31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅਣਲੋੜੀਂਦੀਆਂ ਸਰੀਰਕ ਗੰਢਾਂ ਦਾ ਇਲਾਜ-ਕਚਨਾਰ

ਅਣਲੋੜੀਂਦੀਆਂ ਸਰੀਰਕ ਗੰਢਾਂ ਦਾ ਇਲਾਜ-ਕਚਨਾਰ

Ad Position 21
No active advertisement
ਅਜੀਤ ਡੈਸਕ 01-11-2026

ਕਚਨਾਰ ਦਾ ਵਿਗਿਆਨਕ ਨਾਮ ਬਾਉਹੀਨੀਆ ਵੇਰੀਗੇਟਾ (2auhinia variegata) ਹੈ | ਇਸ ਨੂੰ  ਰਕਤ ਕੰਚਨ, ਦੇਵ ਕੰਚਨ ਅਤੇ ਕਨਿਆਰਾ ਵੀ ਆਖਦੇ ਹਨ | ਇਹ 50-60 ਫੁੱਟ ਉੱਚਾ, ਚਿੱਟੇ ਅਤੇ ਗੁਲਾਬੀ ਖੁਸ਼ਬੂਦਾਰ ਫੁੱਲਾਂ ਵਾਲਾ ਠੰਢੀ ਅਤੇ ਖੁਸ਼ਕ ਤਾਸੀਰ ਦਾ ਪੌਦਾ ਹੈ ਜੋ ਕਿ ਕਫ ਅਤੇ ਪਿੱਤ ਦੋਸ਼ ਨੂੰ  ਸੰਤੁਲਿਤ ਕਰਦਾ ਹੈ | ਕਚਨਾਰ ਵਿਚ ਵਿਟਾਮਿਨ ਬੀ, ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਲੋਹਾ ਅਤੇ ਜ਼ਿੰਕ ਵੀ ਪਾਏ ਜਾਂਦੇ ਹਨ | ਕਈ ਜਗ੍ਹਾ ਇਸ ਦੇ ਫੁੱਲਾਂ, ਡੋਡੀਆਂ ਅਤੇ ਪੱਤਿਆਂ ਨੂੰ  ਸਬਜ਼ੀ ਅਤੇ ਆਚਾਰ ਵਿਚ ਵਰਤਿਆ ਜਾਂਦਾ ਹੈ | ਹੋਮਿਓਪੈਥੀ ਵਿਚ ਬਾਉਹੀਨੀਆ ਵੇਰੀਗੇਟਾ (2auhinia variegata) ਨਾਂਅ ਦੀ ਦਵਾਈ ਇਸ ਤੋਂ ਤਿਆਰ ਹੁੰਦੀ ਹੈ ਜਿਸ ਨੂੰ  ਅਸੰਤੁਲਿਤ ਥਾਇਰਾਇਡ, ਗ੍ਰੰਥੀਆਂ ਦੀ ਸੋਜ, ਸਰੀਰ ਦੀਆਂ ਗੰਢਾਂ ਅਤੇ ਚਮੜੀ ਦੇ ਕਈ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ | ਇਸ ਦੇ ਤਣੇ ਦਾ ਸੱਕ, ਫੁੱਲ, ਡੋਡੀਆਂ, ਪੱਤੇ ਅਤੇ ਜੜ੍ਹਾਂ ਲਾਭਕਾਰੀ ਹੁੰਦੀਆਂ ਹਨ | ਪ੍ਰਸਿੱਧ ਆਯੁਰਵੈਦਿਕ ਦਵਾਈ ਕਚਨਾਰ ਗੁੱਗਲ ਇਸੇ ਪੌਦੇ ਤੋਂ ਤਿਆਰ ਹੁੰਦੀ ਹੈ | 

ਕਚਨਾਰ ਸਰੀਰ ਵਿਚ ਮੌਜੂਦ ਗ੍ਰੰਥੀਆਂ ਦੀ ਸੋਜ (7landular swellings) ਨੂੰ  ਠੀਕ ਕਰਨ ਲਈ ਬੇਹੱਦ ਲਾਭਕਾਰੀ ਹੈ | ਇਸਦੇ ਛਿਲਕੇ ਦਾ ਕਾੜ੍ਹਾ ਪੀਣ ਨਾਲ ਸਰੀਰ ਵਿਚ ਅੰਦਰਲੇ ਅੰਗਾਂ, ਨਾੜੀਆਂ, ਮਾਸਪੇਸ਼ੀਆਂ ਅਤੇ ਚਮੜੀ ਵਿਚ ਬਣੀਆਂ ਰਸੌਲੀਆਂ ਜਾਂ ਗੰਢਾਂ (ਕੈਂਸਰ ਜਾਂ ਗ਼ੈਰ ਕੈਂਸਰ ਵਾਲੀਆਂ) ਠੀਕ ਹੁੰਦੀਆਂ ਹਨ | ਛਾਤੀ, ਪ੍ਰਜਣਨ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਵਿਚ ਬਣੀਆਂ ਗੰਢਾਂ ਅਤੇ ਬਵਾਸੀਰ ਆਦਿ ਦੀਆਂ ਗੰਢਾਂ ਠੀਕ ਕਰਨ ਲਈ ਇਹ ਬਹੁਤ ਵਧੀਆ ਦਵਾਈ ਹੈ | ਥਾਇਰਾਇਡ ਦੀਆਂ ਘੱਟ ਕੰਮ ਕਰਦੀਆਂ ਗ੍ਰੰਥੀਆਂ (8ypothyroidism) ਨੂੰ  ਠੀਕ ਕਰਨ, ਸ਼ੂਗਰ ਘਟਾਉਣ, ਬਵਾਸੀਰ ਠੀਕ ਕਰਨ ਅਤੇ ਔਰਤਾਂ ਵਿਚ ਮਾਂਹਵਾਰੀ ਨੂੰ  ਨਿਯਮਿਤ ਕਰਨ ਲਈ ਕਚਨਾਰ ਨੂੰ  ਗੁਣਕਾਰੀ ਮੰਨਿਆ ਜਾਂਦਾ ਹੈ | ਕਚਨਾਰ ਦੇ ਚੂਰਨ ਦਾ ਸ਼ਹਿਦ ਵਿਚ ਪੇਸਟ ਬਣਾ ਕੇ ਹਫਤੇ ਵਿਚ ਦੋ ਵਾਰ ਲਾਉਣ ਨਾਲ ਚਿੱਟੇ ਅਤੇ ਕਾਲੇ ਕਿੱਲ ਅਤੇ ਪੀਕ ਵਾਲੀਆਂ ਲਾਲ ਫਿਨਸੀਆਂ ਠੀਕ ਹੁੰਦੀਆਂ ਹਨ ਅਤੇ ਇਹ ਚਮੜੀ ਦੀਆਂ ਬਿਮਾਰੀਆਂ ਲਈ ਵੀ ਫਇਦੇਮੰਦ ਹੈ | ਕਚਨਾਰ ਦਾ ਕਾੜ੍ਹਾ ਪੀਣ ਅਤੇ ਇਸ ਦੇ ਕਾੜ੍ਹੇ ਨਾਲ ਦਿਨ ਵਿਚ ਦੋ ਵਾਰ ਜ਼ਖਮ ਧੋਣ ਨਾਲ ਜ਼ਖਮ ਭਰਦੇ ਹਨ ਅਤੇ ਸੋਜ ਉੱਤਰਦੀ ਹੈ | ਕਚਨਾਰ ਵਿਚ ਸੱਪ ਦੀ ਜ਼ਹਿਰ ਉਤਾਰਨ ਦੇ ਗੁਣ ਪਾਏ ਜਾਂਦੇ ਹਨ, ਇਸ ਲਈ ਸੱਪ ਲੜੇ ਤਾਂ ਇਸ ਨੂੰ  ਮੁਢਲੀ ਸਹਾਇਤਾ ਦੇ ਤੌਰ ਤੇ ਵਰਤਿਆ ਜਾਂਦਾ ਹੈ | ਇਸ ਦੇ ਛਿਲਕੇ ਦੇ ਕਾੜ੍ਹੇ ਨਾਲ ਗਰਾਰੇ ਕਰਨ ਨਾਲ ਪੱਕੇ ਹੋਏ ਗਲੇ, ਗਲੇ ਦੀਆਂ ਗ੍ਰੰਥੀਆਂ ਦੀ ਸੋਜ ਅਤੇ ਮੂੰਹ ਦੇ ਛਾਲਿਆਂ ਨੂੰ  ਆਰਾਮ ਮਿਲਦਾ ਹੈ | ਕਚਨਾਰ ਦੇ ਸੱਕ ਦੇ ਪਾਊਡਰ ਅਤੇ ਹਲਦੀ ਨੂੰ  ਦੁੱਧ ਵਿਚ ਰਿਨ੍ਹ ਕੇ ਪੀਣ ਨਾਲ ਕੁੱਬੇਪਣ ਦੀ ਸਮੱਸਿਆ ਦੂਰ ਹੁੰਦੀ ਹੈ | ਕਚਨਾਰ ਦੇ ਸੱਕ ਦੇ 3 ਗ੍ਰਾਮ ਪਾਊਡਰ ਨੂੰ  ਕੋਸੇ ਪਾਣੀ ਨਾਲ ਦਿਨ ਵਿਚ ਦੋ ਵਾਰ ਲੈਣ ਨਾਲ ਦਸਤ ਠੀਕ ਹੁੰਦੇ ਹਨ | ਇਸ ਦੇ ਸੱਕ ਦੀ ਸੁਆਹ ਦਾ ਮੰਜਨ ਦੰਦਾਂ ਤੇ ਕਰਨ ਨਾਲ ਮਸੂੜੇ ਅਤੇ ਦੰਦ ਮਜਬੂਤ ਹੁੰਦੇ ਹਨ | ਕਚਨਾਰ ਦੇ ਛਿਲਕੇ ਵਿਚ ਬਰਾਬਰ ਮਾਤਰਾ ਵਿਚ ਤਿ੍ਫਲਾ ਪਾਣੀ ਵਿਚ ਉਬਾਲ ਕੇ ਪੀਣ ਨਾਲ ਪੇਟ ਦਾ ਅਫਾਰਾ ਠੀਕ ਹੁੰਦਾ ਹੈ | ਇਸ ਦੇ ਫੁੱਲ ਵਿਟਾਮਿਨ ਸੀ ਦਾ ਚੰਗਾ ਸੋਮਾ ਹਨ | ਕਚਨਾਰ ਦੇ ਫੁੱਲਾਂ ਦਾ ਪਾਊਡਰ ਅਤੇ ਗੁਲਕੰਦ ਕਾਫੀ ਪੌਸ਼ਟਿਕ, ਪੇਟ ਅਤੇ ਸਰੀਰਕ ਸ਼ਕਤੀ ਲਈ ਲਾਭਕਾਰੀ ਮੰਨਿਆ ਜਾਂਦਾ ਹੈ |
ਨੁਕਸਾਨੇ ਹੋਏ ਗੁਰਦੇ ਅਤੇ ਜਿਗਰ ਵਾਲਿਆਂ ਲਈ ਅਤੇ ਜਿਹਨਾਂ ਦਾ ਕੋਈ ਤਾਜ਼ਾ ਓਪਰੇਸ਼ਨ ਹੋਇਆ ਹੋਵੇ, ਉਹਨਾਂ ਲਈ ਕਚਨਾਰ ਦੀ ਵਰਤੋਂ ਸਿਫਾਰਿਸ਼ਯੋਗ ਨਹੀਂ | ਦੁੱਧ ਚੁੰਘਾਉਣ ਵਾਲੀਆਂ ਅਤੇ ਗਰਭਵਤੀ ਇਸਤਰੀਆਂ ਵਾਸਤੇ ਵੀ ਇਸ ਦੀ ਮਨਾਹੀ ਹੈ | ਕਚਨਾਰ ਤੋਂ ਸਿਰਫ ਉੱਪਰ ਵਾਲਾ ਸੱਕ ਉੱਪਰੋਂ ਥੱਲੇ ਵੱਲ ਲੰਬਾਈ ਰੱਖ ਕੇ ਇਸ ਢੰਗ ਨਾਲ ਲਾਹੁਣਾ ਚਾਹੀਦਾ ਹੈ ਕਿ ਪੌਦੇ ਨੂੰ  ਨੁਕਸਾਨ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸੱਭਿਆਚਾਰ ਵਿਚ ਕਿਰਤ ਅਤੇ ਕਲਾ ਦਾ ਪ੍ਰਤੀਕ ਚਰਖਾ” ਅਗਲੀ ਖ਼ਬਰ ਗੁਰਬਾਣੀ ਦੇ ਅਰਥਾਂ ਦਾ ਅਨਮੋਲ ਵਿਆਖਿਆਕਾਰ: ਪ੍ਰੋ: ਸਾਹਿਬ ਸਿੰਘ
Ad Position 24