19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ

ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ

Ad Position 21
No active advertisement
ਅਜੀਤ ਡੈਸਕ 20-11-2026


ਕੁਝ ਚੰਗਾ ਹਾਸਿਲ ਕਰਨ ਲਈ ਕੁਝ ਗਵਾਉਣਾ ਪੈਂਦਾ ਹੈ | ਇਹ ਇਕ ਪੁਰਾਣੀ ਕਹਾਵਤ ਹੈ ਜੋ ਸੱਚ ਵੀ ਹੈ | ਇਸੇ ਤਰ੍ਹਾਂ ਆਪਣੀ ਸਿਹਤ ਨੂੰ  ਠੀਕ ਰੱਖਣ ਲਈ ਤੁਹਾਨੂੰ ਆਪਣੀਆਂ ਗੰਦੀਆਂ ਜਾਂ ਗ਼ਲਤ ਆਦਤਾਂ ਨੂੰ  ਸੁਧਾਰਨਾ ਹੋਵੇਗਾ | ਅਸੀਂ ਅਕਸਰ ਆਪਣੀਆਂ ਆਦਤਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਉਥੇ ਆਦਤਾਂ ਸਾਡੀ ਸਿਹਤ ਖਰਾਬ ਕਰ ਦਿੰਦੀਆਂ ਹਨ | ਬਿਹਤਰ ਇਹੀ ਹੋਵੇਗਾ ਕਿ ਸਮਾਂ ਰਹਿੰਦਿਆਂ ਅਸੀਂ ਵੀ ਉਨ੍ਹਾਂ ਆਦਤਾਂ ਨੂੰ  ਬਦਲ ਲਈਏ ਜੋ ਹੇਠਾਂ ਦਿੱਤੀਆਂ ਗਈਆਂ ਹਨ |
ਚਿਉਇੰਗਮ ਜ਼ਿਆਦਾ ਨਾ ਚਬਾਓ
ਅੱਜ ਦੀ ਨੌਜਵਾਨ ਪੀੜ੍ਹੀ ਦੀ ਚਿਉਇੰਗਮ ਜ਼ਿਆਦਾ ਦੇਰ ਤੱਕ ਚਬਾਉਣ ਦੀ ਆਦਤ ਹੈ | ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਵਿਚ ਚਿਉਇੰਗਮ ਅਤੇ ਕੰਨਾਂ ਵਿਚ ਮੋਬਾਈਲ ਦੇ ਹੈੱਡ ਫੋਨ ਲਗਾ ਲੈਂਦੇ ਹਨ | ਜੇਕਰ ਉਹ ਇਕੱਲੇ ਹਨ ਫਿਰ ਤਾਂ ਪੱਕਾ ਇਹੀ ਦੋਵੇਂ ਇਨ੍ਹਾਂ ਦੇ ਸਾਥੀ ਹੁੰਦੇ ਹਨ | ਜੇਕਰ ਨਾਲ ਕੋਈ ਹੈ ਤਾਂ ਵੀ ਚਿਉਇੰਗਮ ਦੀ ਜੁਗਾਲੀ ਕਰਦੇ ਰਹਿਣਗੇ | ਚਿਉਇੰਗਮ ਵਿਚ ਸਵੀਟਨਰ ਸਰਬੀਟੋਲ ਹੁੰਦਾ ਹੈ ਜੋ ਗੈਸ ਬਣਾਉਣ ਅਤੇ ਡਾਇਰੀਆ ਦੀ ਸਮੱਸਿਆ ਵਿਚ ਮਦਦ ਕਰਦਾ ਹੈ | ਜ਼ਿਆਦਾ ਗੈਸ ਬਣਨ ਨਾਲ ਪੇਟ ਦਰਦ ਅਤੇ ਪੇਟ ਵਿਚ ਮਰੋੜ ਹੁੰਦੇ ਹਨ |
ਕੀ ਕਰੀਏ : ਅੱਧੀ ਜਾਂ ਇਕ ਚਿਉਇੰਗਮ ਤੱਕ ਤਾਂ ਠੀਕ ਹੈ | ਇਸ ਤੋਂ ਜ਼ਿਆਦਾ ਦੀ ਆਦਤ ਹੋਵੇ ਤਾਂ ਸਰਦੀਆਂ ਵਿਚ ਗਾਜਰ ਚਬਾਓ ਜਾਂ ਛੋਟੀ ਇਲਾਇਚੀ ਅਤੇ ਸੌਂਫ਼ ਵੀ ਚਬਾ ਸਕਦੇ ਹੋ |
ਮੋਬਾਈਲ ਦੀ ਵਰਤੋਂ ਰਾਤ ਨੂੰ  ਸੌਣ ਤੱਕ ਕਰਨਾ : ਮੋਬਾਈਲ ਕੋਲ ਹੁੰਦਾ ਹੈ ਤਾਂ ਨੌਜਵਾਨ ਵਰਗ ਉਸ 'ਤੇ ਸੰਦੇਸ਼ ਭੇਜਣਾ, ਗੇਮ ਖੇਡਣਾ, ਗਾਣਾ ਸੁਣਦਾ ਰਹਿੰਦਾ ਹੈ | ਸਮਾਂ ਕਿੰਨਾ ਲੰਘ ਗਿਆ, ਇਸ ਗੱਲ 'ਤੇ ਉਸ ਦਾ ਧਿਆਨ ਹੀ ਨਹੀਂ ਜਾਂਦਾ | ਕਈ ਵਾਰ ਤਾਂ ਗਾਣੇ ਸੁਣਦੇ ਹੋਏ ਸੌਂ ਜਾਂਦੇ ਹਨ ਜੋ ਕੰਨਾਂ ਲਈ ਵੀ ਠੀਕ ਨਹੀਂ | ਮੋਬਾਈਲ ਤੋਂ ਨਿਕਲਣ ਵਾਲੀਆਂ ਤਰੰਗਾਂ ਨੀਂਦ ਨਾ ਆਉਣ ਅਤੇ ਸਿਰ ਦਰਦ ਦੀ ਵਜ੍ਹਾ ਵੀ ਬਣ ਸਕਦੀਆਂ ਹਨ | ਅਧਿਐਨ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਲੰਮੇ ਸਮੇਂ ਤੱਕ ਮੋਬਾਈਲ ਦੀ ਵਰਤੋਂ ਕਰਦੇ ਹਨ, ਉਹ ਦੇਰ ਨਾਲ ਸੌਂਦੇ ਹਨ ਅਤੇ ਸਵੇਰੇ ਤਰੋਤਾਜ਼ਾ ਨਹੀਂ ਉੱਠ ਪਾਉਂਦੇ | ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀਆਂ ਤਰੰਗਾਂ ਦਿਮਾਗ਼ ਦੇ ਤਣਾਅ ਸਿਸਟਮ ਨੂੰ  ਹੋਰ ਸਰਗਰਮ ਕਰਦੀਆਂ ਹਨ ਜਿਸ ਨਾਲ ਨੀਂਦ ਆਉਣ ਵਿਚ ਸਮਾਂ ਲਗਦਾ ਹੈ |
ਕੀ ਕਰੀਏ : ਰਾਤ ਨੂੰ  ਸੌਂਦੇ ਸਮੇਂ ਇਕ ਜਾਂ ਦੋ ਘੰਟੇ ਪਹਿਲਾਂ ਮੋਬਾਈਲ ਆਪਣੇ ਤੋਂ ਦੂਰ ਰੱਖ ਦਿਓ |
ਟੁੱਥ ਬਰੁਸ਼ ਸਵੇਰੇ ਕੁਝ ਖਾਣ ਤੋਂ ਪਹਿਲਾਂ ਕਰੋ : ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਚਾਹ ਨਾਸ਼ਤਾ ਕੁੱਲਾ ਕਰਨ ਤੋਂ ਬਾਅਦ ਬਰੁਸ਼ ਕਰਦੇ ਹਨ | ਨਹਾਉਣ ਤੋਂ ਪਹਿਲਾਂ ਦੰਦਾਂ 'ਤੇ ਬਰੁਸ਼ ਕਰਦੇ ਹਨ ਤਾਂ ਕਿ ਘਰ ਤੋਂ ਬਾਹਰ ਜਾਂਦੇ ਸਮੇਂ ਮੂੰਹ ਤੋਂ ਬਦਬੂ ਨਾ ਆਵੇ | ਇਹ ਆਦਤ ਠੀਕ ਨਹੀਂ ਕਿਉਂਕਿ ਰਾਤ ਭਰ ਨੀਂਦ ਦੌਰਾਨ ਦੰਦਾਂ 'ਤੇ ਬੈਕਟੀਰੀਆ ਤੇ ਪਲਾਕ ਜੰਮ ਜਾਂਦਾ ਹੈ ਜੋ ਸਾਡੀ ਚਾਹ-ਨਾਸ਼ਤੇ ਦੌਰਾਨ  ਸਾਡੇ ਪੇਟ ਵਿਚ ਵਾਪਸ ਚਲਾ ਜਾਂਦਾ ਹੈ, ਜਿਸ ਨਾਲ ਪੇਟ ਵੀ ਖਰਾਬ ਹੁੰਦਾ ਹੈ ਅਤੇ ਦੰਦ ਵੀ ਕਮਜ਼ੋਰ ਹੰਦੇ ਹਨ | ਦੰਦਾਂ ਦਾ ਇਨੈਮਲ ਵੀ ਕਮਜ਼ੋਰ ਹੁੰਦਾ ਹੈ |
ਕੀ ਕਰੀਏ : ਬਰੁਸ਼ ਕਰਨ ਤੋਂ ਬਾਅਦ ਹੀ ਨਾਸ਼ਤਾ ਕਰੋ | ਜੇਕਰ ਬਾਅਦ ਵਿਚ ਵੀ ਕਰਨਾ ਹੈ ਤਾਂ 1 ਘੰਟਾ ਬਾਅਦ ਕਰੋ |
ਕੱਸ ਕੇ ਨਾ ਬੰਨ੍ਹੋ ਬੈਲਟ ਨੂੰ  : ਜਿਹੜੇ ਲੋਕ ਬੈਲਟ ਨੂੰ  ਕੱਸ ਕੇ ਬੰਨ੍ਹਦੇ ਹਨ, ਉਨ੍ਹਾਂ ਨੂੰ  ਪੇਟ ਦਰਦ, ਸਿਰ ਦਰਦ ਤੇ ਸੁਸਤੀ ਦੀ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਖਾਣੇ ਤੋਂ ਬਾਅਦ ਪੇਟ ਥੋੜ੍ਹਾ ਆਫਰ ਜਾਂਦਾ ਹੈ | ਜੇਕਰ ਬੈਲਟ ਕੱਸ ਕੇ ਬੰਨ੍ਹੀ ਹੋਵੇਗੀ ਤਾਂ ਖਾਣਾ ਪੇਟ ਦੇ ਹੇਠਲੇ ਹਿੱਸੇ ਵਿਚ ਨਹੀਂ ਜਾ ਪਾਏਗਾ | ਅਸੀਂ ਫੇਫੜਿਆਂ ਦੇ ਹੇਠਲੇ ਹਿੱਸੇ ਤੋਂ ਸਾਹ ਲੈਂਦੇ ਹਾਂ | ਬੈਲਟ ਕੱਸ ਕੇ ਬੰਨ੍ਹੀ ਹੋਣ ਕਾਰਨ ਉਹ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸਾਹ ਲੈਣ, ਛੱਡਣ ਦੌਰਾਨ ਪੇਟ ਉੱਪਰ ਹੇਠਾਂ ਹੁੰਦਾ ਹੈ | ਬੈਲਟ ਕੱਸ ਕੇ ਬੰਨ੍ਹੀ ਹੋਵੇ ਤਾਂ ਸਾਹ ਉੱਪਰੀ ਹਿੱਸੇ ਤੋਂ ਚਲਦਾ ਰਹੇਗਾ ਅਤੇ ਡੂੰਘਾ ਸਾਹ ਨਹੀਂ ਲਿਆ ਜਾਵੇਗਾ, ਜਿਸ ਨਾਲ ਸਿਰ ਦਰਦ ਅਤੇ ਸੁਸਤੀ ਹੋ ਸਕਦੀ ਹੈ |
ਕੀ ਕਰੀਏ : ਥੋੜ੍ਹੀ ਦੇਰ ਲਈ ਬੈਲਟ ਕੱਸ ਕੇ ਰੱਖੋ, ਫਿਰ ਉਸ ਨੂੰ  ਢਿੱਲਾ ਕਰ ਲਓ ਤਾਂ ਕਿ ਸਾਹ ਸੌਖਿਆਂ ਲਿਆ ਜਾ ਸਕੇ ਅਤੇ ਸਾਡੇ ਵਲੋਂ ਖਾਧੇ ਪਦਾਰਥ ਆਰਾਮ ਨਾਲ ਪੇਟ ਦੇ ਹੇਠਲੇ ਹਿੱਸੇ ਵਿਚ ਪਹੁੰਚ ਸਕਣ |
ਸਨ-ਸਕ੍ਰੀਨ ਦੀ ਜ਼ਿਆਦਾ ਵਰਤੋਂ : ਸਨ-ਸਕ੍ਰੀਨ ਦੀ ਵਰਤੋਂ ਉਦੋਂ ਕਰੋ ਜਦੋਂ ਤੁਸੀਂ ਜ਼ਿਆਦਾ ਸਮੇਂ ਲਈ ਧੁੱਪ ਵਿਚ ਬਾਹਰ ਜਾ ਰਹੇ ਹੋ | ਚਮੜੀ ਨੂੰ  ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਜ਼ਿਆਦਾ ਸਨ-ਸਕ੍ਰੀਨ ਲਗਾਉਣ ਨਾਲ ਸਰੀਰ ਵਿਚ ਵਿਟਾਮਿਨ 'ਡੀ' ਬਣਾਉਣ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਸੂਰਜ ਦੀਆਂ ਕਿਰਨਾਂ ਦਾ ਪ੍ਰਭਾਵ ਸਰੀਰ 'ਤੇ ਘੱਟ ਪੈਂਦਾ ਹੈ ਕਿਉਂਕਿ ਸਨ-ਸਕ੍ਰੀਨ ਉਨ੍ਹਾਂ ਨੂੰ  ਰੋਕ ਲੈਂਦਾ ਹੈ | ਵਿਟਾਮਿਨ 'ਡੀ' ਦੀ ਕਮੀ ਨਾਲ ਸਰੀਰ ਵਿਚ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ |
ਕੀ ਕਰੀਏ : ਹਰ ਰੋਜ਼ 10 ਮਿੰਟ ਦੀ ਧੁੱਪ ਆਪਣੀ ਚਮੜੀ ਨੂੰ  ਦਿਖਾਓ ਤਾਂ ਕਾਫ਼ੀ ਹੈ | ਉਸ ਤੋਂ ਬਾਅਦ ਬਾਹਰ ਧੁੱਪ ਵਿਚ ਨਿਕਲਣ ਤੋਂ ਪਹਿਲਾਂ ਸਨ-ਬਲਾਕ ਲਗਾ ਲਓ |
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

 

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਵਿਚ ਜ਼ਰੂਰੀ ਹੈ ਜਵਾਬਦੇਹੀ ਅਗਲੀ ਖ਼ਬਰ ਨਸ਼ਿਆਂ/ਮਾਨਸਿਕ ਬਿਮਾਰੀਆਂ ਦੇ ਇਲਾਜ ਵਾਲਾ ਡਾਕਟਰ ਕਿਹੋ ਜਿਹਾ ਹੋਵੇ?
Ad Position 24