02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਰੱਖਤ ਲਗਾਓ, ਜੀਵਨ ਬਚਾਓ

ਦਰੱਖਤ ਲਗਾਓ, ਜੀਵਨ ਬਚਾਓ

Ad Position 21
No active advertisement
ਅਜੀਤ ਡੈਸਕ 03-10-2026

ਪਿਆਰੇ ਬੱਚਿਓ, ਬਹੁਤ ਸਮਾਂ ਪਹਿਲਾਂ ਇਕ ਛੋਟਾ ਜਿਹਾ ਪਿੰਡ ਸੀ | ਉਸ ਪਿੰਡ ਦੇ ਕੋਲ ਇਕ ਬਹੁਤ ਹੀ ਸੁੰਦਰ ਅਤੇ ਹਰਿਆ-ਭਰਿਆ ਜੰਗਲ ਸੀ | ਉਸ ਜੰਗਲ ਵਿਚ ਬੋਹੜ, ਪਿੱਪਲ, ਨਿੰਮ, ਅੰਬ, ਜਾਮਣ, ਸ਼ੀਸ਼ਮ (ਟਾਹਲੀਆਂ) ਅਤੇ ਹੋਰ ਬਹੁ ਸਾਰੇ ਦਰੱਖਤ ਸਨ | ਸਵੇਰੇ-ਸਵੇਰੇ ਪੰਛੀਆਂ ਦੀ ਮਿੱਠ ਚਹਿਕ, ਠੰਢ ਹਵਾ ਅਤੇ ਹਰਿਆਲੀ ਦੇਖ ਕੇ ਹਰ ਕਿਸੇ ਦਾ ਮਨ ਖੁਸ਼ ਹੋ ਜਾਂਦਾ ਸੀ | ਪਿੰਡ ਦੇ ਲੋਕ ਵੀ ਇਸ ਜੰਗਲ ਨਾਲ ਬਹੁਤ ਪਿਆਰ ਕਰਦੇ ਸਨ | ਬੱਚੇ ਉਥੇ ਖੇਡਦੇ, ਬਜ਼ੁਰਗ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਗੱਲਾਂ ਕਰਦੇ ਅਤੇ ਪੰਛੀ ਆਪਣੇ ਆਲ੍ਹਣਿਆਂ ਵਿਚ ਖੁਸ਼ੀ ਨਾਲ ਰਹਿੰਦੇ ਸਨ | ਸਮਾਂ ਬੀਤਦਾ ਗਿਆ | ਪਿੰਡ ਵੱਡਾ ਹੋਣ ਲੱਗਾ | ਲੋਕਾਂ ਨੇ ਨਵੇਂ ਘਰ ਬਣਾਉਣੇ ਸੁਰੂ ਕਰ ਦਿੱਤੇ | ਕੁਝ ਲੋਕਾਂ ਨੇ ਸੋਚਿਆ ਕਿ ਜੰਗਲ ਦੇ ਦਰੱਖਤ ਕੱਟ ਕੇ ਲੱਕੜ ਵੇਚੀ ਜਾਵੇ ਅਤੇ ਉਸ ਜਗ੍ਹਾ 'ਤੇ ਵੱਡੀਆਂ ਇਮਾਰਤਾਂ ਬਣਾਈਆਂ ਜਾਣ | ਹੌਲੀ-ਹੌਲੀ ਦਰੱਖਤ ਇਕ-ਇਕ ਕਰਕੇ ਕੱਟੇ ਜਾਣ ਲੱਗੇ |

ਇਕ ਦਿਨ ਜੰਗਲ ਦੇ ਸਾਰੇ ਦਰੱਖਤ ਬਹੁਤ ਉਦਾਸ ਸਨ | ਸਭ ਤੋਂ ਪੁਰਾਣਾ ਬੋਹੜ ਦਾ ਦਰੱਖਤ ਡੰੂਘਾ ਸਾਹ ਲੈ ਕੇ ਬੋਲਿਆ, 'ਅਸੀਂ ਸੈਂਕੜੇ ਸਾਲਾਂ ਤੋਂ ਮਨੁੱਖਾਂ ਦੀ ਸੇਵਾ ਕਰ ਰਹੇ ਹਾਂ | ਅਸੀਂ ਉਨ੍ਹਾਂ ਨੂੰ  ਆਕਸੀਜਨ ਦਿੰਦੇ ਹਾਂ, ਫਲ ਦਿੰਦੇ ਹਾਂ, ਛਾਂ ਦਿੰਦੇ ਹਾਂ, ਮੀਂਹ ਲਿਆਉਣ ਵਿਚ ਮਦਦ ਕਰਦੇ ਹਾਂ ਅਤੇ ਧਰਤੀ ਨੂੰ  ਠੰਢਾ ਰੱਖਦੇ ਹਾਂ | ਫਿਰ ਵੀ ਲੋਕ ਸਾਨੂੰ ਬਿਨਾਂ ਸੋਚੇ ਕੱਟ ਰਹੇ ਹਨ |'
ਨਿੰਮ ਦਾ ਦਰੱਖਤ ਬੋਲਿਆ, 'ਮੇਰੇ ਪੱਤੇ, ਛਾਲ (ਸੱਕ) ਅਤੇ ਟਾਹਣੀਆਂ ਦਵਾਈਆਂ ਵਿਚ ਵਰਤੀਆਂ ਜੰਦੀਆਂ ਹਨ | ਮੈਂ ਲੋਕਾਂ ਨੂੰ  ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹਾਂ, ਪਰ ਮੇਰੀ ਕਦਰ ਬਹੁਤ ਘੱਟ ਲੋਕ ਕਰਦੇ ਹਨ |
ਅੰਬ ਦਾ ਦਰੱਖਤ ਵੀ ਉਦਾਸ ਹੋ ਕੇ ਕਹਿਣ ਲੱਗਾ, 'ਜਦੋਂ ਮੈਂ ਫਲਾਂ ਨਾਲ ਲੱਦ ਜਾਂਦਾ ਹਾਂ ਤਾਂ ਹਰ ਕੋਈ ਮੇਰੀ ਤਾਰੀਫ਼ ਕਰਦਾ ਹੈ ਪਰ ਜਿਵੇਂ ਹੀ ਮੈਂ ਬੁੱਢਾ ਹੋ ਜਾਂਦਾ ਹਾਂ, ਮੈਨੂੰ ਕੱਟਣ ਦੀ ਗੱਲ ਹੋਣ ਲੱਗਦੀ ਹੈ |' ਦਰੱਖਤ ਰੋਂਦੇ ਨੇ ਚੁੱਪ-ਚਾਪ ਦਰਦ ਸਹਿ ਜਾਂਦੇ ਨੇ ਫਿਰ ਵੀ ਸਾਨੂੰ ਹਰ ਸਾਹ ਨਾਲ ਜ਼ਿੰਦਗੀ ਦੇ ਜਾਂਦੇ ਨੇ, ਇਹ ਸਾਰੀਆਂ ਗੱਲਾਂ ਇਕ ਨਿੱਕਾ ਜਿਹਾ ਬੱਚਾ ਸੁਣ ਰਿਹਾ ਸੀ | ਉਹ ਹਰ ਰੋਜ਼ ਜੰਗਲ ਵਿਚ ਖੇਡਣ ਆਉਂਦਾ ਸੀ | ਦਰੱਖਤਾਂ ਦਾ ਦੁੱਖ ਸੁਣ ਕੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ |
ਉਸ ਨਿੱਕੇ ਬੱਚੇ ਨੇ ਕਿਹਾ, 'ਦਰੱਖਤ ਜੀ, ਤੁਸੀਂ ਚਿੰਤਾ ਨਾ ਕਰੋ | ਮੈਂ ਤੁਹਾਡੀ ਰੱਖਿਆ ਕਰਾਂਗਾ | ਮੈਂ ਆਪਣੇ ਦੋਸਤਾਂ ਅਤੇ ਆਪਣੇ ਸਕੂਲ ਦੇ ਅਧਿਆਪਕਾਂ ਨੂੰ  ਵੀ ਦੱਸਾਂਗਾ ਕਿ ਦਰੱਖਤ ਸਾਡੇ ਲਈ ਕਿੰਨੇ ਜ਼ਰੂਰੀ ਹਨ |
ਅਗਲੇ ਦਿਨ ਜਦੋਂ ਬੱਚਾ ਆਪਣੇ ਸਕੂਲ ਗਿਆ, ਉਸ ਨੇ ਅਧਿਆਪਕ ਜੀ ਨੂੰ  ਸਾਰੀ ਗੱਲ ਦੱਸੀ | ਅਧਿਆਪਕ ਜੀ ਨੇ ਕਿਹਾ, 'ਬੱਚਿਓ ਜੇ ਧਰਤੀ ਨੂੰ  ਹਰਿਆ-ਭਰਿਆ ਰੱਖਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਅਤੇ ਪੁਰਾਣੇ ਦਰੱਖਤਾਂ ਦੀ ਰੱਖਿਆ ਕਰਨੀ ਹੋਵੇਗੀ | 
ਸਕੂਲ ਦੇ ਸਾਰੇ ਬੱਚਿਆਂ ਨੇ ਮਿਲ ਕੇ ਇਕ ਮੁਹਿੰਮ ਸ਼ੁਰੂ ਕੀਤੀ | ਹਰ ਵਿਦਿਆਰਥੀ ਨੇ ਇਕ ਬੂਟਾ ਲਗਾਇਆ | ਕਿਸੇ ਨੇ ਨਿੰਮ ਲਗਾਈ, ਕਿਸੇ ਨੇ ਅੰਬ ਲਗਾਇਆ, ਕਿਸੇ ਨੇ ਜਾਮਣ ਅਤੇ ਕਿਸੇ ਨੇ ਪਿੱਪਲ | ਉਹ ਹਰ ਰੋਜ਼ ਆਪਣੇ ਬੂਟਿਆਂ ਨੂੰ  ਪਾਣੀ ਦਿੰਦੇ ਅਤੇ ਉਨ੍ਹਾਂ ਦੀ ਸੰਭਾਲ ਕਰਦੇ |
ਜਦੋਂ ਪਿੰਡ ਦੇ ਲੋਕਾਂ ਨੇ ਬੱਚਿਆਂ ਦਾ ਇਹ ਚੰਗਾ ਕੰਮ ਦੇਖਿਆ ਤਾਂ ਉਹ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਏ | ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਬਿਨਾਂ ਲੋੜ ਕੋਈ ਵੀ ਦਰੱਖਤ ਨਹੀਂ ਕੱਟਿਆ ਜਾਵੇਗਾ | ਜੇ ਕਿਸੇ ਕਾਰਨ ਇਕ ਦਰੱਖਤ ਕੱਟਣਾ ਪਵੇ ਤਾਂ ਉਸ ਦੀ ਥਾਂ ਘੱਟੋ-ਘੱਟ ਪੰਜ ਨਵੇਂ ਬੂਟੇ ਲਗਾਏ ਜਾਣਗੇ |
ਕੁਝ ਸਾਲਾਂ ਬਾਅਦ ਉਹ ਪਿੰਡ ਪਹਿਲਾਂ ਨਾਲੋਂ ਵੀ ਜ਼ਿਆਦਾ ਹਰਿਆ-ਭਰਿਆ ਹੋ ਗਿਆ | ਪੰਛੀ ਮੁੜ ਆ ਗਏ | ਮੋਰ ਨੱਚਣ ਲੱਗੇ | ਗਰਮੀਆਂ ਵਿਚ ਠੰਢੀ ਹਵਾ ਚੱਲਣ ਲੱਗੀ | ਲੋਕਾਂ ਨੂੰ  ਸਾਫ਼ ਹਵਾ ਮਿਲਣ ਲੱਗੀ ਅਤੇ ਵਾਤਾਵਰਨ ਵੀ ਸੁੰਦਰ ਹੋ ਗਿਆ |
ਇਕ ਦਿਨ ਬੋਹੜ ਦਾ ਦਰੱਖਤ ਖੁਸ਼ੀ ਨਾਲ ਬੋਲਿਆ, 'ਅੱਜ ਸਾਨੂੰ ਯਕੀਨ ਹੋ ਗਿਆ ਹੈ ਕਿ ਬੱਚੇ ਜਾਗਰੂਕ ਹੋ ਜਾਣ ਤਾਂ ਧਰਤੀ ਦਾ ਭਵਿੱਖ ਸੁਰੱਖਿਅਤ ਹੈ |'
ਬੱਚਿਆਂ ਨੇ ਮੁਸਕਰਾ ਕੇ ਕਿਹਾ, 'ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਹਮੇਸ਼ਾ ਕੁਦਰਤ ਨਾਲ ਪਿਆਰ ਕਰਾਂਗੇ | ਅਸੀਂ ਇਕ ਦਰੱਖਤ ਕੱਟਣ ਤੋਂ ਪਹਿਲਾਂ ਕਈ ਵਾਰ ਸੋਚਾਂਗੇ ਅਤੇ ਹਰ ਸਾਲ ਨਵੇਂ ਬੂਟੇ ਲਗਾਵਾਂਗੇ |'
ਦਰੱਖਤਾਂ ਦੀਆਂ ਟਾਹਣੀਆਂ ਹਵਾ ਵਿਚ ਝੂਮਣ ਲੱਗੀਆਂ | ਪੰਛੀਆਂ ਦੀ ਮਿੱਠੀ ਚਹਿਕ ਨਾਲ ਸਾਰਾ ਜੰਗਲ ਗੰੂਜ ਉਠਿਆ | ਜਿਵੇਂ ਦਰੱਖਤ ਬੱਚਿਆਂ ਨੂੰ  ਅਸੀਸ ਦੇ ਰਹੇ ਹੋਣ | ਉਸ ਦਿਨ ਤੋਂ ਪਿੰਡ ਦੇ ਹਰ ਬੱਚੇ ਨੇ ਇਹ ਸੰਕਲਪ ਲਿਆ ਕਿ ਉਹ ਆਪਣੇ ਜਨਮ ਦਿਨ ਜਾਂ ਕਿਸੇ ਖਾਸ ਮੌਕੇ 'ਤੇ ਇਕ ਬੂਟਾ ਜ਼ਰੂਰ ਲਗਾਏਗਾ ਅਤੇ ਉਸ ਦੀ ਸੰਭਾਲ ਵੀ ਕਰੇਗਾ |
ਇਸ ਤਰ੍ਹਾਂ ਇਕ ਨਿੱਕੇ ਜਿਹੇ ਬੱਚੇ ਦੀ ਸੋਚ ਨੇ ਪੂਰੇ ਪਿੰਡ ਦੀ ਸੋਚ ਬਦਲ ਦਿੱਤੀ | ਜਿਥੇ ਪਹਿਲਾਂ ਕੁਹਾੜੀਆਂ ਦੀ ਆਵਾਜ਼ ਸੁਣਾਈ ਦਿੰਦੀ ਸੀ, ਉਥੇ ਹੁਣ ਪੰਛੀਆਂ ਦੇ ਗੀਤ ਗੰੂਜਣ ਲੱਗੇ ਤੇ ਪੰਛੀ ਖੁਸ਼ ਰਹਿਣ ਲੱਗੇ | ਜਿਥੇ ਪਹਿਲਾਂ ਧੂੜ ਉੱਡਦੀ ਸੀ, ਉਥੇ ਹੁਣ ਹਰਿਆਲੀ ਸੀ | ਦਰੱਖਤਾਂ ਦੇ ਚਿਹਰਿਆਂ 'ਤੇ ਫਿਰ ਤੋਂ ਖੁਸ਼ੀ ਪਰਤ ਆ, ਕਿਉਂਕਿ ਉਨ੍ਹਾਂ ਨੂੰ  ਸਮਝਣ ਵਾਲੇ ਦੋਸਤ ਮਿਲ ਗਏ ਸਨ |
ਦਰੱਖਤ ਸਾਡੀ ਜ਼ਿੰਦਗ ਦਾ ਆਧਾਰ ਹਨ | ਇਹ ਸਾਨੂੰ ਆਕਸੀਜਨ, ਫਲ, ਛਾਂ, ਲੱਕੜ ਅਤੇ ਸਾਫ਼ ਵਾਤਾਵਰਨ ਦਿੰਦੇ ਹਨ | ਇਸ ਲਈ ਸਾਨੂੰ ਕਦੇ ਵੀ ਬਿਨਾਂ ਲੋੜ ਦਰੱਖਤ ਨਹੀਂ ਕੱਟਣੇ ਚਾਹੀਦੇ | ਹਰ ਬੱਚੇ ਨੂੰ  ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ | ਹਰੇ-ਭਰੇ ਦਰੱਖਤ ਹੀ ਧਰਤੀ ਨੂੰ  ਸੁੰਦਰ, ਸੁਰੱਖਿਅਤ ਅਤੇ ਜੀਵਨ ਨਾਲ ਭਰਪੂਰ ਬਣਾਉਂਦੇ ਹਨ | ਜੋ ਦਰੱਖਤਾਂ ਨੂੰ  ਕੱਟਦੇ ਨੇ ਉਹ ਸਾਹਾਂ ਨੂੰ  ਮਿਟਾਉਂਦੇ ਨੇ, ਜੋ ਦਰੱਖਤਾਂ ਨੂੰ  ਬਚਾਉਂਦੇ ਨੇ ਉਹ ਧਰਤੀ ਨੂੰ  ਸਜਾਉਂਦੇ ਨੇ | ਦਰੱਖਤਾਂ ਦੀਆਂ ਚੀਕਾਂ ਸੁਣੋ ਇਹ ਵੀ ਜਿਊਾਦੀ ਜਾਨ ਨੇ, ਇਨ੍ਹਾਂ ਨੂੰ  ਬਚਾ ਲਓ ਯਾਰੋ, ਇਹ ਧਰਤੀ ਦੀ ਸ਼ਾਨ ਨੇ, ਇਹ ਧਰਤੀ ਦੀ ਸ਼ਾਨ ਨੇ |

-ਬਰਨਾਲਾ |
ਮੋਬਾਈਲ : 99156-91115
shaminderpalkaurr0gmail.com

Ad Position 22
No active advertisement
ਪਿਛਲੀ ਖ਼ਬਰ ਕਿਤਾਬਾਂ ਸੰਬੰਧੀ ਅਨਮੋਲ ਵਿਚਾਰ ਅਗਲੀ ਖ਼ਬਰ ਬਾਲ ਕਵਿਤਾ ਧਰਤੀ ਦਾ ਸ਼ਿੰਗਾਰ
Ad Position 24