16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਿਉਂ ਗੁੜਗੁੜਾਉਂਦਾ ਹੈ ਢਿੱਡ?

ਕਿਉਂ ਗੁੜਗੁੜਾਉਂਦਾ ਹੈ ਢਿੱਡ?

Ad Position 21
No active advertisement
ਅਜੀਤ ਡੈਸਕ 16-10-2026

ਢਿੱਡ ਵਿਚੋਂ ਆਵਾਜ਼ ਆਉਣ ਨੂੰ  ਪੇਟ ਦਾ ਗੁੜਗੁੜਾਉਣਾ ਕਹਿੰਦੇ ਹਨ | ਅਕਸਰ ਸਭ ਲੋਕਾਂ ਨੇ ਇਸ ਨੂੰ  ਮਹਿਸੂਸ ਕੀਤਾ ਹੋਵੇਗਾ |
ਇਸ ਤਰ੍ਹਾਂ ਉਦੋਂ ਹੁੰਦਾ ਹੈ ਜਦੋਂ ਪੇਟ ਖਾਲੀ ਰਹਿੰਦਾ ਹੈ ਅਤੇ ਜਿਗਰ ਦੀਆਂ ਦੀਵਾਰਾਂ ਭੋਜਨ ਨੂੰ  ਹਜ਼ਮ ਕਰਨ ਲਈ ਆਪਸ ਵਿਚ ਸੁੰਗੜੀਆਂ ਹੁੰਦੀਆਂ ਹਨ | ਪੇਟ ਦੇ ਖਾਲੀ ਹੋਣ ਨਾਲ ਉਥੇ ਮੌਜੂਦ ਗੈਸਾਂ ਅਤੇ ਹਾਜ਼ਮਾਕਾਰੀ ਤੱਤਾਂ ਕਾਰਨ ਆਵਾਜ਼ਾਂ ਪੈਦਾ ਹੁੰਦੀਆਂ ਹਨ, ਜਿਸ ਨੂੰ  ਪੇਟ ਦਾ ਗੁੜਗੁੜਾਉਣਾ ਕਿਹਾ ਜਾਂਦਾ ਹੈ |
ਉਂਝ ਤਾਂ ਭੁੱਖ ਦਾ ਪੇਟ ਦੇ ਗੁੜਗੜਾਉਣ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਪਰ ਭੋਜਨ ਪਦਾਰਥ ਦੀ ਗ਼ੈਰ-ਮੌਜੂਦਗੀ ਕਾਰਨ ਖੂਨ ਵਿਚ ਕੁਝ ਨਿਸਚਿਤ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ | ਭੁੱਖ ਲੱਗਣ 'ਤੇ ਮਨੁੱਖੀ ਦਿਮਾਗ਼ ਵਲੋਂ ਇਸ ਬਾਰੇ ਸੰਦੇਸ਼ ਭੇਜਿਆ ਜਾਂਦਾ ਹੈ | ਇਹ ਸੰਦੇਸ਼ ਜਿਗਰ ਅਤੇ ਅੰਤੜੀਆਂ ਲਈ ਭੇਜਿਆ ਜਾਂਦਾ ਹੈ | ਖੂਨ ਵਿਚ ਜਿਵੇਂ ਹੀ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ, ਦਿਮਾਗ਼ ਤੋਂ ਅਮਾਸ਼ਿਆਂ ਦਾ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਇਹ ਸੰਦੇਸ਼ ਮਿਲਦਿਆਂ ਹੀ ਅੰਤੜੀਆਂ ਅਤੇ ਅੰਤੜੀਆਂ ਵਿਚ ਇਹ ਪ੍ਰਤੀਕਿਰਿਆ ਹੋਣ ਲਗਦੀ ਹੈ |
ਅੰਤੜੀਆਂ ਅਤੇ ਜਿਗਰ ਇਸ ਗੱਲ ਪ੍ਰਤੀ ਚੌਕੰਨਾ ਨਹੀਂ ਰਹਿੰਦਾ ਕਿ ਕਿਹੜੀ ਚੀਜ਼ ਉਸ ਨੂੰ  ਸੰਤੁਸ਼ਟ ਕਰੇਗੀ | ਇਸ ਲਈ ਉਨ੍ਹਾਂ ਵਿਚ ਹੋਣ ਵਾਲੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਉਥੇ ਮੌਜੂਦ ਗੈਸਾਂ ਅਤੇ ਹਾਜ਼ਮਾਕਾਰੀ ਤੱਤਾਂ ਵਿਚ ਹੀ ਗਤੀ ਹੋਣ ਲਗਦੀ ਹੈ |
ਇਸ ਕਾਰਨ ਪੇਟ ਵਿਚੋਂ ਗੁੜਗੁੜਾਉਣ ਦੀਆਂ ਆਵਾਜ਼ਾਂ ਆਉਣ ਲਗਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਸਹੀ ਮਾਤਰਾ 'ਚ ਵਰਤੋ ਅਗਲੀ ਖ਼ਬਰ ਕਿਉਂ ਹੁੰਦੀ ਹੈ ਸ਼ੂਗਰ ਤੇ ਕੀ ਹਨ ਸਾਵਧਾਨੀਆਂ
Ad Position 24