ਹੱਥ ਨਾ ਲਾਇਓ ਦੂਰੋਂ ਵੇਖਿਓ,
ਛੇਤੀ ਇਹ ਕੁਮਲਾ ਜਾਂਦੇ |
ਕਿੰਨੇ ਸੋਹਣੇ ਫੁੱਲ ਨੇ ਬੱਚਿਓ,
ਮਹਿਕ ਤੇ ਰੂਪ ਗਵਾ ਜਾਂਦੇ |
ਕੁਦਰਤ ਦੇ ਰੰਗਾਂ ਵਿਚ ਰੰਗ ਕੇ,
ਕਿੰਨੇ ਫੁੱਲ ਖਿਲਾਏ ਨੇ |
ਸਾਰੇ ਇਨ੍ਹਾਂ ਨੂੰ ਪਿਆਰ ਨੇ ਕਰਦੇ,
ਦੇਵਲੋਕ ਤੋਂ ਆਏ ਨੇ |
ਭੌਰੇ ਤਿਤਲੀਆਂ ਦੂਰੋਂ ਆ ਕੇ,
ਉਹ ਸੁਗੰਧੀ ਲੈਂਦੇ ਨੇ |
ਦੇਖੋ ਕਿੱਦਾਂ ਝੁਰਮੁਟ ਪਾ ਕੇ,
ਚੱਕਰ ਕੱਟਦੇ ਰਹਿੰਦੇ ਨੇ |
ਵੇਖੀ ਜਾਇਓ ਦੂਰੋਂ ਖੜ੍ਹ ਕੇ,
ਫੁੱਲਾਂ ਤਾੲੀਂ ਤੋੜਿਓ ਨਾ |
ਬੜੀਆਂ ਸੂਖਮ ਟਾਹਣੀਆਂ ਪੱਤੀਆਂ,
ਭੁੱਲ ਕੇ ਵੀ ਮਰੋੜਿਓ ਨਾ |
ਧਰਤੀ ਦਾ ਸ਼ਿੰਗਾਰ ਨੇ 'ਪੱਤੋ',
ਕੁਦਰਤ ਦੇ ਵਿਚ ਵਸਦੇ ਨੇ |
ਟਹਿਕਣ ਵਿਚ ਸ਼ਾਂਤ ਰੂਪ ਵਿਚ,
ਰਹਿੰਦੇ ਸਭ ਨਾਲ ਹੱਸਦੇ ਨੇ |
-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ |
ਮੋਬਾਈਲ : 94658-21417