਿਵੇਂ ਆਪਣੇ ਰਾਹ ਆਪ ਖੱਡਾ ਪੁੱਟਣਾ |
ਸੋਚੋ! ਸਮਝੋ ਤੇ 'ਧਰਮਾਣੀ' ਥੋੜ੍ਹਾ ਵਿਚਾਰੋ
ਇੱਧਰ-ਉੱਧਰ ਨਾ ਕੂੜਾ ਖਿਲਾਰੋ |
ਆਓ | ਸਭ ਲਈ ਚੰਗਾ ਸੋਚੀਏ-ਕਰੀਏ
ਕੂੜਾ ਕੂੜੇਦਾਨ ਵਿਚ ਹੀ ਭਰੀਏ |
-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ, ਮੋਬਾਈਲ : 94785-61356